26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬੀਕੇਯੂ ਉਗਰਾਹਾਂ ਵਲੋਂ ਪਿੰਡ ਪਥਰਾਲਾ ’ਚ ਮੀਟਿੰਗ

ਸੰਗਤ ਮੰਡੀ , 25 ਸਤੰਬਰ ( ਅੰਮ੍ਰਿਤ ਸ਼ਰਮਾ )- ਭਾਰਤੀ ਕਿਸਾਨ ਯੂਨੀਅਨ ਏਕਤਾ - ਉਗਰਾਹਾਂ ਬਲਾਕ ਸੰਗਤ ਵੱਲੋਂ ਪਿੰਡ ਪਥਰਾਲਾ ਵਿਖੇ ਪਿੰਡ ਪੱਧਰ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ‘ ਚ ਬਲਾਕ ਆਗੂ ਧਰਮਪਾਲ ਸਿੰਘ ਜੰਡੀਆਂ ਵਿਸ਼ੇਸ਼ ਤੌਰ ‘ ਤੇ ਪਹੁੰਚੇ ।

Ad Position 21
No active advertisement
ਅਜੀਤ ਡੈਸਕ 26-09-2026
ਸੰਗਤ ਮੰਡੀ , 25 ਸਤੰਬਰ ( ਅੰਮ੍ਰਿਤ ਸ਼ਰਮਾ )- ਭਾਰਤੀ ਕਿਸਾਨ ਯੂਨੀਅਨ ਏਕਤਾ - ਉਗਰਾਹਾਂ ਬਲਾਕ ਸੰਗਤ ਵੱਲੋਂ ਪਿੰਡ ਪਥਰਾਲਾ ਵਿਖੇ ਪਿੰਡ ਪੱਧਰ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ‘ ਚ ਬਲਾਕ ਆਗੂ ਧਰਮਪਾਲ ਸਿੰਘ ਜੰਡੀਆਂ ਵਿਸ਼ੇਸ਼ ਤੌਰ ‘ ਤੇ ਪਹੁੰਚੇ । ਮੀਟਿੰਗ ਦੌਰਾਨ ਆਗੂ ਧਰਮਪਾਲ ਸਿੰਘ ਜੰਡੀਆਂ ਨੇ ਪਿੰਡ ਕਮੇਟੀ ਤੇ ਕਿਸਾਨਾਂ ਨੂੰ 5 ਅਕਤੂਬਰ ਨੂੰ ਡੀਸੀ ਦਫ਼ਤਰ ਬਠਿੰਡਾ ਦੇ ਕੀਤੇ ਜਾ ਰਹੇ ਮੁਕੰਮਲ ਘਿਰਾਓ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਜਥੇਬੰਦੀ ਦੀਆਂ 13 ਮੰਗਾਂ ਪੜ੍ਹ ਕੇ ਸੁਣਾਈਆਂ ਤੇ ਕਿਹਾ ਕਿ ਇਹ ਮੰਗਾਂ ਹਰ ਘਰ , ਹਰ ਚੁੱਲ੍ਹੇ ਤੱਕ ਪਹੁੰਚਾਉਣੀਆਂ ਹਨ । ਉਨ੍ਹਾਂ ਸਪੱਸ਼ਟ ਕਿਹਾ ਕਿ ਸਾਰੇ ਕਿਸਾਨ ਆਪਣੇ ਕੰਮ - ਧੰਦੇ ਮੁਕਾ ਕੇ ਪੂਰੀ ਤਿਆਰੀ ਨਾਲ ਪਹੁੰਚਣ । ਧਰਮਪਾਲ ਸਿੰਘ ਜੰਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਹ ਸੰਘਰਸ਼ ‘ ਚ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ , ਦਿਨ - ਰਾਤ ਉੱਥੇ ਹੀ ਡਟੇ ਰਹਿਣਾ ਪਵੇਗਾ । ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੂਬਾ ਇਕਾਈ ਵੱਲੋਂ ਜੋ ਵੀ ਅਗਲਾ ਫ਼ੈਸਲਾ ਲਿਆ ਜਾਵੇਗਾ , ਉਸ ਮੁਤਾਬਿਕ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੇ ਚੇਅਰਮੈਨ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਫੌਜੀ ਚਮਕੌਰ ਸਿੰਘ ਗੰਗਾ ਨੇ ਮੁਆਵਜ਼ੇ ਲਈ ਲਾਈ ਗੁਹਾਰ, ਨਹਿਰੀ ਖਾਲ ਦੇ ਨਿਰਮਾਣ ਦੌਰਾਨ ਮਕਾਨ ਨੂੰ ਪਈ ਮਾਰ
Ad Position 24