26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕਾਂਗੋ ਵਿਖੇ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਅਧਿਕਾਰੀਆਂ ਸਮੇਤ 13 ਮੌਤਾਂ

ਕਿਨਸ਼ਾਸਾ, 26 ਸਤੰਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ ਵਿਚ ਇਕ ਫ਼ੌਜੀ ਜਹਾਜ਼...

Ad Position 21
No active advertisement
ਅਜੀਤ ਡੈਸਕ 26-09-2026

ਕਿਨਸ਼ਾਸਾ, 26 ਸਤੰਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ ਵਿਚ ਇਕ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਫ਼ੌਜੀ ਅਧਿਕਾਰੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ।
ਨਿਊਜ਼ ਏਜੰਸੀ ਅਨੁਸਾਰ ਇਹ ਜਹਾਜ਼ ਕਿਕਵਿਟ ਤੋਂ ਰਾਜਧਾਨੀ ਕਿਨਸ਼ਾਸਾ ਆ ਰਿਹਾ ਸੀ। ਇਸ ਦੌਰਾਨ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ ਤੇ ਚਾਲਕ ਨੇ ਜਹਾਜ਼ ਨੂੰ ਕਵਾਂਗੋ ਸੂਬੇ ਦੇ ਕੇਂਗੇ ਵਿਖੇ ਉਤਾਰਨ ਦੀ ਕੋਸ਼ਿਸ਼ ਕੀਤੀ। ਲੈਂਡਿੰਗ ਲਈ ਕੋਈ ਹਵਾਈ ਪੱਟੀ ਨਾ ਹੋਣ ਕਾਰਨ ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਜਾ ਡਿੱਗਾ।   ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਫ਼ੌਜ ਦੇ ਅਧਿਕਾਰੀਆਂ ਨੇ ਜਹਾਜ਼ ਵਿਚ ਆਈ ਤਕਨੀਕੀ ਖਰਾਬੀ ਅਤੇ ਚਾਲਕ ਵਲੋਂ ਹਾਦਸੇ ਤੋਂ ਪਹਿਲਾਂ ਲੈਂਡਿੰਗ ਦੀ ਕੋਸ਼ਿਸ਼ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

Ad Position 22
No active advertisement
ਪਿਛਲੀ ਖ਼ਬਰ ਪੁਲ ਤੋਂ ਥੱਲੇ ਡਿੱਗਿਆ ਐਲ.ਈ. ਡੀਜ਼. ਨਾਲ ਭਰਿਆ ਟਰੱਕ ਅਗਲੀ ਖ਼ਬਰ ਘਰੇਲੂ ਕਲੇਸ਼ ਕਾਰਨ ਵਿਅਕਤੀ ਵਲੋਂ ਪਤਨੀ ਤੇ ਧੀ ਦਾ ਕਤਲ
Ad Position 24