ਫੌਜੀ ਚਮਕੌਰ ਸਿੰਘ ਗੰਗਾ ਨੇ ਮੁਆਵਜ਼ੇ ਲਈ ਲਾਈ ਗੁਹਾਰ, ਨਹਿਰੀ ਖਾਲ ਦੇ ਨਿਰਮਾਣ ਦੌਰਾਨ ਮਕਾਨ ਨੂੰ ਪਈ ਮਾਰ
ਮਹਿਮਾ ਸਰਜਾ, 25 ਸਤੰਬਰ (ਬਲਦੇਵ ਸੰਧੂ)- ਦੇਸ਼ ਦੀ ਸਰਹੱਦ ’ਤੇ ਡਿਊਟੀ ਨਿਭਾਉਣ ਵਾਲਾ ਪਿੰਡ ਗੰਗਾ (ਅਬਲੂ) ਦਾ ਵਸਨੀਕ ਇਕ ਫੌਜੀ ਸੈਨਿਕ ਚਮਕੌਰ ਸਿੰਘ ਆਪਣੇ ਘਰ ਦਾ ਨਹਿਰੀ ਪ੍ਰੋਜੈਕਟ ਦੇ ਨਿਰਮਾਣ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਪਿਛਲੇ ਪੰਜ ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਰਾਮਗੜ੍ਹ ਮਾਈਨਰ ਤੋਂ ਪਿੰਡ ਗੰਗਾ ਦੇ ਖੇਤਾਂ ਤੱਕ ਪਾਈਪਲਾਈਨ ਵਿਛਾਉਣ ਲਈ ਕੀਤੀ ਗਈ ਖੁਦਾਈ ਦੌਰਾਨ ਜਵਾਨ ਦੇ ਮਕਾਨ ਦੀ ਕੰਧ ਡਿੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ
ਪਿੰਡ ਗੰਗਾ ਅਬਲੂ ਦੇ ਵਸਨੀਕ ਫੌਜੀ ਸੈਨਿਕ ਚਮਕੌਰ ਸਿੰਘ ਇਨਸਾਫ਼ ਲਈ ਗੁਹਾਰ ਲਾਉਣ ਮੌਕੇ। ਤਸਵੀਰ: ਬਲਦੇਵ ਸੰਧੂ
26-09-2026
ਮਹਿਮਾ ਸਰਜਾ, 25 ਸਤੰਬਰ (ਬਲਦੇਵ ਸੰਧੂ)- ਦੇਸ਼ ਦੀ ਸਰਹੱਦ ’ਤੇ ਡਿਊਟੀ ਨਿਭਾਉਣ ਵਾਲਾ ਪਿੰਡ ਗੰਗਾ (ਅਬਲੂ) ਦਾ ਵਸਨੀਕ ਇਕ ਫੌਜੀ ਸੈਨਿਕ ਚਮਕੌਰ ਸਿੰਘ ਆਪਣੇ ਘਰ ਦਾ ਨਹਿਰੀ ਪ੍ਰੋਜੈਕਟ ਦੇ ਨਿਰਮਾਣ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਪਿਛਲੇ ਪੰਜ ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਰਾਮਗੜ੍ਹ ਮਾਈਨਰ ਤੋਂ ਪਿੰਡ ਗੰਗਾ ਦੇ ਖੇਤਾਂ ਤੱਕ ਪਾਈਪਲਾਈਨ ਵਿਛਾਉਣ ਲਈ ਕੀਤੀ ਗਈ ਖੁਦਾਈ ਦੌਰਾਨ ਜਵਾਨ ਦੇ ਮਕਾਨ ਦੀ ਕੰਧ ਡਿੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਫੌਜੀ ਤੇ ਪਰਿਵਾਰ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤਾਂ ਦੇਣ ਦੇ ਬਾਵਜੂਦ ਅਜੇ ਤੱਕ ਉਸ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਿਆ। ਪੀੜਤ ਫੌਜੀ ਜਵਾਨ ਅਨੁਸਾਰ 7 ਮਈ ਨੂੰ ਰਾਮਗੜ੍ਹ ਮਾਈਨਰ ਤੋਂ ਖੇਤਾਂ ਵੱਲ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਉਸ ਦੇ ਮਕਾਨ ਦੇ ਬਿਲਕੁਲ ਨੇੜੇ ਜੇ.ਸੀ.ਬੀ. ਮਸ਼ੀਨ ਨਾਲ ਡੂੰਘੀ ਖੁਦਾਈ ਕੀਤੀ ਗਈ। ਉਸ ਦਾ ਦੋਸ਼ ਹੈ ਕਿ ਮਕਾਨ ਦੀ ਨੀਂਹ ਤੇ ਕੰਧ ਨੂੰ ਸਹਾਰਾ ਦੇਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਤੇ ਪਰਿਵਾਰ ਨੂੰ ਵੀ ਖੁਦਾਈ ਸਬੰਧੀ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਖੁਦਾਈ ਦੌਰਾਨ ਅਚਾਨਕ ਮਕਾਨ ਦੀ ਕੰਧ ਡਿੱਗ ਪਈ ਤੇ ਉਸ ਦੀ ਮਾਤਾ ਵੀ ਮਲਬੇ ਹੇਠ ਆ ਗਈ। ਉਨ੍ਹਾਂ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਚ ਦਾਖਲ ਕਰਵਾਉਣਾ ਪਿਆ। ਇਸੇ ਘਟਨਾ ਦੌਰਾਨ ਇੱਕ ਹੋਰ ਪਰਿਵਾਰ ਦੇ 9 ਸਾਲਾ ਬੱਚੇ ਦੀ ਵੀ ਮੌਤ ਹੋ ਗਈ ਸੀ। ਪੀੜਤ ਜਵਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਤੇ ਇਨਸਾਫ਼ ਲਈ ਥਾਣਾ ਨੇਹੀਆਂ ਵਾਲਾ, ਐਸ.ਐਸ.ਪੀ. ਬਠਿੰਡਾ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ। ਫੌਜੀ ਸੈਨਿਕ ਚਮਕੌਰ ਸਿੰਘ ਨੇ ਡਿਪਟੀ ਕਮਿਸ਼ਨਰ ਤੋਂ ਪਰਜੋਰ ਮੰਗ ਕੀਤੀ ਹੈ ਕਿ ਮਕਾਨ ਨੂੰ ਹੋਏ ਵਿੱਤੀ ਨੁਕਸਾਨ ਦਾ ਜਾਇਜ਼ਾ ਲੈ ਕੇ ਠੇਕੇਦਾਰ ਤੋਂ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਉਧਰ ਪ੍ਰੋਜੈਕਟ ਦੇ ਠੇਕੇਦਾਰ ਭੁਪਿੰਦਰ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੇਕਰ ਫੌਜੀ ਜਵਾਨ ਜਾਂ ਉਸ ਦਾ ਪਰਿਵਾਰ ਹੋਏ ਜਾਇਜ਼ ਨੁਕਸਾਨ ਦਾ ਨਿਬੇੜਾ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਖਾਲ ਕਮੇਟੀ, ਸਰਪੰਚ, ਮਹਿਕਮੇ ਰਾਹੀਂ ਜਾਇਜ਼ ਗੱਲਬਾਤ ਕਰਨ ਲਈ ਤਿਆਰ ਹਨ।