25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਤੀਰਥ ਯਾਤਰਾ ਤਹਿਤ ਲਹਿਰਾ ਮੁਹੱਬਤ ਤੋਂ ਚੌਥੀ ਬੱਸ ਅੰਮ੍ਰਿਤਸਰ ਲਈ ਰਵਾਨਾ

ਲਹਿਰਾ ਮੁਹੱਬਤ, 25 ਸਤੰਬਰ (ਚਰਨਜੀਤ ਸਿੰਘ): ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਲਹਿਰਾ ਮੁਹੱਬਤ ਤੋਂ ਚੌਥੀ ਬੱਸ ਅੰਮ੍ਰਿਤਸਰ ਲਈ ਰਵਾਨਾ ਹੋਈ। ਹੁਣ ਤੱਕ 160 ਯਾਤਰੀ ਇਸ ਸਕੀਮ ਤਹਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 26-09-2026
ਲਹਿਰਾ ਮੁਹੱਬਤ, 25 ਸਤੰਬਰ (ਚਰਨਜੀਤ ਸਿੰਘ): ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਲਹਿਰਾ ਮੁਹੱਬਤ ਤੋਂ ਚੌਥੀ ਬੱਸ ਅੰਮ੍ਰਿਤਸਰ ਲਈ ਰਵਾਨਾ ਹੋਈ। ਹੁਣ ਤੱਕ 160 ਯਾਤਰੀ ਇਸ ਸਕੀਮ ਤਹਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ। ‘ਆਪ’ ਆਗੂ ਸੁਰਜੀਤ ਸਿੰਘ ਨੇ ਦੱਸਿਆਂ ਕਿ ਪਿੰਡ ਵਿਚ 7 ਬੂਥਾਂ ’ਚੋਂ 4 ਬੂਥਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਬਾਕੀ 3 ਬੂਥਾਂ ਦੀ ਰਜਿਸਟਰੇਸ਼ਨ ਜਾਰੀ ਹੈ। ਇਸ ਯਾਤਰਾ ਤਹਿਤ ਏ.ਸੀ. ਬੱਸ ਰਾਹੀ ਕੁੱਲ 280 ਸੀਨੀਅਰ ਸਿਟੀਜ਼ਨ ਵਿਅਕਤੀਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ, ਜਲ੍ਹਿਆਂ ਵਾਲਾ ਬਾਗ, ਪਾਰਟੀਸ਼ਨ ਮਿਊਜ਼ੀਅਮ, ਵਾਹਗਾ ਬਾਰਡਰ, ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਸਥਲ ਆਦਿ ਦਿਖਾਏ ਜਾਂਦੇ ਹਨ। ਏ.ਸੀ. ਹੋਟਲਾਂ ਵਿਚ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅੱਜ ਬੱਸ ਦੀ ਰਵਾਨਗੀ ਮੌਕੇ ਹਲਕਾ ਕੁਆਰਡੀਨੇਟਰ ਗੁਰਦਿੱਤ ਸਿੰਘ ਗੋਰਾ ਮਾਹਲ (ਤੁੰਗਵਾਲੀ) ਨੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ‘ਆਪ’ ਦੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਲਹਿਰਾ, ਗੁਰਪ੍ਰੀਤ ਸਿੰਘ ਗੋਰੀ, ਨਿੰਦਰਪਾਲ ਸਿੰਘ, ਬਲਜਿੰਦਰ ਸਿੰਘ (ਨੰਬਰਦਾਰਾਂ ਦੇ) ਨੇ ਯਾਤਰੀਆਂ ਦਾ ਗਲ ਵਿਚ ਹਾਰ ਪਾ ਕੇ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਸੁਰੱਖਿਆ ਅਤੇ ਨਸ਼ੇ ਦੀ ਰੋਕਥਾਮ ਲਈ ਪੁਲਿਸ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਆਰਟੀਫਿਸ਼ੀਅਲ ਇੰਟੈਲੀਜੈਂਸ’ ਵਿਸ਼ੇ ’ਤੇ ਵਿਚਾਰ ਚਰਚਾ ਜਾਰੀ
Ad Position 24