23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪ੍ਰੇਮ ਕੁਮਾਰ ਗੋਗੀ ਨੰਬਰਦਾਰ ਨੂੰ ਸਦਮਾ, ਪਤਨੀ ਦਾ ਦਿਹਾਂਤ

ਤਲਵੰਡੀ ਸਾਬੋ, 22 ਸਤੰਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਨਗਰ ਦੇ ਮੁਹਤਬਰ ਆਗੂ ਤੇ ਕਾਂਗਰਸ ਦੇ ਟਕਸਾਲੀ ਆਗੂਆਂ ’ਚ ਸ਼ੁਮਾਰ ਪ੍ਰੇਮ ਕੁਮਾਰ ਗੋਗੀ ਨੰਬਰਦਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਧਰਮਪਤਨੀ ਸ੍ਰੀਮਤੀ ਪੁਸ਼ਪਾ ਦੇਵੀ ਅਕਾਲ ਚਲਾਣਾ ਕਰ ਗਏ । ਪੁਸ਼ਪਾ ਦੇਵੀ ਦੇ ਦਿਹਾਂਤ ’ਤੇ ਇਲਾਕੇ ਦੀਆਂ ਧਾਰਮਿਕ, ਰਾਜਸੀ ਤੇ ਸਮਾਜਿਕ ਸਖਸ਼ੀਅਤਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ।

Ad Position 21
No active advertisement
ਪੁਸ਼ਪਾ ਦੇਵੀ ਦੀ ਪੁਰਾਣੀ ਤਸਵੀਰ। 23-09-2026
ਤਲਵੰਡੀ ਸਾਬੋ, 22 ਸਤੰਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਨਗਰ ਦੇ ਮੁਹਤਬਰ ਆਗੂ ਤੇ ਕਾਂਗਰਸ ਦੇ ਟਕਸਾਲੀ ਆਗੂਆਂ ’ਚ ਸ਼ੁਮਾਰ ਪ੍ਰੇਮ ਕੁਮਾਰ ਗੋਗੀ ਨੰਬਰਦਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਧਰਮਪਤਨੀ ਸ੍ਰੀਮਤੀ ਪੁਸ਼ਪਾ ਦੇਵੀ ਅਕਾਲ ਚਲਾਣਾ ਕਰ ਗਏ । ਪੁਸ਼ਪਾ ਦੇਵੀ ਦੇ ਦਿਹਾਂਤ ’ਤੇ ਇਲਾਕੇ ਦੀਆਂ ਧਾਰਮਿਕ, ਰਾਜਸੀ ਤੇ ਸਮਾਜਿਕ ਸਖਸ਼ੀਅਤਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ, ਗੁ:ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ, ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ, ਹਰਮੰਦਰ ਸਿੰਘ ਜੱਸੀ ਸਾਬਕਾ ਮੰਤਰੀ, ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ ਪੱਕਾ ਕਲਾਂ, ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ, ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਤੇ ਬਲਵੀਰ ਸਿੰਘ ਸਿੱਧੂ, ਜਥੇਦਾਰ ਦਰਸ਼ਨ ਸਿੰਘ ਜਗਾ ਰਾਮ ਤੀਰਥ, ਯੂਥ ਕਾਂਗਰਸ ਸੂਬਾ ਜਨ:ਸਕੱਤਰ ਰਣਜੀਤ ਸੰਧੂ, ਰਣਬੀਰ ਸਿੰਘ ਸਿੱਧੂ, ਭਾਜਪਾ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ, ਬਸਪਾ ਸੂਬਾ ਜਨ: ਸਕੱਤਰ ਮਾ. ਜਗਦੀਪ ਸਿੰਘ ਗੋਗੀ, ਨਗਰ ਕੌਂਸਲ ਪ੍ਰਧਾਨ ਵਲੋਂ ਹਰਜੀਤ ਸਿੰਘ ਸਰਾਂ, ਨਵਇੰਦਰ ਸਿੰਘ ਨਵੀ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਨਗਰ ਕੌਂਸਲ ਸਾਬਕਾ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ, ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਹਰਬੰਸ ਸਿੰਘ, ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਨੰਬਰਦਾਰ ਗੁਰਪ੍ਰੀਤ ਸਿੰਘ ਕੀਪਾ, ਰਵੀ ਕੁਮਾਰ ਕੋਕੀ, ਦਵਿੰਦਰ ਸਿੰਘ ਸੂਬਾ ਤੇ ਭਰਪੂਰ ਸਿੰਘ ਚਾਰੇ ਕੌਂਸਲਰ, ਖੁਸ਼ਦੀਪ ਸਿੰਘ ਬੱਬੀ ਚੱਠਾ, ਅਕਾਲੀ ਆਗੂ ਰਣਜੀਤ ਸਿੰਘ ਮਲਕਾਣਾ, ਠਾਣਾ ਸਿੰਘ ਚੱਠਾ, ਡਾ: ਗੁਰਮੇਲ ਸਿੰਘ ਘਈ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਪਨ ਨੰਬਰਦਾਰ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਗਦੀਪ ਸਿੰਘ ਗੋਦਾਰਾ, ਰਾਕੇਸ਼ ਚੌਧਰੀ, ਤੇਜ ਰਾਮ ਸ਼ਰਮਾਂ, ਅਗਰਵਾਲ ਸਭਾ ਦੇ ਤਰਸੇਮ ਕੁਮਾਰ ਸਿੰਗਲਾ, ਸਹਾਰਾ ਕਲੱਬ ਦੇ ਬਰਿੰਦਰਪਾਲ ਮਹੇਸ਼ਵਰੀ ਆਦਿ ਸ਼ਖਸੀਅਤਾਂ ਨੇ ਪੁਸ਼ਪਾ ਦੇਵੀ ਦੇ ਦਿਹਾਂਤ ’ਤੇ ਪ੍ਰੇਮ ਕੁਮਾਰ ਗੋਗੀ ਅਤੇ ਸਮੁੱਚੇ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ।
Ad Position 22
No active advertisement
ਪਿਛਲੀ ਖ਼ਬਰ ਮਿੱਡੂ ਮੱਲ ਸਟਰੀਟ ’ਚ ਨਿਗਮ ਵਲੋਂ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਅਗਲੀ ਖ਼ਬਰ ਡੀ ਸੀ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕ ਵੈਨਾਂ ਕੀਤੀਆਂ ਰਵਾਨਾ
Ad Position 24