23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰੇਲਵੇ ਖੇਡ ਮੈਦਾਨ ਬਠਿੰਡਾ ਦੀ ਵਰਤੋਂ ’ਤੇ ਫ਼ੀਸ ਲਗਾਉਣ ਦਾ ਫ਼ੈਸਲਾ ਬਣਿਆ ਵਿਵਾਦ

ਬਠਿੰਡਾ, 22 ਸਤੰਬਰ (ਵੀਰਪਾਲ ਸਿੰਘ)-ਬਠਿੰਡਾ ਦੇ ਰੇਲਵੇ ਖੇਡ ਮੈਦਾਨ ਵਿਚ ਸੈਰ ਕਰਨ ਅਤੇ ਖੇਡਾਂ ਦੀਆਂ ਗਤੀਵਿਧੀਆਂ ਲਈ ਲੋਕਾਂ ਤੋਂ ਫ਼ੀਸ ਵਸੂਲਣ ਸਬੰਧੀ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੇ ਸ਼ਹਿਰ ਦੇ ਰੇਲਵੇ ਲਾਈਨ ਤੋਂ ਪਾਰ ਵੱਸਦੇ ਲੋਕਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਇੱਕ ਲੱਖ ਤੋਂ ਵੱਧ ਦੀ ਆਬਾਦੀ ਵੱਸਦੀ ਹੈ, ਪਰ ਲੋਕਾਂ ਲਈ ਲੋੜੀਂਦੇ ਪਾਰਕ ਜਾਂ ਖੇਡ ਮੈਦਾਨਾਂ ਦੀ ਘਾਟ ਹੈ।

Ad Position 21
No active advertisement
ਰੇਲਵੇ ਖੇਡ ਮੈਦਾਨ ਦੇ ਦਰਵਾਜ਼ਿਆਂ ’ਤੇ ਫੀਸ ਵਸੂਲੀ ਲਈ ਲਗਾਏ ਪੋਸਟਰ। ਤਸਵੀਰ: ਲਵਲੀ 23-09-2026
ਬਠਿੰਡਾ, 22 ਸਤੰਬਰ (ਵੀਰਪਾਲ ਸਿੰਘ)-ਬਠਿੰਡਾ ਦੇ ਰੇਲਵੇ ਖੇਡ ਮੈਦਾਨ ਵਿਚ ਸੈਰ ਕਰਨ ਅਤੇ ਖੇਡਾਂ ਦੀਆਂ ਗਤੀਵਿਧੀਆਂ ਲਈ ਲੋਕਾਂ ਤੋਂ ਫ਼ੀਸ ਵਸੂਲਣ ਸਬੰਧੀ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੇ ਸ਼ਹਿਰ ਦੇ ਰੇਲਵੇ ਲਾਈਨ ਤੋਂ ਪਾਰ ਵੱਸਦੇ ਲੋਕਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਇੱਕ ਲੱਖ ਤੋਂ ਵੱਧ ਦੀ ਆਬਾਦੀ ਵੱਸਦੀ ਹੈ, ਪਰ ਲੋਕਾਂ ਲਈ ਲੋੜੀਂਦੇ ਪਾਰਕ ਜਾਂ ਖੇਡ ਮੈਦਾਨਾਂ ਦੀ ਘਾਟ ਹੈ। ਇਸ ਮਾਮਲੇ ਸਬੰਧੀ ‘ਅਜੀਤ’ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਹਰਵਿੰਦਰ ਸ਼ਰਮਾ ਅਤੇ ਰੇਲਵੇ ਦੇ ਫ਼ੈਸਲੇ ਤੋਂ ਨਾਰਾਜ਼ ਸੁਖਜਿੰਦਰ ਸਿੰਘ, ਕੌਮਲ ਸਰੀਨ, ਤਜਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਜੀਤ ਸਿੰਘ, ਸੁਭਾਸ਼ ਕੁਮਾਰ, ਜਸਵਿੰਦਰ ਸਿੰਘ, ਮਨਿੰਦਰ ਸਿੰਘ ਆਦਿ ਨੇ ਕਿਹਾ ਕਿ ਰੇਲਵੇ ਦੇ ਉੱਚ ਅਧਿਕਾਰੀਆਂ ਵਲੋਂ ਖੇਡ ਮੈਦਾਨ ਦੀ ਵਰਤੋਂ ਲਈ ਫ਼ੀਸ ਲਗਾਉਣ ਦਾ ਫ਼ੈਸਲਾ ਆਮ ਲੋਕਾਂ ’ਤੇ ਵਾਧੂ ਬੋਝ ਪਾਉਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਲਾਈਨ ਤੋਂ ਪਾਰ ਪੈਂਦੇ ਪਰਸਰਾਮ ਨਗਰ, ਜੋਗੀ ਨਗਰ, ਗੋਪਾਲ ਨਗਰ, ਪ੍ਰਤਾਪ ਨਗਰ, ਐਸ. ਐਸ. ਨਗਰ, ਹੰਸ ਨਗਰ ਸਮੇਤ ਕਈ ਇਲਾਕਿਆਂ ਵਿਚ ਵੱਡੀ ਗਿਣਤੀ ਲੋਕ ਰਹਿੰਦੇ ਹਨ। ਹੋਰ ਢੁਕਵਾਂ ਪਾਰਕ ਜਾਂ ਖੇਡ ਮੈਦਾਨ ਨਾ ਹੋਣ ਕਾਰਨ ਇਹ ਗਰਾਊਂਡ ਇਲਾਕੇ ਦੇ ਲੋਕਾਂ ਲਈ ਮਹੱਤਵਪੂਰਨ ਸਹੂਲਤ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਸਵੇਰੇ ਅਤੇ ਸ਼ਾਮ ਨੂੰ ਵੱਡੀ ਗਿਣਤੀ ਵਿਚ ਨੌਜਵਾਨ ਇੱਥੇ ਕ੍ਰਿਕਟ, ਹਾਕੀ, ਵਾਲੀਬਾਲ ਅਤੇ ਹੋਰ ਖੇਡਾਂ ਖੇਡਣ ਲਈ ਪਹੁੰਚਦੇ ਹਨ। ਬਜ਼ੁਰਗ ਅਤੇ ਹੋਰ ਲੋਕ ਵੀ ਸੈਰ ਕਰਨ ਲਈ ਇਸ ਮੈਦਾਨ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਲਈ ਸਾਲਾਨਾ ਹਜ਼ਾਰਾਂ ਰੁਪਏ ਦੀ ਫ਼ੀਸ ਲਗਾ ਦਿੱਤੀ ਜਾਂਦੀ ਹੈ ਤਾਂ ਮੈਦਾਨ ਦੀ ਵਰਤੋਂ ਕਰਨਾ ਮੁਸ਼ਕਿਲ ਹੋ ਜਾਵੇਗਾ। ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਪੱਧਰਾਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੇ ਸਮੇਂ ਰੇਲਵੇ ਦੇ ਅੰਬਾਲਾ ਮੰਡਲ ਵਲੋਂ ਖੇਡ ਮੈਦਾਨ ਦੀ ਵਰਤੋਂ ਲਈ ਫ਼ੀਸ ਵਸੂਲਣ ਦੇ ਹੁਕਮ ਜਾਰੀ ਕਰਨਾ ਲੋਕਾਂ ਦੀ ਸਮਝ ਤੋਂ ਬਾਹਰ ਹੈ। ਇਲਾਕਾ ਵਾਸੀਆਂ ਨੇ ਰੇਲਵੇ ਦੇ ਅੰਬਾਲਾ ਮੰਡਲ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖੇਡ ਮੈਦਾਨ ਵਿਚ ਸੈਰ ਕਰਨ ਅਤੇ ਖੇਡਾਂ ਖੇਡਣ ਲਈ ਲਗਾਈ ਜਾ ਰਹੀ ਫ਼ੀਸ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ
Ad Position 22
No active advertisement
ਪਿਛਲੀ ਖ਼ਬਰ ‘ਗੁਲਜ਼ਾਰ ਤੂਰਬੰਜ਼ਾਰਾ ਤੇ ਮੋਹਨਜੀਤ ਸ਼ੇਰੋਂ ਮਾਮਲਾ’ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋਂ ਖਜ਼ਾਨਾ ਮੰਤਰੀ ਖਿਲਾ... ਅਗਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਦੀ ਜ਼ਿੰਮੇਵਾਰੀ ਤੋਂ ਮੁੱਖ ਮੰਤਰੀ ਨੂੰ ਭੱਜਣ ਨਹੀਂ ਦੇਵਾਂਗੇ - ਹਰਸਿਮਰਤ ਕੌਰ ਬਾਦਲ
Ad Position 24