ਕਿਸਾਨ ਯੂਨੀਅਨ ਫ਼ਤਹਿ ਪੰਜਾਬ ਦੀ ਸੂਬਾ ਪੱਧਰੀ ਇਕੱਤਰਤਾ
ਕੋਟਕਪੂਰਾ, 30 ਅਗਸਤ (ਮੋਹਰ ਸਿੰਘ ਗਿੱਲ)-ਕਿਸਾਨ ਯੂਨੀਅਨ ਫ਼ਤਿਹ (ਪੰਜਾਬ) ਰਜਿ. ਦੀ ਪੰਜਾਬ ਪੱਧਰੀ ਮੀਟਿੰਗ ਕੋਠੇ ਗੱਜਣ ਸਿੰਘ ਵਾਲਾ ਦੇ ਕਮਿਊੁਨਿਟੀ ਹਾਲ ਵਿਖੇ ਰੱਖੀ ਗਈ।
ਕੋਟਕਪੂਰਾ, 30 ਅਗਸਤ (ਮੋਹਰ ਸਿੰਘ ਗਿੱਲ)-ਕਿਸਾਨ ਯੂਨੀਅਨ ਫ਼ਤਿਹ (ਪੰਜਾਬ) ਰਜਿ. ਦੀ ਪੰਜਾਬ ਪੱਧਰੀ ਮੀਟਿੰਗ ਕੋਠੇ ਗੱਜਣ ਸਿੰਘ ਵਾਲਾ ਦੇ ਕਮਿਊੁਨਿਟੀ ਹਾਲ ਵਿਖੇ ਰੱਖੀ ਗਈ। ਇਸ ਮੌਕੇ ਫ਼ਰੀਦਕੋਟ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ’ਚ ਬੋੋਲਦਿਆਂ ਰੁਲਦੂ ਸਿੰਘ ਸੈਣੀ, ਜਥੇਦਾਰ ਬਲਦੇਵ ਸਿੰਘ ਸਰਪ੍ਰਸਤ ਕਮੇਟੀ ਪੰਜਾਬ, ਗੁਰਮੇਲ ਸਿੰਘ ਧਾਲੀਵਾਲ ਸੂਬਾ ਮੀਤ ਪ੍ਰਧਾਨ ਪੰਜਾਬ, ਗੁਰਮੀਤ ਸਿੰਘ ਬਰਾੜ ਬਲਾਕ ਪ੍ਰਧਾਨ ਕੋਟਕਪੂਰਾ, ਹਰਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਅਮਨਦੀਪ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਨੇ ਕਿਸਾਨਾਂ ਨਾਲ ਅਹਿਮ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਮੰਗ ਕੀਤੀ ਕਿ ਪੰਜਾਬ ਦੇ ਪਾਣੀਆਂ ’ਤੇ ਪੰਜਾਬ ਦਾ ਹੱਕ ਸਵੀਕਾਰ ਕੀਤਾ ਜਾਵੇ, ਅਮਰੀਕਾ ਨਾਲ ਹੋ ਰਿਹਾ ਖੇਤੀਬਾੜੀ ਸਮਝੌਤਾ ਰੱਦ ਕੀਤਾ ਜਾਵੇ, ਪੰਜਾਬ ਦੀਆਂ ਮੁੱਖ ਫ਼ਸਲਾਂ ’ਤੇ ਐਮ.ਐਸ. ਪੀ ਯਕੀਨੀ ਬਣਾਈ ਜਾਵੇ, ਕਣਕ ਝੋਨੇ ਤੋਂ ਇਲਾਵਾ ਗੋਭੀ, ਗੰਨਾ, ਆਲੂ, ਸਰੋਂ ਮਟਰਾਂ ’ਤੇ ਐਮ.ਐਸ.ਪੀ ਲਾਗੂ ਕੀਤੀ ਜਾਵੇ। ਲੈਡਪੂਲਿੰਗ ਪਾਲਿਸੀ ਨੂੰ ਮੁੱਢੋਂ ਖ਼ਤਮ ਕੀਤਾ ਜਾਵੇ। ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਵਾਪਸ ਲਿਆ ਜਾਵੇ। ਅੰਤਰਰਾਸ਼ਟਰੀ ਵਪਾਰ ਖੋਲਿਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ’ਤੇ ਸਹੀ ਮੁੱਲ ਅਤੇ ਆਰਥਿਕ ਸਥਿਤੀ ਵਿਚ ਸੁਧਾਰ ਹੋ ਸਕੇ। ਬੁਲਾਰਿਆਂ ਨੇ ਪੰਜਾਬ ’ਚ ਵਧ ਰਹੇ ਨਸ਼ਿਆਂ ’ਤੇ ਚਿੰਤਾ ਜਾਹਿਰ ਕਰਦਿਆਂ ਨੌਜਵਾਨੀ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਵੀ ਮੰਗ ਕੀਤੀ। ਪੰਜਾਬ ਵਿਚ ਮਾਰੂ ਨਸ਼ਿਆਂ ਨੂੰ ਖ਼ਤਮ ਕਰਨ ਲਈ ਖਸਖਸ ਦੀ ਖੇਤੀ ਸ਼ੁਰੂ ਕਰਵਾਈ ਜਾਵੇ। ਇਸ ਮੌਕੇ ਗੁਰਤੇਜ ਸਿੰਘ ਸੈਣੀ ਸਰਪ੍ਰਸਤ ਕਮੇਟੀ ਪੰਜਾਬ, ਜਸਵੰਤ ਸਿੰਘ, ਜੋਗਾ ਸਿੰਘ ਬਲਾਕ ਪ੍ਰਧਾਨ ਘੱਲ ਖੁਰਦ ਤੋਂ ਇਲਾਵਾ ਫ਼ਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਇਕਾਈ ਦੇ ਅਹੁਦੇਦਾਰ ਹਾਜ਼ਰ ਸਨ।