30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭੰਮੇ ਖ਼ੁਰਦ ਦੀ ਪੰਚਾਇਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਝੁਨੀਰ, 30 ਅਗਸਤ (ਸੰਜੀਵ ਸਿੰਗਲਾ)- ਪਿੰਡ ਭੰਮੇ ਖ਼ੁਰਦ ਦੀ ਪੰਚਾਇਤ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਈ ਹੈ। ਸ਼ਾਮਲ ਹੋਣ ਵਾਲਿਆਂ ’ਚ ਸਰਪੰਚ ਗੁਰਜੰਟ ਸਿੰਘ, ਮੈਂਬਰ ਰੂਪ ਸਿੰਘ, ਜੋਗਿੰਦਰ ਸਿੰਘ, ਵਿਸਾਖਾ ਸਿੰਘ, ਸੁਖਦੇਵ ਕੌਰ, ਜਾਇਬ ਸਿੰਘ ਤੇ ਸੋਨੀ ਸਿੰਘ ਸਨ।

Ad Position 21
No active advertisement
ਅਜੀਤ ਡੈਸਕ 31-08-2026
ਝੁਨੀਰ, 30 ਅਗਸਤ (ਸੰਜੀਵ ਸਿੰਗਲਾ)- ਪਿੰਡ ਭੰਮੇ ਖ਼ੁਰਦ ਦੀ ਪੰਚਾਇਤ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਈ ਹੈ। ਸ਼ਾਮਲ ਹੋਣ ਵਾਲਿਆਂ ’ਚ ਸਰਪੰਚ ਗੁਰਜੰਟ ਸਿੰਘ, ਮੈਂਬਰ ਰੂਪ ਸਿੰਘ, ਜੋਗਿੰਦਰ ਸਿੰਘ, ਵਿਸਾਖਾ ਸਿੰਘ, ਸੁਖਦੇਵ ਕੌਰ, ਜਾਇਬ ਸਿੰਘ ਤੇ ਸੋਨੀ ਸਿੰਘ ਸਨ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਵੇਂ ਮੈਂਬਰਾਂ ਨੂੰ ਸਿਰਪਾਓ ਪਾ ਕੇ ਪਾਰਟੀ ’ਚ ਸ਼ਾਮਿਲ ਕੀਤਾ ਅਤੇ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖ਼ੁਸ਼ ਹਨ, ਜਿਸ ਕਰ ਕੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ‘ਆਪ’ ਦਾ ਪੱਲ੍ਹਾ ਫੜ੍ਹ ਰਹੇ ਹਨ । ਇਸ ਮੌਕੇ ਸ਼ਿਵਕਰਨ ਸਿੰਘ ਭੰਮੇ, ਰਾਜਾ ਸਿੰਘ, ਸਰਪੰਚ ਰਜਿੰਦਰ ਸਿੰਘ ਦਸੋਂਦੀਆਂ, ਸਰਪੰਚ ਰਸਦੀਪ ਸਿੰਘ ਕੋਟਧਰਮੂ, ਸਰਪੰਚ ਗੁਰਵਿੰਦਰ ਸਿੰਘ ਭੰਮੇ ਕਲਾ, ਬਲਾਕ ਸੰਮਤੀ ਚੇਅਰਮੈਨ ਭੋਲਾ ਸਿੰਘ, ਹਲਕਾ ਮੀਡੀਆ ਇੰਚਾਰਜ ਗੁਰਮੇਲ ਸਿੰਘ ਭੰਮਾ ਆਦਿ ਹਾਜ਼ਰ ਸਨ। ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਵਿਖੇ ਕੀਤਾ ਜਾਂਦਾ ਬਿਮਾਰ ਗਊਆਂ ਦਾ ਮੁਫ਼ਤ ਇਲਾਜ- ਡਾਕਟਰ ਕਲਿਆਣੀ ਰਾਮਾਂ ਮੰਡੀ , 30 ਅਗਸਤ ( ਗੁਰਪ੍ਰੀਤ ਸਿੰਘ ਅਰੋੜਾ )- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਜਿੱਥੇ ਕਿ ਬੇਸਹਾਰਾ ਅਤੇ ਬਿਮਾਰ ਗਊਆਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਦੇ ਸਰਪ੍ਰਸਤ ਡਾਕਟਰ ਸੋਹਣ ਲਾਲ ਕਲਿਆਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਕੰਮ ਸਿਰਫ਼ ਬਿਮਾਰ ਗਊਆਂ ਅਤੇ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਕਰਨਾ ਹੈ । ਉਨ੍ਹਾਂ ਅੱਗੇ ਕਿਹਾ ਕਿ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਦਾ ਕੰਮ ਨਗਰ ਪਾਲਿਕਾ ਦਾ ਹੈ । ਉਨ੍ਹਾਂ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਪੁੰਨ ਦੇ ਕੰਮ ਵਿਚ ਇਸ ਸੰਸਥਾ ਨੂੰ ਹਰ ਕਿਸਮ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਸੰਸਥਾ ਵੱਧ ਤੋਂ ਵੱਧ ਗਊਆਂ ਦਾ ਇਲਾਜ ਅਤੇ ਸੰਭਾਲ ਕਰ ਸਕੇ ।
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਖਿਡਾਰੀਆਂ ਦਾ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਕੂਲਾਂ ’ਚ ਖ਼ਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਵਾਉਣ ਲਈ ਇਕੱਤਰਤਾ
Ad Position 24