30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਿੰਡ ਚੱਕ ਮਸ਼ਰੀ ਖਾਂ 'ਚ ਮੁਕੱਦਮਾ ਦਰਜ ਕਰਵਾਉਣ ਵਾਲਾ ਸਾਹਿਬ ਸਿੰਘ ਜ਼ਿੰਦਾ, ਵਿਰੋਧੀ ਧਿਰ ਵਲੋਂ ਮੌਤ ਦਾ ਗਲਤ ਪ੍ਰਚਾਰ: ਪਿੰਡ ਵਾਸੀ

ਚੋਗਾਵਾਂ/ਅੰਮ੍ਰਿਤਸਰ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਬੀਤੇ ਦਿਨੀਂ...

Ad Position 21
No active advertisement
ਅਜੀਤ ਡੈਸਕ 30-08-2026

ਚੋਗਾਵਾਂ/ਅੰਮ੍ਰਿਤਸਰ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਬੀਤੇ ਦਿਨੀਂ ਕੁੱਟਮਾਰ ਦਾ ਮੁਕੱਦਮਾ ਦਰਜ ਕਰਵਾਉਣ ਵਾਲੇ ਸਾਹਿਬ ਸਿੰਘ ਦੀ ਮੌਤ ਬਾਰੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖ਼ਬਰਾਂ ਨੂੰ ਪਿੰਡ ਵਾਸੀਆਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਸ ਸਬੰਧੀ ਸਰਪੰਚ ਅੰਗਰੇਜ ਸਿੰਘ, ਮੈਂਬਰ ਜਗਦੀਸ਼ ਸਿੰਘ ਫੌਜੀ ਅਤੇ ਖੁਦ ਸਾਹਿਬ ਸਿੰਘ, ਦਵਿੰਦਰ ਕੋਰ, ਰੇਸ਼ਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟ ਕੀਤਾ ਕਿ ਪਿੰਡ ਵਿਚ 'ਸਾਹਿਬ ਸਿੰਘ ਪੁੱਤਰ ਦਰਸ਼ਨ ਸਿੰਘ' ਨਾਮ ਦੇ ਦੋ ਵਿਅਕਤੀ ਹਨ।

ਸ਼ਿਕਾਇਤਕਰਤਾ ਸਾਹਿਬ ਸਿੰਘ ਬਿਲਕੁਲ ਜ਼ਿੰਦਾ ਹੈ ਅਤੇ ਵਿਰੋਧੀ ਧਿਰ ਆਪਣਾ ਬਚਾਅ ਕਰਨ ਲਈ ਉਸ ਦੀ 12 ਸਾਲ ਪਹਿਲਾਂ ਮੌਤ ਹੋਣ ਦਾ ਝੂਠਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਸਬੂਤ ਵਜੋਂ 2024 ਵਿਚ ਕਾਂਗਰਸੀ ਸਰਪੰਚ ਵਲੋਂ ਤਸਦੀਕ ਕੀਤਾ ਸਾਹਿਬ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਆਮਦਨ ਸਰਟੀਫਿਕੇਟ ਵੀ ਪੇਸ਼ ਕੀਤਾ। ਦੂਜੇ ਪਾਸੇ, ਵਿਰੋਧੀ ਧਿਰ ਦੇ ਸਾਬਕਾ ਸਰਪੰਚ ਰਿੰਕੂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਸਮੇਂ ਨੰਬਰਦਾਰ ਦੀ ਤਸਦੀਕ 'ਤੇ ਦਸਤਖ਼ਤ ਕੀਤੇ ਗਏ ਸਨ।

ਉਨ੍ਹਾਂ ਦਾਅਵਾ ਕੀਤਾ ਕਿ ਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ ਦੇ ਨਾਮ ਉਪਰ ਵੋਟ ਬਣੀ ਹੈ ਅਤੇ ਆਧਾਰ ਕਾਰਡ ਦੇ ਨਾਮ ਵਿੱਚ ਸਾਹਿਬ ਸਿੰਘ ਪੁੱਤਰ ਦਰਸ਼ਨ ਸਿੰਘ ਲਿਖਿਆ ਗਿਆ ਹੈ।ਜਿਸ ਦੀ ਉਹ ਪੂਰੀ ਜਾਂਚ ਕਰਵਾਉਣਗੇ। ਇਸ ਸਬੰਧੀ ਨੰਬਰਦਾਰ ਨੇ ਕਿਹਾ ਕਿ ਉਨ੍ਹਾਂ ਸਾਹਿਬ ਸਿੰਘ ਦਾ ਚਿਹਰਾ ਵੇਖ ਕੇ ਤਸਦੀਕ ਕੀਤਾ ਤੇ ਫਾਰਮਾਂ ਦੇ ਪਿੱਛੇ ਪਿਤਾ ਦਾ ਨਾਮ ਨਹੀਂ ਵੇਖਿਆ ਸੀ।

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 65 ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਸਨੌਰ ’ਚ ਕਰੰਟ ਲੱਗਣ ਨਾਲ 24 ਸਾਲਾ ਨੌਜਵਾਨ ਦੀ ਮੌਤ
Ad Position 24