ਮਲੋਟ ਸ਼ਹਿਰ ਦੇ ਨਾਲ ਨਾਲ ਪਿੰਡਾਂ ’ਚ ਵੀ ਮਨੋਜ ਅਸੀਜਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ
ਮਲੋਟ, 30 ਅਗਸਤ (ਪਾਟਿਲ)-ਅੱਜ ਲੋਕ ਭਲਾਈ ਮੰਚ (ਰਜਿ:) ਪਿੰਡ ਮਲੋਟ ਦੀ ਮੀਟਿੰਗ ਪ੍ਰਧਾਨ ਜਗਜੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਲੜ ਰਹੇ ਮਲੋਟ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮਲੋਟ, 30 ਅਗਸਤ (ਪਾਟਿਲ)-ਅੱਜ ਲੋਕ ਭਲਾਈ ਮੰਚ (ਰਜਿ:) ਪਿੰਡ ਮਲੋਟ ਦੀ ਮੀਟਿੰਗ ਪ੍ਰਧਾਨ ਜਗਜੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਲੜ ਰਹੇ ਮਲੋਟ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜਨਰਲ ਸਕੱਤਰ ਇਕਬਾਲ ਸਿੰਘ ਡੀ.ਪੀ ਨੇ ਦੱਸਿਆ ਕਿ ਮਨੋਜ ਅਸੀਜਾ ਦਾ ਸੈਨੇਟ ਮੈਂਬਰ ਬਣਨਾ ਮਲੋਟ ਹਲਕੇ ਦੇ ਨੌਜਵਾਨ ਵਰਗ ਲਈ ਬਹੁਤ ਲਾਭਦਾਇਕ ਹੋਵੇਗਾ। ਸੰਸਥਾ ਦੇ ਸਰਪ੍ਰਸਤ ਮਾਸਟਰ ਦਰਸ਼ਨ ਲਾਲ ਕਾਂਸਲ ਨੇ ਮਨੋਜ ਅਸੀਜਾ ਨੂੰ ਜੀ ਆਇਆ ਕਿਹਾ ਅਤੇ ਸਮੂਹ ਮੈਬਰਾਂ ਨੂੰ ਘਰ ਘਰ ਜਾ ਕੇ ਵੋਟਰਾਂ ਨੂੰ ਅਪੀਲ ਕਰਨ ਲਈ ਕਿਹਾ। ਸੁਰਿੰਦਰ ਸ਼ਰਮਾ ਵਲੋਂ ਮਲੋਟ ਪਿੰਡ ਦੇ ਨੌਜਵਾਨਾਂ ਨੂੰ ਰਾਤ ਦਿਨ ਮਿਹਨਤ ਕਰਕੇ ਅਸੀਜਾ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਲੋਕ ਭਲਾਈ ਮੰਚ ਦੇ ਨਰਿੰਦਰ ਸਿੰਘ ਢਿੱਲੋਂ, ਇਕਬਾਲ ਸਿੰਘ, ਜਸਵਿੰਦਰ ਸਿੰਘ ਸੋਨੀ, ਕੁਲਵੀਰ ਸਿੰਘ, ਅਮਰਿੰਦਰ ਸਿੰਘ, ਡਾਕਟਰ ਧਰਮਪਾਲ, ਮਾਸਟਰ ਅਮਰ ਕੁਮਾਰ, ਰਾਜੀਵ ਕੁਮਾਰ, ਡਾ. ਵਿਨੋਦ ਕੁਮਾਰ, ਜੋਤੀ ਗਿੱਲ, ਕੁਲਜੀਤ ਸਿੰਘ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ ਤੇ ਜਸਕਰਨ ਸਿੰਘ ਆਦਿ ਮੈਂਬਰ ਹਾਜ਼ਰ ਸਨ। ਸਾਰੇ ਮੈਂਬਰਾਂ ਨੇ ਅਸੀਜਾ ਦੀ ਜਿੱਤ ’ਚ ਵੱਧ ਤੋਂ ਵੱਧ ਹਿੱਸਾ ਪਾਉਣ ਦਾ ਪ੍ਰਣ ਲਿਆ ਅਤੇ ਅਪੀਲ ਕੀਤੀ ਵੀ ਸਾਡੇ ਇਲਾਕੇ ਦੀ ਨੁਮਾਇੰਦਗੀ ਵਾਸਤੇ ਅਸੀਜਾ ਦਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਇਲਾਕੇ ਦੇ ਪੜ੍ਹਾਈ ਨਾਲ ਜੁੜੇ ਬੱਚਿਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾ ਸਕੇ।