ਗੁਰਜੰਟ ਸਿੰਘ ਸਿਵੀਆ ਉਪ ਚੇਅਰਮੈਨ ਐੱਸ.ਸੀ. ਕਾਰਪੋਰੇਸ਼ਨ ਪੰਜਾਬ ਨੇ ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ
ਗੋਨਿਆਣਾ, 30 ਅਗਸਤ (ਲਛਮਣ ਦਾਸ ਗਰਗ)- ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਗੁਰਜੰਟ ਸਿੰਘ ਸਿਵੀਆ ਉਪ ਚੇਅਰਮੈਨ ਐੱਸ ਸੀ ਕਾਰਪੋਰੇਸ਼ਨ ਪੰਜਾਬ ਨੇ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਅੱਜ ਇਲਾਕੇ ਦੇ ਕੁਝ ਪਿੰਡਾਂ ਜਿਵੇਂ ਹਰਰਾਏਪੁਰ ਅਤੇ ਪਿੰਡ ਜੀਦਾ ਵਿਖੇ ਕਾਫੀ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ। ਇਸ ਮੌਕੇ ਸਿਵੀਆਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਨਿਰਣਾ ਹੈ ਕਿ ਸੂਬੇ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਚੀ ਰੱਖਣ।
ਗੋਨਿਆਣਾ, 30 ਅਗਸਤ (ਲਛਮਣ ਦਾਸ ਗਰਗ)- ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਗੁਰਜੰਟ ਸਿੰਘ ਸਿਵੀਆ ਉਪ ਚੇਅਰਮੈਨ ਐੱਸ ਸੀ ਕਾਰਪੋਰੇਸ਼ਨ ਪੰਜਾਬ ਨੇ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਅੱਜ ਇਲਾਕੇ ਦੇ ਕੁਝ ਪਿੰਡਾਂ ਜਿਵੇਂ ਹਰਰਾਏਪੁਰ ਅਤੇ ਪਿੰਡ ਜੀਦਾ ਵਿਖੇ ਕਾਫੀ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ। ਇਸ ਮੌਕੇ ਸਿਵੀਆਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਨਿਰਣਾ ਹੈ ਕਿ ਸੂਬੇ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਚੀ ਰੱਖਣ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵੀ ਨਸ਼ਾ ਮੁਕਤ ਹੋਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਗੁਰਜੰਟ ਸਿੰਘ ਸਿਵੀਆਂ ਨੇ ਆਉਣ ਵਾਲੇ 2027 ਦੇ ਵਿਧਾਨ ਸਭਾ ਵੋਟਾਂ ਲਈ ਆਮ ਆਦਮੀ ਪਾਰਟੀ ਵੱਲੋਂ ਹਲਕਾ ਭੁੱਚੋ ਮੰਡੀ ਲਈ ਚੋਣਾਂ ਲੜਨ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਠੋਕ ਦਿੱਤੀ ਹੈ। ਕਿਉਂਕਿ ਗੁਰਜੰਟ ਸਿੰਘ ਸਿਵੀਆ ਪਿਛਲੇ ਸਮੇਂ ਤੋਂ ਹਲਕਾ ਭੁੱਚੋ ਮੰਡੀ ਵਿਚ ਕੰਮ ਕਰ ਰਹੇ ਹਨ ਅਤੇ ਪਾਰਟੀ ਦੇ ਵੱਖ-ਵੱਖ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਹਨ। ਸਿਵੀਆ ਨੇ 2013 ਵਿਚ ਪਾਰਟੀ ਜੁਆਇਨ ਕੀਤੀ ਸੀ। ਪਾਰਟੀ ਨੇ ਜਿਥੇ ਵੀ ਡਿਊਟੀ ਲਗਾਈ ਉਥੇ ਜਾ ਕੇ ਕੰਮ ਕੀਤਾ।ਪੰਜਾਬ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਚੋਣਾਂ ਜੋ ਵੀ ਪਿਛਲੇ 15 ਸਾਲਾਂ ਵਿਚ ਪਾਰਟੀ ਨੇ ਲੜੀਆਂ ਸਾਰੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਹੁਣ ਇਸ ਵਾਰ 2027 ਦੀਆਂ ਵੋਟਾਂ ਲਈ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਰਜਨੀਸ਼ ਰਾਜੂ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਗੋਨਿਆਣਾ ਅਤੇ ਹੋਰ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ।