31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੀ ਡਰੇਨ ਵਿਚ ਇਕ ਕੰਪਨੀ ਦੇ ਮੈਨੇਜਰ ਦੀ ਮਿਲੀ ਲਾਸ਼

ਤਲਵੰਡੀ ਸਾਬੋ/ਸੀਗੋ ਮੰਡੀ, 31 ਅਗਸਤ (ਲਖਵਿੰਦਰ ਸ਼ਰਮਾ)- ਬਠਿੰਡਾ ਦੇ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਜੀਵਨ ਸਿੰਘ ਵਾਲਾ ਦੀ...

Ad Position 21
No active advertisement
ਅਜੀਤ ਡੈਸਕ 31-08-2026

ਤਲਵੰਡੀ ਸਾਬੋ/ਸੀਗੋ ਮੰਡੀ, 31 ਅਗਸਤ (ਲਖਵਿੰਦਰ ਸ਼ਰਮਾ)- ਬਠਿੰਡਾ ਦੇ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਜੀਵਨ ਸਿੰਘ ਵਾਲਾ ਦੀ ਡਰੇਨ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜਿਸ ਨੂੰ ਲੈ ਕੇ ਲਾਸ਼ ਨੂੰ ਕੱਢਣ ਸਮੇਂ ਤਲਵੰਡੀ ਸਾਬੋ ਬਠਿੰਡਾ ਟਰੈਫਿਕ ਜਾਮ ਹੋ ਗਿਆ। ਜਿਵੇਂ ਹੀ ਬਠਿੰਡਾ ਪੁਲਿਸ ਨੂੰ ਸੂਚਨਾ ਮਿਲੀ ਤਾਂ ਤੁਰੰਤ ਬਠਿੰਡਾ ਦੀ ਪੁਲਿਸ ਨੇ ਆ ਕੇ ਲਾਸ਼ ਨੂੰ ਡਰੇਨ ਵਿਚੋਂ ਬਾਹਰ ਕੱਢਵਾਇਆ।

ਇਸ ਸਬੰਧੀ ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਉਸਦਾ ਪਤੀ ਇਕ ਪ੍ਰਾਈਵੇਟ ਕੰਪਨੀ ਵਿਚ ਮੈਨੇਜਰ ਸੀ ਤੇ ਉਸਨੇ ਕੰਪਨੀ ਦੇ ਕੁਝ ਲੋਕਾਂ ਨੇ ਉਸ ਨੂੰ ਅਗਵਾਹ ਕਰ ਲਿਆ ਤੇ ਉਸ ਦਾ ਕਤਲ ਕਰਕੇ ਜੀਵਨ ਸਿੰਘ ਵਾਲੇ ਦੀ ਡਰੇਨ ਵਿਚ ਸੁੱਟ ਦਿੱਤਾ ਉਨ੍ਹਾਂ ਨੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉੱਧਰ ਇਸ ਸਬੰਧੀ ਬਠਿੰਡਾ ਪੁਲਿਸ ਦੇ  ਡੀ.ਐੱਸ. ਪੀ. ਮਨੋਜ ਗੋਰਸੀ, ਹਰਵਿੰਦਰ ਸਰਾ, ਥਾਣਾ ਮੁਖੀ ਅਮਰੀਕ ਸਿੰਘ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ ਉਹ ਘਟਨਾ ਸਥਾਨ ਤੇ ਪਹੁੰਚੀ ਤੇ ਜੀਵਨ ਸਿੰਘ ਵਾਲਾ ਵਿਖੇ ਟਰੈਫਿਕ ਜਾਮ ਨੂੰ ਖੁੱਲਵਾਇਆ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਲਾਸ਼ ਮਿਲੀ ਹੈ ਜਿਸ ਦਾ ਨਾਮ ਵਿਸਵਾਨਾਥਨ ਹੈ ਤੇ ਜਿਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ਼ ਪੀੜਤਾਂ ਦੇ ਬਿਆਨ ਲਿਖ ਕੇ ਕਤਲ ਦੀਆਂ ਧਰਾਵਾਂ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਤੇ ਪੀੜ੍ਹਤਾਂ ਦੀ ਮੱਦਦ ਲਈ ਨਿਪਾਲ ਪੁੱਜਾ ਸ਼੍ਰੋਮਣੀ ਕਮੇਟੀ ਦਾ ਚਾਰ ਮੈਂਬਰੀ ਵਫ਼... ਅਗਲੀ ਖ਼ਬਰ ਪੰਜਾਬ ਦੇ ਕਿਸਾਨ ਧਰਨਾ ਲਗਾਉਣ ਲਈ ਚੰਡੀਗੜ੍ਹ ਪਹੁੰਚੇ
Ad Position 24