ਸੀ.ਐੱਮ.ਐੱਸ. ਗੁਰੂ ਕਾਸ਼ੀ ਪਬਲਿਕ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਦਾ ਮਨੋਰੰਜਕ ਦੌਰਾ
ਭਗਤਾ ਭਾਈਕਾ, 28 ਨਵੰਬਰ (ਸੁਖਪਾਲ ਸਿੰਘ ਸੋਨੀ)-ਸੀ ਐੱਮ ਐੱਸ ਗੁਰੂ ਕਾਸ਼ੀ ਪਬਲਿਕ ਸਕੂਲ, ਭਗਤਾ ਭਾਈਕਾ ਦੇ ਨਰਸਰੀ, ਪ੍ਰੈਪ ਵਨ ਅਤੇ ਪ੍ਰੈਪ ਟੂ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਪਨਜੁਆਏ ਵਾਟਰ ਪਾਰਕ ਲਹਿਰਾ ਬੇਗਾ ਦਾ ਮਨੋਰੰਜਕ ਟੂਰ ਲਗਾਇਆ ਗਿਆ। ਇਸ ਟੂਰ ਦੌਰਾਨ ਬੱਚਿਆਂ ਨੇ ਇਨਡੋਰ ਗੇਮਿੰਗ ਜ਼ੋਨ ਵਿਚ ਵੀ ਆਰ ਗੇਮਾਂ, ਵੀਡੀਓ ਗੇਮਾਂ, ਮੋਸ਼ਨ ਸਿਮੂਲੇਟਰ, ਟੈ੍ਰਂਪੋਲਿਨ, ਸਾਫ਼ਟ ਪਲੇ ਅਤੇ ਭੂਤ ਬੰਗਲਾ, ਬੌਲਿੰਗ ਪੂਲ ਆਦਿ ਵੱਖ-ਵੱਖ ਮਨੋਰੰਜਕ ਗਤੀਵਿਧੀਆਂ, ਖੇਡਾਂ ਅਤੇ ਰਾਈਡਾਂ ਦਾ ਖੂਬ ਆਨੰਦ ਮਾਣਿਆ।
ਭਗਤਾ ਭਾਈਕਾ, 28 ਨਵੰਬਰ (ਸੁਖਪਾਲ ਸਿੰਘ ਸੋਨੀ)-ਸੀ ਐੱਮ ਐੱਸ ਗੁਰੂ ਕਾਸ਼ੀ ਪਬਲਿਕ ਸਕੂਲ, ਭਗਤਾ ਭਾਈਕਾ ਦੇ ਨਰਸਰੀ, ਪ੍ਰੈਪ ਵਨ ਅਤੇ ਪ੍ਰੈਪ ਟੂ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਪਨਜੁਆਏ ਵਾਟਰ ਪਾਰਕ ਲਹਿਰਾ ਬੇਗਾ ਦਾ ਮਨੋਰੰਜਕ ਟੂਰ ਲਗਾਇਆ ਗਿਆ। ਇਸ ਟੂਰ ਦੌਰਾਨ ਬੱਚਿਆਂ ਨੇ ਇਨਡੋਰ ਗੇਮਿੰਗ ਜ਼ੋਨ ਵਿਚ ਵੀ ਆਰ ਗੇਮਾਂ, ਵੀਡੀਓ ਗੇਮਾਂ, ਮੋਸ਼ਨ ਸਿਮੂਲੇਟਰ, ਟੈ੍ਰਂਪੋਲਿਨ, ਸਾਫ਼ਟ ਪਲੇ ਅਤੇ ਭੂਤ ਬੰਗਲਾ, ਬੌਲਿੰਗ ਪੂਲ ਆਦਿ ਵੱਖ-ਵੱਖ ਮਨੋਰੰਜਕ ਗਤੀਵਿਧੀਆਂ, ਖੇਡਾਂ ਅਤੇ ਰਾਈਡਾਂ ਦਾ ਖੂਬ ਆਨੰਦ ਮਾਣਿਆ। ਬੱਚਿਆਂ ਲਈ ਇਹ ਟੂਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ। ਉਨ੍ਹਾਂ ਨੇ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਯਾਦਗਾਰੀ ਪਲ ਬਿਤਾਏ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਮਨੋਰੰਜਕ ਅਤੇ ਵਿਹਾਰਕ ਗਤੀਵਿਧੀਆਂ ਵੀ ਬਹੁਤ ਜ਼ਰੂਰੀ ਹਨ। ਅਜਿਹੇ ਟੂਰ ਬੱਚਿਆਂ ਨੂੰਨਵੀਆਂ ਥਾਵਾਂ ਦੇਖਣ, ਆਪਸੀ ਸਾਂਝ ਵਧਾਉਣ ਅਤੇ ਖੁਸ਼ੀ ਭਰੇ ਮਾਹੌਲ ਵਿਚ ਸਿੱਖਣ ਦਾ ਮੌਕਾ ਪ੍ਰਦਾਨ ਕਰਦੇ ਹਨ। ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ’ਤੇ ਵਿਦਿਆਰਥੀਆਂ ਲਈ ਅਜਿਹੇ ਵਿਦਿਅਕਅਤੇ ਮਨੋਰੰਜਕ ਟੂਰ ਉਲੀਕੇ ਜਾਂਦੇ ਹਨ, ਤਾਂ ਜੋ ਬੱਚਿਆਂ ਦਾ ਮਾਨਸਿਕ, ਸਰੀਰਕ ਅਤੇ ਬੌਧਿਕ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਬਚਪਨ ਦੇ ਇਹ ਯਾਦਗਾਰੀ ਪਲ ਬੱਚਿਆਂ ਦੇ ਮਨਾਂ ਵਿਚ ਹਮੇਸ਼ਾ ਤਾਜ਼ਾ ਰਹਿੰਦੇ ਹਨ। ਅੰਤ ਵਿੱਚ ਬੱਚਿਆਂਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਟੂਰ ਦਾ ਭਰਪੂਰ ਆਨੰਦ ਮਾਣਿਆ ਅਤੇ ਖੁਸ਼ੀ ਭਰੇ ਮਾਹੌਲ ਵਿਚ ਸਕੂਲ ਵਾਪਸੀ ਕੀਤੀ।