28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੜਕ ਹਾਦਸੇ ’ਚ ਮਰੇ ਨੌਜਵਾਨ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗਿਆ ਇਨਸਾਫ਼

ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- 1 ਨਵੰਬਰ ਨੂੰ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੇ ਸੜਕੀ ਹਾਦਸੇ ’ਚ ਮਾਰੇ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਖ਼ੁਰਦ ਨਿਵਾਸੀ ਜਸ਼ਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਵੀ ਅੱਜ ਪਿੰਡ ਦੇ ਮੁਹਤਬਰਾਂ ਸਮੇਤ ਥਾਣਾ ਤਲਵੰਡੀ ਸਾਬੋ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੈਮਰਿਆਂ ਵਿਚ ਜੋ ਗੱਡੀ ਆਈ ਹੈ ਉਹਦੇ ਬਾਰੇ ਪਤਾ ਲੱਗੈ ਕਿ ਉਹ ਪ੍ਰੀਤ ਕੈਂਥ ਦੇ ਪਰਿਵਾਰ ਨਾਲ ਹੀ ਸਬੰਧਿਤ ਹੈ।

Ad Position 21
No active advertisement
ਅਜੀਤ ਡੈਸਕ 29-11-2026
ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- 1 ਨਵੰਬਰ ਨੂੰ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੇ ਸੜਕੀ ਹਾਦਸੇ ’ਚ ਮਾਰੇ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਖ਼ੁਰਦ ਨਿਵਾਸੀ ਜਸ਼ਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਵੀ ਅੱਜ ਪਿੰਡ ਦੇ ਮੁਹਤਬਰਾਂ ਸਮੇਤ ਥਾਣਾ ਤਲਵੰਡੀ ਸਾਬੋ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੈਮਰਿਆਂ ਵਿਚ ਜੋ ਗੱਡੀ ਆਈ ਹੈ ਉਹਦੇ ਬਾਰੇ ਪਤਾ ਲੱਗੈ ਕਿ ਉਹ ਪ੍ਰੀਤ ਕੈਂਥ ਦੇ ਪਰਿਵਾਰ ਨਾਲ ਹੀ ਸਬੰਧਿਤ ਹੈ।ਉਨ੍ਹਾਂ ਦਾਅਵਾ ਕੀਤਾ ਕਿ ਪ੍ਰੀਤ ਕੈਂਥ ਦਾ ਹਾਦਸੇ ਨਾਲ ਕੋਈ ਸਬੰਧ ਨਹੀ ਕਿਉਂਕਿ ਹਾਦਸੇ ਵਾਲੇ ਦਿਨ ਗੱਡੀ ਉਸ ਦਾ ਭਾਣਜਾ ਚਲਾ ਰਿਹਾ ਸੀ। ਉਨ੍ਹਾਂ ਕਥਿਤ ਦੋਸ਼ ਲਾਏ ਕਿ ਉਹ ਇਕ ਕਹਾਣੀ ਬਣਾ ਕੇ ਆਪਣੇ ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹੈ। ਸਰਬਜੀਤ ਸਿੰਘ ਅਨੁਸਾਰ ਪਹਿਲਾਂ ਉਨ੍ਹਾਂ ਦੇ ਪੁੱਤਰ ਦੇ ਹਾਦਸੇ ਦਾ ਕੇਸ ਸਬ ਇੰਸਪੈਕਟਰ ਰਾਣੀ ਕੌਰ ਕੋਲ ਸੀ ਉਸ ਦੇ ਬਦਲ ਜਾਣ ਕਾਰਣ ਪਿਛਲੇ ਦਿਨੀਂ ਥਾਣਾ ਮੁਖੀ ਅਮਰੀਕ ਸਿੰਘ ਕੋਲ ਆਇਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਤੱਕ ਦੀ ਪੜਤਾਲ ਮੁਤਾਬਿਕ ਕਥਿਤ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀ ਸਾਨੂੰ ਵੀ ਸੰਘਰਸ਼ ਦੇ ਰਾਹ ਪੈਣਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦਿਹਾਤੀ ’ਚ ਅਕਾਲੀ-ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ * ਜਸਕਰਨ ਸਿੰਘ ਪਟਵਾਰੀ ਨੇ ਵਰਕਰਾਂ ਨਾਲ ਕੀਤੀਆ... ਅਗਲੀ ਖ਼ਬਰ ਨੌਜਵਾਨ ਆਗੂ ਗਗਨ ਸਿੰਧੂ ਪਿੰਡ ਭਗਤਾ ਭਾਈ (ਹਲਕਾ ਰਾਮਪੁਰਾ ਫੂਲ) ਨੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਨੂੰ ਅਲਵਿਦਾ ਆਖ...
Ad Position 24