28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਗੁਰਪੁਰਬ ਮੌਕੇ ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਨੇ ਅਨਾਥ ਬੱਚਿਆਂ ਨਾਲ ਬਿਤਾਇਆ -ਬੱਚਿਆ ਨੂੰ ਗਰਮ ਕੱਪੜੇ, ਰਾਸ਼ਨ, ਫਲ ਅਤੇ ਹੋਰ ਲੋੜੀਂਦਾ ਸਮਾਨ ਕੀਤਾ ਭੇਟ

ਰਾਮਪੁਰਾ ਫੂਲ, 28 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਗੁਰਪੁਰਬ ਦੇ ਪਵਿੱਤਰ ਦਿਹਾੜੇ ਨੂੰ ਸੇਵਾ, ਸਾਂਝ ਅਤੇ ਮਨੁੱਖਤਾ ਦੇ ਜਜ਼ਬੇ ਨਾਲ ਮਨਾਉਂਦਿਆਂ ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਰਾਮਪੁਰਾ ਫੂਲ, ਭੁੱਚੋ ਮੰਡੀ ਅਤੇ ਬਠਿੰਡਾ ਸੈਂਟਰਾਂ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਟੀਚਿੰਗ ਸਟਾਫ਼ ਵਲੋਂ ਸ੍ਰੀ ਅਨੰਤ ਅਨਾਥ ਆਸ਼ਰਮ, ਨਥਾਣਾ ਵਿਖੇ ਪਹੁੰਚ ਕੇ ਅਨਾਥ ਬੱਚਿਆਂ ਨਾਲ ਸਮਾਂ ਬਿਤਾਇਆ ਗਿਆ। ਸੈਂਟਰ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਅਨਾਥ ਬੱਚਿਆਂ ਦੇ ਚੰਗੇ ਭਵਿੱਖ, ਤਰੱਕੀ ਅਤੇ ਖ਼ੁਸ਼ਹਾਲ ਜੀਵਨ ਲਈ ਅਰਦਾਸ-ਬੇਨਤੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 29-11-2026
ਰਾਮਪੁਰਾ ਫੂਲ, 28 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਗੁਰਪੁਰਬ ਦੇ ਪਵਿੱਤਰ ਦਿਹਾੜੇ ਨੂੰ ਸੇਵਾ, ਸਾਂਝ ਅਤੇ ਮਨੁੱਖਤਾ ਦੇ ਜਜ਼ਬੇ ਨਾਲ ਮਨਾਉਂਦਿਆਂ ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਰਾਮਪੁਰਾ ਫੂਲ, ਭੁੱਚੋ ਮੰਡੀ ਅਤੇ ਬਠਿੰਡਾ ਸੈਂਟਰਾਂ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਟੀਚਿੰਗ ਸਟਾਫ਼ ਵਲੋਂ ਸ੍ਰੀ ਅਨੰਤ ਅਨਾਥ ਆਸ਼ਰਮ, ਨਥਾਣਾ ਵਿਖੇ ਪਹੁੰਚ ਕੇ ਅਨਾਥ ਬੱਚਿਆਂ ਨਾਲ ਸਮਾਂ ਬਿਤਾਇਆ ਗਿਆ। ਸੈਂਟਰ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਅਨਾਥ ਬੱਚਿਆਂ ਦੇ ਚੰਗੇ ਭਵਿੱਖ, ਤਰੱਕੀ ਅਤੇ ਖ਼ੁਸ਼ਹਾਲ ਜੀਵਨ ਲਈ ਅਰਦਾਸ-ਬੇਨਤੀ ਕੀਤੀ ਗਈ। ਸਰਦੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਬੱਚਿਆਂ ਨੂੰ ਗਰਮ ਕੱਪੜੇ, ਰੂਮ ਹੀਟਰ, ਸੁੱਕਾ ਦੁੱਧ, ਬਿਸਕੁਟ, ਰਾਸ਼ਨ ਸਮੱਗਰੀ, ਫਲ, ਖਿਡੌਣੇ ਅਤੇ ਹੋਰ ਲੋੜੀਂਦਾ ਸਮਾਨ ਭੇਂਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰਫ਼ ਪੜ੍ਹਾਈ ਅਤੇ ਮੁਕਾਬਲਿਆਂ ਵਿਚ ਅੱਗੇ ਵਧਾਉਣਾ ਹੀ ਸੰਸਥਾ ਦਾ ਉਦੇਸ਼ ਨਹੀਂ, ਸਗੋਂ ਉਨ੍ਹਾਂ ਅੰਦਰ ਦਇਆ, ਸੇਵਾ, ਸਾਂਝ ਅਤੇ ਦੂਜਿਆਂ ਦੀ ਮਦਦ ਕਰਨ ਵਰਗੇ ਚੰਗੇ ਸੰਸਕਾਰ ਪੈਦਾ ਕਰਨਾ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਭੁੱਚੋ ਮੰਡੀ ਦੀ ਵਿਦਿਆਰਥਣ ਛਵੀ ਪੁੱਤਰੀ ਦੀਪਕ ਗਰਗ ਨੇ ਆਪਣਾ ਜਨਮ ਦਿਨ ਵੀ ਆਸ਼ਰਮ ਦੇ ਬੱਚਿਆਂ ਨਾਲ ਮਨਾਇਆ। ਉਸ ਨੇ ਬੱਚਿਆਂ ਨਾਲ ਕੇਕ ਕੱਟਿਆ ਅਤੇ ਮਠਿਆਈ ਵੰਡ ਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ। ਇਸ ਮੌਕੇ ਰਾਮਪੁਰਾ ਫੂਲ ਸੈਂਟਰ ਇੰਚਾਰਜ ਪੂਜਾ ਗੋਇਲ, ਬਠਿੰਡਾ ਸੈਂਟਰ ਇੰਚਾਰਜ ਨੀਲਮ ਗਰਗ, ਭੁੱਚੋ ਸੈਂਟਰ ਇੰਚਾਰਜ ਰੇਖਾ ਸਿੰਘ, ਸੰਜੀਵ ਗਰਗ, ਵਿਕਾਸ ਗਰਗ, ਦੀਪਕ ਗਰਗ, ਸੰਦੀਪ ਤਾਇਲ, ਗਗਨ ਗਰਗ, ਰਜਨੀ ਤਾਇਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਵਲੋਂ ਬੱਚਿਆਂ ਲਈ ਲੋੜੀਂਦਾ ਸਮਾਨ ਅਤੇ ਸਹਾਇਤਾ ਰਾਸ਼ੀ ਦੇ ਕੇ ਇਸ ਸੇਵਾ ਕਾਰਜ ਵਿਚ ਯੋਗਦਾਨ ਪਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀ ਖ਼ੁਸ਼ੀ ’ਚ ਲੱਡੂ ਵੰਡੇ ਸਰਕਲ ਕੋਟਸ਼ਮੀਰ ਦੇ ਅਕਾਲੀ ਭਾਜਪਾ ਆਗੂ ਤੇ ਵਰਕਰ ਹੋਏ ਇਕੱਤਰ ਅਗਲੀ ਖ਼ਬਰ ਲੋਕਾਂ ਦੀ ਸੁਰੱਖਿਆ ਲਈ ਹਰ ਸਮੇਂ ਚੌਕਸ ਬਠਿੰਡਾ ਪੁਲਿਸ, ਐਂਟੀ ਸਾਬੋਟਾਜ ਟੀਮ ਤੇ ਡੌਗ ਸਕੂਐਡ ਵਲੋਂ ਵਿਸ਼ੇਸ਼ ਜਾਂਚ
Ad Position 24