ਸਕਾਰਪਿਉ ਗੱਡੀ ਅਤੇ ਐਕਟਿਵਾ ਦੀ ਟੱਕਰ , ਐਕਟਿਵਾ ਚਾਲਕ ਦੀ ਮੌਤ
ਗੋਨਿਆਣਾ, 28 ਨਵੰਬਰ (ਲਛਮਣ ਦਾਸ ਗਰਗ)-ਬੀਤੇ ਦਿਨੀਂ ਗੋਨਿਆਣਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਹੋਏ ਇਕ ਸੜਕ ਹਾਦਸੇ ਵਿਚ ਸਕਾਰਪਿਉ ਗੱਡੀ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ ਵਿਚ ਐਕਟਿਵਾ ਚਾਲਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਧਾਰਿਤ ਨਾਮਲੂਮ ਕਾਰ ਚਾਲਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਗੋਨਿਆਣਾ, 28 ਨਵੰਬਰ (ਲਛਮਣ ਦਾਸ ਗਰਗ)-ਬੀਤੇ ਦਿਨੀਂ ਗੋਨਿਆਣਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਹੋਏ ਇਕ ਸੜਕ ਹਾਦਸੇ ਵਿਚ ਸਕਾਰਪਿਉ ਗੱਡੀ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ ਵਿਚ ਐਕਟਿਵਾ ਚਾਲਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਧਾਰਿਤ ਨਾਮਲੂਮ ਕਾਰ ਚਾਲਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੰਦੀਪ ਕੌਰ ਪਤਨੀ ਰਾਮ ਸਿੰਘ ਵਾਸੀ ਸਿਰੀਏਵਾਲਾ (ਬਠਿੰਡਾ) ਦੇ ਬਿਆਨਾਂ ਅਧਾਰਿਤ ਪੁਲਿਸ ਨੇ ਪੁਲਿਸ ਕੋਲ ਲਿਖਵਾਏ ਬਿਆਨ ਵਿਚ ਕਿਹਾ ਹੈ ਕਿ ਬੀਤੇ ਦਿਨੀਂ ਉਹ ਅਤੇ ਉਸ ਦਾ ਪਤੀ ਰਾਮ ਸਿੰਘ ਐਕਟਿਵਾ ’ਤੇ ਪਿੰਡ ਭੋਖੜਾ ਕੋਲ ਜਾ ਰਹੇ ਸੀ ਕਿ ਇਕ ਨਾਮਲੂਮ ਵਿਅਕਤੀ ਨੇ ਸਕਾਰਪਿਉ ਗੱਡੀ ਨੰਬਰ ਪੀ. ਬੀ.-39 ਐਲ-6871 ਉਨ੍ਹਾਂ ਦੀ ਐਕਟਿਵਾ ਵਿਚ ਮਾਰੀ, ਜਿਸ ਤੋਂ ਬਾਅਦ ਸਕਾਰਪੀਓ ਚਾਲਕ ਸਮੇਤ ਗੱਡੀ ਮੌਕੇ ਤੋਂ ਫ਼ਰਾਰ ਹੋ ਗਿਆ। ਉਕਤ ਹਾਦਸੇ ਦੌਰਾਨ ਉਸ ਦਾ ਪਤੀ ਜ਼ਖਮੀ ਹੋ ਗਿਆ ਸੀ, ਨੂੰ ਇਲਾਜ ਲਈ ਬਠਿੰਡਾ ਵਿਖੇ ਲਿਆਂਦਾ ਗਿਆ ਜਿੱਥੇ ਉਸ ਦੇ ਪਤੀ ਰਾਮ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਧਾਰਿਤ ਸਕਾਰਪੀਓ ਗੱਡੀ ਦੇ ਨਾਮਾਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।