18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਰਕਾਰ ਆਉਣ ’ਤੇ ਬੀਬੀਆਂ ਨੂੰ ਦਿੱਤੇ ਜਾ ਰਹੇ ਪੈਸੇ ਡੇਢ ਗੁਣਾ ਕਰਾਂਗੇ-ਚਰਨਜੀਤ ਸਿੰਘ ਚੰਨੀ ਜਵਾਨੀ ਸੰਭਾਲ ਸਾਈਕਲ ਯਾਤਰਾ ਤਹਿਤ ਭਾਈਰੂਪਾ ਪੁੱਜੇ ਚੰਨੀ ਤੇ ਗੁਰਪ੍ਰੀਤ ਸਿੰਘ ਕਾਂਗੜ

ਭਾਈਰੂਪਾ, 18 ਨਵੰਬਰ (ਵਰਿੰਦਰ ਲੱਕੀ)- ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੌਰਾਨ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਭਾਈਰੂਪਾ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ’ਚ ਆਮ ਆਦਮੀ ਪਾਰਟੀ ਤੇ ਅਕਾਲੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਰੂ ਦੀ ਬੇਅਦਬੀ ਦੇ ਕਥਿਤ ਦੋਸ਼ੀ ਲੋਕ, ਵੋਟਾਂ ਦੇ ਹੱਕਦਾਰ ਨਹੀਂ ਅਤੇ ਲੋਕ 2027 ਦੀਆਂ ਵੋਟਾਂ ਦੌਰਾਨ ਇ ਪਾਪਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਜ਼ਰੂਰ ਸਜ਼ਾ ਦੇਣਗੇ। ਚੰਨੀ ਨੇ ਮਲੂਕਾ ਪਰਿਵਾਰ ਨੂੰ ਵੀ ਖ਼ਾਸ ਤੌਰ ਤੇ ਨਿਸ਼ਾਨੇ ’ਤੇ ਲਿਆ।

Ad Position 21
No active advertisement
ਅਜੀਤ ਡੈਸਕ 19-11-2026
ਭਾਈਰੂਪਾ, 18 ਨਵੰਬਰ (ਵਰਿੰਦਰ ਲੱਕੀ)- ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੌਰਾਨ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਭਾਈਰੂਪਾ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ’ਚ ਆਮ ਆਦਮੀ ਪਾਰਟੀ ਤੇ ਅਕਾਲੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਰੂ ਦੀ ਬੇਅਦਬੀ ਦੇ ਕਥਿਤ ਦੋਸ਼ੀ ਲੋਕ, ਵੋਟਾਂ ਦੇ ਹੱਕਦਾਰ ਨਹੀਂ ਅਤੇ ਲੋਕ 2027 ਦੀਆਂ ਵੋਟਾਂ ਦੌਰਾਨ ਇ ਪਾਪਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਜ਼ਰੂਰ ਸਜ਼ਾ ਦੇਣਗੇ। ਚੰਨੀ ਨੇ ਮਲੂਕਾ ਪਰਿਵਾਰ ਨੂੰ ਵੀ ਖ਼ਾਸ ਤੌਰ ਤੇ ਨਿਸ਼ਾਨੇ ’ਤੇ ਲਿਆ। ਸਥਾਨਕ ਅੰਬੇਦਕਰ ਭਵਨ ਨੇੜੇ ਹੋਏ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਸੰਬੋਧਨ ਕੀਤਾ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ’ਚ ‘ਚਿੱਟੇ’ ਦਾ ਪ੍ਰਚਲਨ ਅਕਾਲੀ ਸਰਕਾਰ ਸਮੇਂ ਹੋਇਆ , ਜਦਕਿ ਇਸ ਦੀ ਕਥਿਤ ‘ਹੋਮ ਡਲਿਵਰੀ’ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੋਈ! ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਘਰਾਂ ’ਚ ਸੱਥਰ ਵਿਛ ਗਏ ਹਨ ਤੇ ਮਾਵਾਂ ਭੈਣਾਂ ਬਿਲਕ ਰਹੀਆਂ ਹਨ। ਸੱਤਾ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਚੰਨੀ ਨੇ ਕਿਹਾ ਕਿ ਆਮ ਲੋਕਾਂ ਦਾ ਜਿਉਣਾ ਦੁੱਭਰ ਹੋ ਚੁੱਕਾ ਹੈ ਤੇ ਸੂਬੇ ਅੰਦਰ ਗੈਂਗਸਟਰ ਵਾਦ ਭਾਰੂ ਹੈ, ਜਦਕਿ ਹੈਰਾਨੀ ਇਸ ਗੱਲ ਦੀ ਹੈ ਕਿ ਜੇਲ੍ਹ ਤੋੜਕੇ ਆਏ ਲੋਕਾਂ ਨੂੰ ਆਮ ਆਦਮੀ ਪਾਰਟੀ ਆਪਣੇ ’ਚ ਸ਼ਾਮਲ ਕਰਵਾ ਰਹੀ ਹੈ? ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ, ਜਦਕਿ ਪੰਜਾਬ ਤੇ ਰਾਜ ਦਿੱਲੀ ਵਾਲੇ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਏ ਕਿ ਸੱਤਾ ਧਿਰ ਵਾਲੇ ਝੂਠੇ ਇਨਕਲਾਬੀ ਹਨ ਤੇ ਹੁਣ ਝੂਠੇ ਇਨਕਲਾਬੀਆਂ ਨੂੰ ਸਬਕ ਸਿਖਾਉਣ ਦਾ ਵੇਲਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ’ਚ ਡੀਜ਼ਲ, ਪੈਟਰੋਲ ਸਸਤਾ ਕਰਦਿਆਂ ਬੀਬੀਆਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਸੀ , ਇਸ ਕਰਕੇ ਹੁਣ ਵੀ ਕਾਂਗਰਸ ਸਰਕਾਰ ਆਉਣ ਤੇ ਬੀਬੀਆਂ ਨੂੰ ਦਿੱਤੇ ਜਾ ਰਹੇ ਪੈਸੇ ਬੰਦ ਨਹੀਂ ਕੀਤੇ ਜਾਣਗੇ, ਬਲਕਿ ਕਾਂਗਰਸ ਪਾਰਟੀ ਦੀ ਸਰਕਾਰ ਉਸ ਨੂੰ ਵਧਾਕੇ ਡੇਢ ਗੁਣਾ ਕਰ ਦੇਵੇਗੀ। ਚੰਨੀ ਨੇ ਕਾਂਗੜ ਦੀ ਪਿੱਠ ਖੂਬ ਥਾਪੜੀ ਅਤੇ ਉਸਨੂੰ ਜੇਤੂ ਜਨ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਐਤਕੀਂ ’17 ਵਾਂਗ ਭਾਰੀ ਸਮਰਥਨ ਦਿਓ, ਚੌਕੀਦਾਰ ਬਣਕੇ ਹਲਕੇ ਦੀ ਸੇਵਾ ਕਰਾਂਗਾ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ , ਕਿਰਨਜੀਤ ਸਿੰਘ ਗਹਿਰੀ , ਲੋਕ ਗਾਇਕ ਜਸਵੰਤ ਸੰਦੀਲਾ , ਜਥੇ: ਬਹਾਦਰ ਸਿੰਘ ਸਿੱਧੂ , ਬੂਟਾ ਸਿੰਘ ਸਿੱਧੂ ਸਾ.ਪ੍ਰਧਾਨ ਭਗਤਾ , ਸਾ. ਸਰਪੰਚ ਇੰਦਰਜੀਤ ਸਿੰਘ ਜੱਗਾ , ਲਾਲੀ ਸੰਘਾ ਸੇਲਬਰਾਹ , ਧਰਮ ਸਿੰਘ ਖ਼ਾਲਸਾ, ਸੁਖਦੇਵ ਸਿੰਘ ਸੰਧੂ , ਸਰਪੰਚ ਪਰਮਿੰਦਰ ਸਿੰਘ ਜਲਾਲ, ਨਵਦੀਪ ਨੂਪਾ ਫੂਲੇਵਾਲਾ, ਲੱਕੀ ਜਲਾਲ, ਕਮਲ ਸਿੱਧੂ , ਭੂਸ਼ਨ ਜਿੰਦਲ , ਭਿੰਦਰ ਧਾਲੀਵਾਲ , ਤੀਰਥ ਸਿੰਘ ਦਿਆਲਪੁਰਾ , ਇਕਬਾਲ ਸਿੰਘ ਗੁੰਮਟੀ , ਰਿੰਕੂ ਸੇਲਬਰਾਹ , ਅਮਨਦੀਪ ਸਰਪੰਚ ਸਲਾਬਤਪੁਰਾ , ਜਗਸੀਰ ਦੁੱਲੇਵਾਲਾ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ । ਜਦੋਂ 5911ਟਰੈਕਟਰ ਖ਼ੁਦ ਚਲਾਕੇ ਚੰਨੀ ਭਦੌੜ ਹਲਕੇ ਵੱਲ ਰਵਾਨਾ ਹੋਏ ਭਾਈਰੂਪਾ ਵਿਖੇ ਕਾਂਗਰਸੀ ਵਰਕਰਾਂ ਨੇ ਚਰਨਜੀਤ ਸਿੰਘ ਚੰਨੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਦਾ ਜ਼ੋਰਦਾਰ ਸਵਾਗਤ ਕੀਤਾ। ਰੈਲੀ ਉਪਰੰਤ ਚੰਨੀ ਅਤੇ ਕਾਂਗੜ 5911 ਟਰੈਕਟਰ ਤੇ ਸਵਾਰ ਹੋ ਕੇ ਭਦੌੜ ਹਲਕੇ ਵੱਲ ਰਵਾਨਾ ਹੋ ਗਏ। ਟਰੈਕਟਰ ਖ਼ੁਦ ਚੰਨੀ ਚਲਾ ਰਹੇ ਸਨ। ਮਗਰ ਕਾਂਗਰਸੀਆਂ ਵਲੋਂ ਟਰੈਕਟਰਾਂ ਦਾ ਲੰਮਾ ਕਾਫ਼ਲਾ ਲੈ ਜਾਇਆ ਗਿਆ। ਵਰਕਰਾਂ ਨੇ ਚੰਨੀ ਅਤੇ ਕਾਂਗੜ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਬਚਪਨ ਤੋਂ ਹੀ ਧਰਮ ਤੇ ਚੰਗੇ ਸਸਕਾਰਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ- ਅਸ਼ਵਨੀ ਸ਼ਾਸਤਰੀ ਅਗਲੀ ਖ਼ਬਰ ਕੋਠੇ ਪਿੱਪਲੀ ਵਿਖੇ 14 ਲੱਖ ਦੀ ਲਾਗਤ ਨਾਲ ਤਿਆਰ ਜਿੰਮ ਹਾਲ ਦਾ ਵਿਧਾਇਕ ਸਿੱਧੂ ਨੇ ਕੀਤਾ ਉਦਘਾਟਨ
Ad Position 24