‘ਸਮਰਸਤਾ ਸੰਕਲਪ ਯਾਤਰਾ’ ਲਈ ਨਵਜੋਤ ਗੁਣੀ ਦੀ ਅਗਵਾਈ ’ਚ ਰਵਾਨਾ ਹੋਇਆ ਭਾਜਪਾ ਦਾ ਵੱਡਾ ਕਾਫ਼ਲਾ
ਤਲਵੰਡੀ ਸਾਬੋ, 18 ਨਵੰਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਕੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਪਾਰਟੀ ਵੱਲੋਂ ਜਲੰਧਰ ਜ਼ਿਲ੍ਹੇ ਚੋਂ ਆਰੰਭੀ ਗਈ ‘ਸਮਰਸਤਾ ਸੰਕਲਪ ਯਾਤਰਾ’ ਚ ਅੱਜ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰ ਤੇ ਆਮ ਲੋਕ ਕਾਫ਼ਲੇ ਦੇ ਰੂਪ ਚ ਰਵਾਨਾ ਹੋਏ। ਯਾਤਰਾ ਲਈ ਸਵੇਰੇ ਤੜਕਸਾਰ ਰਵਾਨਾ ਹੋਣ ਤੋਂ ਪਹਿਲਾਂ ਸਥਾਨਕ ਦਾਣਾ ਮੰਡੀ ਚ ਗੱਲਬਾਤ ਦੌਰਾਨ ਨਵਜੋਤ ਸਿੰਘ ਗੁਣੀ ਨੇ ਦੱਸਿਆ ਕਿ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਭਾਰਤੀ ਜਨਤਾ ਪਾਰਟੀ ਸਮੁੱਚੇ ਦੇਸ਼ ਅੰਦਰ ਵੱਡੇ ਪੱਧਰ ਤੇ ਮਨ੍ਹਾ ਰਹੀ ਹੈ ਤੇ ਇਸੇ ਲੜੀ ‘ਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਪੰਜਾਬ ਚ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ ਜਲੰਧਰ ਜ਼ਿਲ੍ਹੇ ਦੇ ਪਿੰਡ ਬੱਲਾਂ ਤੋਂ ਕੀਤੀ ਜਾ ਰਹੀ ਹੈ।
ਤਲਵੰਡੀ ਸਾਬੋ, 18 ਨਵੰਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਕੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਪਾਰਟੀ ਵੱਲੋਂ ਜਲੰਧਰ ਜ਼ਿਲ੍ਹੇ ਚੋਂ ਆਰੰਭੀ ਗਈ ‘ਸਮਰਸਤਾ ਸੰਕਲਪ ਯਾਤਰਾ’ ਚ ਅੱਜ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰ ਤੇ ਆਮ ਲੋਕ ਕਾਫ਼ਲੇ ਦੇ ਰੂਪ ਚ ਰਵਾਨਾ ਹੋਏ। ਯਾਤਰਾ ਲਈ ਸਵੇਰੇ ਤੜਕਸਾਰ ਰਵਾਨਾ ਹੋਣ ਤੋਂ ਪਹਿਲਾਂ ਸਥਾਨਕ ਦਾਣਾ ਮੰਡੀ ਚ ਗੱਲਬਾਤ ਦੌਰਾਨ ਨਵਜੋਤ ਸਿੰਘ ਗੁਣੀ ਨੇ ਦੱਸਿਆ ਕਿ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਭਾਰਤੀ ਜਨਤਾ ਪਾਰਟੀ ਸਮੁੱਚੇ ਦੇਸ਼ ਅੰਦਰ ਵੱਡੇ ਪੱਧਰ ਤੇ ਮਨ੍ਹਾ ਰਹੀ ਹੈ ਤੇ ਇਸੇ ਲੜੀ ‘ਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਪੰਜਾਬ ਚ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ ਜਲੰਧਰ ਜ਼ਿਲ੍ਹੇ ਦੇ ਪਿੰਡ ਬੱਲਾਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੇ ਨਿਰਦੇਸ਼ਾਂ ਮੁਤਾਬਿਕ ઠ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਭਾਜਪਾ ਵਰਕਰ ਹੀ ਨਹੀ ਸਗੋਂ ਗੁਰੂ ਰਵੀਦਾਸ ਜੀ ਦੇ ਸ਼ਰਧਾਲੂ ਅਤੇ ਆਮ ਲੋਕ ਵੀ 3 ਦਸੰਬਰ ਤੱਕ ਚੱਲਣ ਵਾਲੀ ਉਕਤ ਯਾਤਰਾ ਚ ਸ਼ਮੂਲੀਅਤ ਕਰਨਗੇ ਜੋ ਸਾਡੇ ਨਾਲ ਅੱਜ ਬੱਸਾਂ ਦੇ ਕਾਫ਼ਲੇ ਰਾਹੀਂ ਰਵਾਨਗੀ ਪਾ ਰਹੇ ਹਨ। ਗੁਣੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਜਪਾ ਗੁਰੂ ਸਾਹਿਬਾਨ ਅਤੇ ਸਮਾਜ ਦੇ ਮਾਰਗ ਦਰਸ਼ਕ ਰਹੇ ਧਾਰਮਿਕ ਆਗੂਆਂ ਵੱਲੋਂ ਦਿਖਾਏ ਮਾਰਗ ਤੇ ਚੱਲਕੇ ਸਰਬੱਤ ਦੇ ਭਲੇ ਲਈ ਕੰਮ ਰਹੀ ਹੈ। ਰਵਾਨਗੀ ਮੌਕੇ ਸੀ.ਆਗੂ ਸੁਖਵਿੰਦਰ ਸਿੰਘ ਗੁਣੀ, ਇੰਚਾਰਜ ਰਾਮ ਸਿੰਘ ਸਰਕਲ ਪੱਕਾ, ਹਰਦੀਪ ਸਿੰਘ ਸਰਕਲ ਰਾਮਾਂ, ਮਨਦੀਪ ਸਿੰਘ ਸਰਕਲ ਸੀਂਗੋ, ਹਰਭਜਨ ਸਿੰਘ ਸਰਕਲ ਤਲਵੰਡੀ ਸਾਬੋ, ਗੁਰਸ਼ਰਨ ਸਿੰਘ ਸਰਕਲ ਨਸੀਬਪੁਰਾ, ਮਹਿਲਾ ਮੋਰਚਾ ਤੋਂ ਕੁਲਵਿੰਦਰ ਕੌਰ, ਯੁਵਾ ਮੋਰਚਾ ਤੋਂ ਸੁਖਜੀਤ, ਗੋਪਾਲ ਸ਼ਰਮਾ, ਕੁੱਕੂ ਰਾਮਾਂ, ਰੂਪ ਸਿੰਘ, ਬੂਟਾ ਸਿੰਘ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਰਾਜਿੰਦਰ ਸਿੰਘ ਜਨ: ਸਕੱਤਰ, ਆਈ.ਟੀ.ਸੈੱਲ ਦੇ ਸੁਖਦੇਵ ਸਿੰਘ ਬਾਘਾ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।