ਸਿਦਕੀ ਸਿੱਖ ਭਾਈ ਗੁਲਾਬ ਸਿੰਘ ਯਾਦ ਵਿਚ ਸਾਲਾਨਾ ਬੰਦੀ ਛੋੜ ਦਿਵਸ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ-ਕਰਤਾਰ ਸਿੰਘ ਜੌੜਾ
ਬਠਿੰਡਾ, 17 ਨਵੰਬਰ (ਅਵਤਾਰ ਸਿੰਘ ਕੈਂਥ)-ਸਿੱਦਕੀ ਸਿੱਖ ਭਾਈ ਗੁਲਾਬ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਬੰਦੀ ਛੋੜ ਦਿਵਸ ਸਮਾਗਮ ਸਵਰਨਕਾਰ ਭਾਈਚਾਰੇ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੈਸ਼ਨਲ ਚੇਅਰਮੈਨ ਅਤੇ ਪੰਜਾਬ ਸਵਰਨਕਾਰ ਸੰਘ ਰਜਿ: ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਆਪਣੀ ਸਮੁੱਚੀ ਟੀਮ ਨਾਲ ਨੱਤਮਸਤਕ ਹੋਕੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਗੁਰ ਇਤਿਹਾਸ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਬਠਿੰਡਾ, 17 ਨਵੰਬਰ (ਅਵਤਾਰ ਸਿੰਘ ਕੈਂਥ)-ਸਿੱਦਕੀ ਸਿੱਖ ਭਾਈ ਗੁਲਾਬ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਬੰਦੀ ਛੋੜ ਦਿਵਸ ਸਮਾਗਮ ਸਵਰਨਕਾਰ ਭਾਈਚਾਰੇ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੈਸ਼ਨਲ ਚੇਅਰਮੈਨ ਅਤੇ ਪੰਜਾਬ ਸਵਰਨਕਾਰ ਸੰਘ ਰਜਿ: ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਆਪਣੀ ਸਮੁੱਚੀ ਟੀਮ ਨਾਲ ਨੱਤਮਸਤਕ ਹੋਕੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਗੁਰ ਇਤਿਹਾਸ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਦੱਸਿਆ ਕਿ ਗੁਰ ਇਤਿਹਾਸ ਅਨੁਸਾਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਸ਼ਹਿਰ ਤੋਂ ਚੱਲ ਕੇ ਗੁਰਦਵਾਰਾ ਗੋਬਿੰਦਪੁਰਾ ਪਹੁੰਚੇ ਸਨ। ਦਸਵੇਂ ਪਾਤਸ਼ਾਹ ਨੇ ਭਾਈ ਗੁਲਾਬ ਸਿੰਘ ਨੂੰ ਮੁਗਲਾਂ ਦੀ ਕੈਦ ਵਿੱਚੋਂ ਮੁਕਤ ਕਰਵਾਇਆ ਸੀ। ਉਹਨਾਂ ਦੇ ਸਮਰਪਣ ਤੋਂ ਪ੍ਰਭਾਵਿਤ ਹੋ ਕੇ ਭਾਈ ਗੁਲਾਬ ਸਿੰਘ ਨੂੰ “ਸਿੱਦਕੀ ਸਿੱਖ”ਦਾ ਖਿਤਾਬ ਦਿੱਤਾ ਗਿਆ ਸੀ। ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਗੁਰਦਵਾਰਾ ਕਮੇਟੀ, ਸਵਰਨਕਾਰ ਸੋਸਾਇਟੀ ਅਤੇ ਸਮਾਗਮ ਵਿਚ ਸ਼ਾਮਲ ਸਮੁੱਚੀ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਵਰਨਕਾਰ ਬਰਾਦਰੀ ਨੂੰ ਕਿਹਾ ਕਿ ਸਾਡੇ ਸਮਾਜ ਦੀ ਮਹਾਨ ਸ਼ਖਸ਼ੀਅਤ ਸਿੱਦਕੀ ਸਿੱਖ ਭਾਈ ਗੁਲਾਬ ਸਿੰਘ ਦੇ ਬੰਦੀ ਛੋੜ ਦਿਵਸ ਸਮਾਗਮਾਂ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰਿਆ ਕਰੋ। ਇਸ ਮੌਕੇ ਰੇਸ਼ਮ ਸਿੰਘ ਨੰਬਰਦਾਰ ਉਪ ਪ੍ਰਧਾਨ, ਸਿਟੀ ਪ੍ਰਧਾਨ ਭੋਲਾ ਸਿੰਘ ਸਦਿਉੜਾ, ਉਪ ਪ੍ਰਧਾਨ ਗੁਰਮੇਲ ਸਿੰਘ ਖੁਰਮੀ, ਮਾਨਸਾ ਦੇ ਪ੍ਰਧਾਨ ਬਲਵੀਰ ਸਿੰਘ ਖੁਰਮੀ, ਲਛਮਣ ਸਿੰਘ ਸੈਕਟਰੀ, ਸੈਕਟਰੀ ਪਾਲੀ ਸਿੰਘ, ਪ੍ਰਗਟ ਸਿੰਘ, ਗੁਰਭਜਨ ਸਿੰਘ, ਜਸਪਾਲ ਸਿੰਘ, ਭੋਲਾ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ ਜੌੜਾ ਆਦਿ ਹਾਜ਼ਰ ਸਨ।