16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੀ.ਸੀ.ਆਰ. ਟੀਮਾਂ ਨੇ ਗੁੰਮ ਹੋਏ ਦੋ ਮੋਟਰਸਾਈਕਲ ਤੇ ਇਕ ਸਾਈਕਲ ਲੱਭ ਕੇ ਮਾਲਕਾਂ ਨੂੰ ਸੌਂਪੇ

ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਪੁਲਿਸ ਦੀਆਂ ਪੀ. ਸੀ.

Ad Position 21
No active advertisement
ਅਜੀਤ ਡੈਸਕ 17-11-2026
ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਪੁਲਿਸ ਦੀਆਂ ਪੀ.ਸੀ.ਆਰ. ਟੀਮਾਂ ਨੇ ਆਪਣੀ ਮੁਸਤੈਦੀ ਦਿਖਾਉਂਦਿਆਂ ਵੱਖ-ਵੱਖ ਕਾਰਵਾਈਆਂ ਦੌਰਾਨ ਗੁੰਮ ਹੋਏ ਦੋ ਮੋਟਰਸਾਈਕਲ ਅਤੇ ਚੋਰੀ ਹੋਇਆ ਇਕ ਸਾਈਕਲ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਹਵਾਲੇ ਕਰ ਦਿੱਤਾ। ਪੁਲਿਸ ਦੀ ਇਸ ਕਾਰਵਾਈ ਨਾਲ ਤਿੰਨ ਵਿਅਕਤੀਆਂ ਨੂੰ ਰਾਹਤ ਮਿਲੀ ਅਤੇ ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਿਕ 14 ਨਵੰਬਰ ਨੂੰ ਰਣਜੀਤ ਸਿੰਘ ਵਾਸੀ ਗੋਪਾਲ ਨਗਰ ਬਠਿੰਡਾ ਨੇ ਪੁਲਿਸ ਨੂੰ 112 ਨੰਬਰ ‘ਤੇ ਫ਼ੋਨ ਕਰਕੇ ਆਪਣਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਅਜੀਤ ਰੋਡ ਤੋਂ ਚੋਰੀ ਹੋਣ ਦੀ ਸੂਚਨਾ ਦਿੱਤੀ। ਇਸ ‘ਤੇ ਸੀਨੀਅਰ ਸਿਪਾਹੀ ਕੇਵਲ ਸਿੰਘ ਅਤੇ ਸਿਪਾਹੀ ਦਿਲਦੀਪ ਸਿੰਘ ਦੀ ਪੀ.ਸੀ.ਆਰ. ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਅਤੇ ਯਤਨਾਂ ਸਦਕਾ ਮੋਟਰਸਾਈਕਲ ਲੱਭ ਕੇ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ।ਇਸੇ ਦਿਨ ਹਰਪ੍ਰੀਤ ਸਿੰਘ ਵੱਲੋਂ ਵੀ ਆਪਣਾ ਮੋਟਰਸਾਈਕਲ ਗੁੰਮ ਹੋਣ ਦੀ ਸੂਚਨਾ 112 ‘ਤੇ ਦਿੱਤੀ ਗਈ ਸੀ। ਜਿਸ ਮਗਰੋਂ ਪੀ.ਸੀ.ਆਰ. ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਅਧਾਰ ‘ਤੇ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੀ ਪਾਰਕਿੰਗ ਵਿਚੋਂ ਮੋਟਰ ਸਾਈਕਲ ਬਰਾਮਦ ਕੀਤਾ। ਜੋ ਉਸ ਦੇ ਮਾਲਕ ਨੂੰ ਵਾਪਸ ਸੌਂਪ ਦਿੱਤਾ। ਇਸੇ ਤਰ੍ਹਾਂ ਸੀਨੀਅਰ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਮੰਗਾ ਰਾਮ ਅਤੇ ਮਹਿਲਾ ਸੀਨੀਅਰ ਸਿਪਾਹੀ ਹਰਪਾਲ ਕੌਰ ਦੀ ਪੀ.ਸੀ.ਆਰ. ਟੀਮ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਪ੍ਰਤਾਪ ਨਗਰ ਸਥਿਤ ਵਿਸ਼ਵਕਰਮਾ ਮੰਦਰ ਨੇੜੇ ਗੁਰਮੀਤ ਸਿੰਘ ਨੇ ਆਪਣੇ ਪਲਾਟ ਵਿਚ ਲਾਵਾਰਸ ਖੜ੍ਹੇ ਸਾਈਕਲ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸਾਈਕਲ ਹੰਸ ਨਗਰ ਬਠਿੰਡਾ ਵਾਸੀ ਬਲਤੇਜ ਸਿੰਘ ਦਾ ਸੀ, ਜੋ 2 ਨਵੰਬਰ ਨੂੰ ਚੋਰੀ ਹੋਇਆ ਸੀ। ਪੁਲਿਸ ਨੇ ਸੂਚਨਾ ਦੇਣ ਵਾਲੇ ਗੁਰਮੀਤ ਸਿੰਘ ਦੀ ਮੌਜੂਦਗੀ ਵਿਚ ਸਾਈਕਲ ਉਸ ਦੇ ਅਸਲ ਮਾਲਕ ਨੂੰ ਸੌਂਪ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਬਣੇਗੀ ਸੋਨਾ ਝੋਨੇ ਦੀ ਪਰਾਲੀ ਤੋਂ ਬਣੀਆਂ ਗਿੱਟੀਆਂ ਅਤੇ ਬੇਲਾਂ ਦੇ ਵਧਦੇ ਭਾਅ ਨਾਲ ਕਿਸਾਨਾਂ ਲਈ ਖੁੱਲ੍ਹ... ਅਗਲੀ ਖ਼ਬਰ ਬਠਿੰਡਾ ’ਚ ਸਰਹਿੰਦ ਨਹਿਰ ’ਤੇ ਛੱਠ ਪੂਜਾ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ
Ad Position 24