16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵਲੋਂ ਪਰਿੰਦਾ ਯਾਦਗਾਰੀ ਸਮਾਗਮ ਕਰਵਾਇਆ

ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਦੂਜਾ ‘ਜੇ.

Ad Position 21
No active advertisement
ਪਰਿੰਦਾ ਯਾਦਗਾਰੀ ਸਮਾਗਮ ਦੌਰਾਨ ਸਟੇਜ ’ਤੇ ਬਿਰਾਜਮਾਨ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖ਼ਸੀਅਤਾਂ। ਅਜੀਤ ਤਸਵੀਰ 17-11-2026
ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਦੂਜਾ ‘ਜੇ.ਸੀ. ਪਰਿੰਦਾ ਯਾਦਗਾਰੀ ਸਮਾਗਮ’ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ: ਜੀਤ ਸਿੰਘ ਜੋਸ਼ੀ ਸਾਬਕਾ ਮੁਖੀ ਰਿਜ਼ਨਲ ਸੈਂਟਰ ਬਠਿੰਡਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਗੁਰਦੇਵ ਖੋਖਰ, ਜਸਪਾਲ ਮਾਨਖੇੜਾ ਅਤੇ ਰਘਵੀਰ ਚੰਦ ਸ਼ਰਮਾ ਵੀ ਮੌਜੂਦ ਸਨ। ਸਮਾਗਮ ਦੌਰਾਨ ਸ੍ਰੀ ਪਰਿੰਦਾ ਦੇ ਪਰਿਵਾਰ ਵਲੋਂ ਦਿੱਤਾ ਜਾਣ ਵਾਲਾ ਦੂਜਾ ਪੁਰਸਕਾਰ ਸਵ: ਜਗਮੋਹਨ ਕੌਸ਼ਲ ਨੂੰ ਦਿੱਤਾ ਗਿਆ, ਜੋ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਇੰਦਰਾ ਕੌਸ਼ਲ ਨੇ ਹਾਸਲ ਕੀਤਾ। ਸਮਾਗਮ ’ਚ ਸਾਹਿਤ ਜਾਗ੍ਰਿਤੀ ਮੰਚ ਬਠਿੰਡਾ, ਸਾਹਿਤ ਸਿਰਜਣਾ ਮੰਚ ਬਠਿੰਡਾ, ਪੰਜਾਬੀ ਸਾਹਿਤ ਸਭਾ ਮੌੜ, ਦਮਦਮਾ ਸਾਹਿਤ ਸਭਾ ਅਤੇ ਗੁਰੂ ਕਾਂਸੀ ਸਾਹਿਤ ਸਭਾ ਤਲਵੰਡੀ ਸਾਬੋ, ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਅਹੁਦੇਦਾਰ ਵੀ ਮੌਜੂਦ ਸਨ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਇਹ ਪੁਰਸਕਾਰ ਸ੍ਰੀ ਜਗਮੋਹਨ ਕੌਸ਼ਲ ਵਲੋਂ ਜੀਵਨ ਭਰ ਲੋਕ ਹਿੱਤਾਂ ਲਈ ਲੜੀ ਲੜਾਈ ਅਤੇ ਸੱਭਿਆਚਾਰਕ ਤੇ ਸਾਹਿਤਕ ਸਰਗਰਮੀਆਂ ਵਿਚ ਨਿਭਾਈ ਭੂਮਿਕਾ ਨੂੰ ਮੁੱਖ ਰੱਖ ਕੇ ਦਿੱਤਾ ਗਿਆ। ਸ੍ਰੀ ਪਰਿੰਦਾ ਬਾਰੇ ਉਨ੍ਹਾਂ ਕਿਹਾ ਕਿ ਉਹ ਇਕ ਇਮਾਨਦਾਰ ਅਫ਼ਸਰ, ਸਿਰਕੱਢ ਟਰੇਡ ਯੂਨੀਅਨਿਸਟ ਸਨ ਤੇ ਆਖ਼ਰੀ ਸੁਆਸ ਤੱਕ ਸਾਹਿਤ ਨਾਲ ਜੁੜੇ ਰਹੇ। ਟੀਚਰਜ਼ ਹੋਮ ਟਰੱਸਟ ਦੇ ਅਹੁਦੇਦਾਰ ਰਘਵੀਰ ਚੰਦ ਸ਼ਰਮਾ ਨੇ ਕਿਹਾ ਕਿ ਸ੍ਰੀ ਕੌਸ਼ਲ ਸਾਰੀ ਉਮਰ ਹਨੇਰਿਆਂ ਸੰਗ ਲੜਦੇ ਰਹੇ ਤਾਂ ਜੋ ਦੂਜਿਆਂ ਨੂੰ ਰੌਸ਼ਨੀ ਦਿੱਤੀ ਜਾ ਸਕੇ। ਸਭਾ ਪ੍ਰਧਾਨ ਜਸਪਾਲ ਮਾਨਖੇੜਾ ਨੇ ਕਿਹਾ ਕਿ ਲੋਕ ਆਗੂ ਤੇ ਪ੍ਰਸਿੱਧ ਸਾਹਿਤਕਾਰ ਕੌਸ਼ਲ ਨੇ ਟੀਚਰਜ਼ ਹੋਮ ਰਾਹੀਂ ਸਾਹਿਤਕ ਤੇ ਜਥੇਬੰਦਕ ਪੈੜਾਂ ਛੱਡੀਆਂ। ਉਨ੍ਹਾਂ ਕਿਹਾ ਕਿ ਇਕ ਕਰਮਯੋਗੀ ਪਰਿਵਾਰ ਵਲੋਂ ਦਿੱਤਾ ਜਾਣ ਵਾਲਾ ਪੁਰਸਕਾਰ ਦੂਜੇ ਕਰਮਯੋਗ ਪਰਿਵਾਰ ਨੂੰ ਹੀ ਮਿਲਣਾ ਮਾਣ ਵਾਲੀ ਗੱਲ ਹੈ। ਮੁੱਖ ਬੁਲਾਰੇ ਸੁਮੇਲ ਸਿੰਘ ਸਿੱਧੂ ਨੇ ‘ਸੱਭਿਆਚਾਰ ਤੋਂ ਸਿਆਸਤ ਵੱਲ-ਪੰਜਾਬ ਦੀ ਗਵਾਹੀ’ ਲੈਕਚਰ ਦਿੱਤਾ। ਸਭਾ ਦੇ ਸਰਪ੍ਰਸਤ ਗੁਰਦੇਵ ਖੋਖਰ ਨੇ ਸ੍ਰੀ ਕੌਸ਼ਲ ਨਾਲ ਬਿਤਾਏ ਸਮੇਂ ਦੀਆਂ ਭਾਵਨਾਤਮਕ ਯਾਦਾਂ ਤਾਜ਼ਾ ਕੀਤੀਆਂ। ਸਮਾਗਮ ਦੌਰਾਨ ਡਾ: ਜੀਤ ਸਿੰਘ ਜੋਸ਼ੀ ਦੀਆਂ ਦੋ ਪੁਸਤਕਾਂ ‘ਸਖ਼ਸ਼ੀਅਤਨਾਮਾ’ ਅਤੇ ‘ਪੈੜਾਂ ਦੇ ਨਿਸ਼ਾਨ’ ਰਿਲੀਜ਼ ਕੀਤੀਆਂ ਗਈਆਂ। ਇਸ ਦੌਰਾਨ ਅਤਰਜੀਤ ਕਹਾਣੀਕਾਰ, ਅਮਰਜੀਤ ਸਿੰਘ ਜੀਤ, ਸੁਖਦਰਸ਼ਨ ਗਰਗ, ਦਰਸ਼ਨ ਸਿੰਘ ਭੰਮੇ, ਡਾ: ਅਜੀਤਪਾਲ ਵੀ ਹਾਜ਼ਰ ਸਨ। ਲਛਮਣ ਮਲੂਕਾ ਨੇ ਸ੍ਰੀ ਕੌਸ਼ਲ ਨੂੰ ਮਹਾਨ ਆਗੂ ਕਹਿੰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਹਜ਼ਾਰਾਂ ਸ਼ਰਧਾਲੂਆਂ ਨੇ ਚੜ੍ਹਦੇ ਸੂਰਜ ਨੂੰ ਅਰਘ ਦ... ਅਗਲੀ ਖ਼ਬਰ ਬਠਿੰਡਾ ’ਚ 22 ਮਹੀਨਿਆਂ ਦੌਰਾਨ 21.31 ਕਰੋੜ ਰੁਪਏ ਦੀ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ, 3513 ਮਾਮਲੇ ਪੈਂਡਿੰਗ
Ad Position 24