10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭੋਗ ’ਤੇ ਵਿਸ਼ੇਸ਼- ਸੁਖਦੇਵ ਸਿੰਘ ਆਰਟਿਸਟ

ਬਠਿੰਡਾ, 10 ਨਵੰਬਰ- ਸਿੱਖਿਆ, ਸਾਹਿਤ ਅਤੇ ਚਿੱਤਰਕਾਰੀ ਖੇਤਰ ਦੇ ਪ੍ਰਸਿੱਧ ਹਸਤਾਖ਼ਰ ਸ. ਸੁਖਦੇਵ ਸਿੰਘ ਆਰਟਿਸਟ ਦਾ ਜਨਮ 23 ਅਗਸਤ 1940 ਨੂੰ ਪਿੰਡ ਗੋਂਦਾਰਾ, ਜ਼ਿਲ੍ਹਾ ਫ਼ਰੀਦਕੋਟ ਵਿਖੇ ਮਾਤਾ ਸ੍ਰੀਮਤੀ ਭਗਵਾਨ ਕੌਰ ਦੀ ਕੁੱਖੋਂ ਪਿਤਾ ਸ.

Ad Position 21
No active advertisement
ਅਜੀਤ ਡੈਸਕ 11-11-2026
ਬਠਿੰਡਾ, 10 ਨਵੰਬਰ- ਸਿੱਖਿਆ, ਸਾਹਿਤ ਅਤੇ ਚਿੱਤਰਕਾਰੀ ਖੇਤਰ ਦੇ ਪ੍ਰਸਿੱਧ ਹਸਤਾਖ਼ਰ ਸ. ਸੁਖਦੇਵ ਸਿੰਘ ਆਰਟਿਸਟ ਦਾ ਜਨਮ 23 ਅਗਸਤ 1940 ਨੂੰ ਪਿੰਡ ਗੋਂਦਾਰਾ, ਜ਼ਿਲ੍ਹਾ ਫ਼ਰੀਦਕੋਟ ਵਿਖੇ ਮਾਤਾ ਸ੍ਰੀਮਤੀ ਭਗਵਾਨ ਕੌਰ ਦੀ ਕੁੱਖੋਂ ਪਿਤਾ ਸ. ਆਸਾ ਸਿੰਘ ਦੇ ਘਰ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ, ਦਸਵੀਂ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਬਾਜਾਖਾਨਾ ਤੋਂ ਕਰਨ ਉਪਰੰਤ ਉਨ੍ਹਾਂ ਨੇ ਸਰਕਾਰੀ ਰਿਪੁਦਮਨ ਕਾਲਜ, ਨਾਭਾ ਤੋਂ ਆਰਟ ਐਂਡ ਕਰਾਫ਼ਟ ਦਾ ਡਿਪਲੋਮਾ ਅਤੇ ਸਰ ਜੇ.ਜੇ. ਸਕੂਲ ਆਫ਼ ਫਾਈਨ ਆਰਟਸ, ਮੁੰਬਈ ਤੋਂ ਫਾਈਨ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੱਤਰ ਵਿਹਾਰ ਰਾਹੀਂ ਅੰਗਰੇਜ਼ੀ ਭਾਸ਼ਾ ਵਿਗਿਆਨ ਵਿਚ ਮਾਸਟਰ ਡਿਗਰੀ ਵੀ ਹਾਸਲ ਕੀਤੀ। ਉਨ੍ਹਾਂ ਆਪਣਾ ਨੌਕਰੀ ਸਫ਼ਰ ਬਤੌਰ ਡਰਾਇੰਗ ਮਾਸਟਰ ਬਲਵੀਰ ਮੈਮੋਰੀਅਲ ਸਰਕਾਰੀ ਹਾਈ ਸਕੂਲ, ਫ਼ਰੀਦਕੋਟ ਤੋਂ ਸ਼ੁਰੂ ਕੀਤਾ। ਸਾਲ 1962 ਵਿਚ ਦਿਲਜੀਤ ਕੌਰ ਨਾਲ ਵਿਆਹ ਹੋਣ ਉਪਰੰਤ ਉਨ੍ਹਾਂ ਨੇ ਆਪਣੀ ਰਿਹਾਇਸ਼ ਬਠਿੰਡਾ ਵਿਖੇ ਕਰਨ ਦੇ ਨਾਲ ਆਪਣੀ ਬਦਲੀ ਵੀ ਸਰਕਾਰੀ ਮਿਡਲ ਸਕੂਲ, ਗਿੱਲਪੱਤੀ ਵਿਖੇ ਕਰਵਾ ਲਈ। ਵੱਖ-ਵੱਖ ਸਕੂਲਾਂ ਵਿਚ ਅਧਿਆਪਨ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ ਸਾਲ 1997 ਵਿਚ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ, ਬਠਿੰਡਾ ਤੋਂ ਬਤੌਰ ਫਾਈਨ ਆਰਟਸ ਲੈਕਚਰਾਰ ਸੇਵਾਮੁਕਤ ਹੋਏ ਅਤੇ ਸਾਰਾ ਸਮਾਂ ਚਿੱਤਰਕਾਰੀ ਅਤੇ ਸਾਹਿਤ ਨੂੰ ਦੇਣ ਲੱਗੇ। ਪੇਂਡੂ ਪਿਛੋਕੜ ਹੋਣ ਕਰਕੇ ਉਨ੍ਹਾਂ ਦੀਆਂ ਚਿੱਤਰਕਾਰੀ ਦੀਆਂ ਕਲਾ-ਕਿਰਤਾਂ ਵਿਚ ਪੇਂਡੂ ਜੀਵਨ ਦੀ ਸਾਦਗੀ, ਸੁਹੱਪਣ, ਨਿਰਛਲਤਾ, ਆਪਸੀ ਸਾਂਝ ਅਤੇ ਖੇਤਾਂ-ਖਲਿਆਣਾਂ ਨੂੰ ਬਾਖ਼ੂਬੀ ਚਿੱਤਰਿਆ। ਅੰਗਰੇਜ਼ੀ ਦੇ ਕਲਾਸਿਕ ਸਾਹਿਤ ਦੇ ਗੰਭੀਰ ਪਾਠਕ ਹੋਣ ਸਦਕਾ ਉਨ੍ਹਾਂ ਨੇ ਵੱਡ-ਆਕਾਰੀ ਪੁਸਤਕ ‘ਅੰਦਰਲਾ ਮਨੁੱਖ’ ਦੀ ਰਚਨਾ ਕੀਤੀ। ਜੀਵਨ ਦੇ ਆਖ਼ਰੀ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਜੀਵਨੀ ਵੀ ਲਿਖ ਕੇ ਮੁਕੰਮਲ ਕਰ ਲਈ ਸੀ, ਜਿਸ ਨੂੰ ਹੁਣ ਉਨ੍ਹਾਂ ਦੀਆਂ ਦੋਵੇਂ ਸਪੁੱਤਰੀਆਂ ਕੋਮਲਜੀਤ ਅਤੇ ਡਾ. ਮਨਦੀਪ ਕੌਰ ਵਲੋਂ ਪ੍ਰਕਾਸ਼ਿਤ ਕਰਵਾਇਆ ਜਾਵੇਗਾ। ਸਥਾਨਕ ਸ਼ੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੋਸਾਇਟੀ ਦੇ ਸਾਬਕਾ ਮੈਂਬਰ ਸੁਖਦੇਵ ਸਿੰਘ ਆਰਟਿਸਟ ਦੀਆਂ ਅਨੇਕਾਂ ਕਲਾ-ਕਿਰਤਾਂ ਦੇਸ਼ ਦੀਆਂ ਨਾਮਵਰ ਆਰਟ ਗੈਲਰੀਆਂ ਵਿਚ ਸੁਸ਼ੋਭਿਤ ਹਨ। ਕੈਂਸਰ ਦੀ ਗੰਭੀਰ ਬਿਮਾਰੀ ਨਾਲ ਜੂਝਦਿਆਂ ਸੁਖਦੇਵ ਸਿੰਘ ਆਰਟਿਸਟ ਲੰਘੀ 3 ਨਵੰਬਰ, 2026 ਨੂੰ ਇਸ ਫ਼ਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 11 ਨਵੰਬਰ 2026 ਦਿਨ ਬੁੱਧਵਾਰ ਨੂੰ ਬਠਿੰਡਾ ਦੇ ਅਜੀਤ ਰੋਡ ਸਥਿਤ ਗਲੀ ਨੰਬਰ 26/7 ਵਿਖੇ ਗੁਰਦੁਆਰਾ ਧਰਮਸ਼ਾਲਾ ਬਾਬਾ ਸੰਤੂ ਸਿੰਘ ਵਿਖੇ ਹੋਵੇਗੀ। ਵਲੋਂ:- ਅੰਮ੍ਰਿਤਪਾਲ ਸਿੰਘ ਵਲ੍ਹਾਣ
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਬਾਲਿਆਂਵਾਲੀ ਸਭਾ ਦੇ ਸਹਿਯੋਗ ਨਾਲ ਲਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਵਿਖੇ ਧੂਮ-ਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
Ad Position 24