ਨਿਗਮ ਦੀ ਬਿਲਡਿੰਗ ਬਰਾਂਚ ਟੀਮ ਵਲੋਂ ਨਵੀਂ ਉਸਾਰੀ ਅਧੀਨ ਇਮਾਰਤ ’ਤੇ ਚਲਾਇਆ ਪੀਲਾ ਪੰਜਾ
ਬਠਿੰਡਾ, 10 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ 100 ਫੁੱਟੀ ਰੋਡ ਨੇੜੇ ਦਸਮੇਸ਼ ਸਕੂਲ ਵਾਲੀ ਗਲੀ ‘ਚ ਸਥਿਤ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਵਲੋਂ ਇਕ ਨਵੀਂ ਉਸਾਰੀ ਅਧੀਨ ਇਮਾਰਤ ‘ਤੇ ਪੀਲਾ ਪੰਜਾ ਚਲਾ ਕੇ ਇਮਾਰਤ ਦਾ ਕੁਝ ਹਿੱਸਾ ਢਾਹਿਆ ਗਿਆ ਹੈ। ਨਿਗਮ ਅਧਿਕਾਰੀਆਂ ਅਨੁਸਾਰ ਇਮਾਰਤ ਦੇ ਮਾਲਕ ਵਲੋਂ ਗਲੀ ਵਿਚ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਕੇ ਇਮਾਰਤ ਦੀ ਉਸਾਰੀ ਕੀਤੀ ਗਈ ਸੀ।
ਬਠਿੰਡਾ, 10 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ 100 ਫੁੱਟੀ ਰੋਡ ਨੇੜੇ ਦਸਮੇਸ਼ ਸਕੂਲ ਵਾਲੀ ਗਲੀ ‘ਚ ਸਥਿਤ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਵਲੋਂ ਇਕ ਨਵੀਂ ਉਸਾਰੀ ਅਧੀਨ ਇਮਾਰਤ ‘ਤੇ ਪੀਲਾ ਪੰਜਾ ਚਲਾ ਕੇ ਇਮਾਰਤ ਦਾ ਕੁਝ ਹਿੱਸਾ ਢਾਹਿਆ ਗਿਆ ਹੈ। ਨਿਗਮ ਅਧਿਕਾਰੀਆਂ ਅਨੁਸਾਰ ਇਮਾਰਤ ਦੇ ਮਾਲਕ ਵਲੋਂ ਗਲੀ ਵਿਚ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਕੇ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਜਿਸ ਕਾਰਨ ਉਨ੍ਹਾਂ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ, ਕਿ ਬਠਿੰਡਾ ਸ਼ਹਿਰ ‘ਚ ਕਈ ਨਜਾਇਜ਼ ਇਮਾਰਤਾਂ ਬਣ ਰਹੀਆਂ ਹਨ, ਜਿਨ੍ਹਾਂ ਉਪਰ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਟੀਮ ਵਲੋਂ ਕਾਰਵਾਈ ਕਰਦੇ ਹੋਏ ਢਾਹਿਆ ਗਿਆ ਹੈ। ਨਗਰ ਨਿਗਮ ਦੇ ਐਮ.ਟੀ.ਪੀ. ਸੁਰਿੰਦਰ ਬਿੰਦਰਾ ਦੀ ਅਗਵਾਈ ਹੇਠ ਟੀਮ ‘ਚ ਸ਼ਾਮਿਲ ਏ.ਟੀ.ਪੀ. ਅੰਕੁਸ਼, ਏ.ਟੀ.ਪੀ. ਮਨੋਜ ਕੁਮਾਰ ਸਮੇਤ ਬਿਲਡਿੰਗ ਟੀਮ ਦੇ ਮੁਲਾਜ਼ਮਾਂ ਵਲੋਂ 100 ਫੁੱਟੀ ਰੋਡ ਨੇੜੇ ਦਸਮੇਸ਼ ਸਕੂਲ ਦੇ ਪਿਛਲੇ ਪਾਸੇ ਗਲੀ ਵਿਚ ਬਣ ਰਹੀ ਇਕ ਇਮਾਰਤ ਦੇ ਕੁਝ ਕੁ ਹਿੱਸੇ ਨੂੰ ਢਾਹਿਆ ਗਿਆ ਹੈ। ਨਿਗਮ ਦੇ ਏ.ਟੀ.ਪੀ. ਅੰਕੁਸ਼ ਕੁਮਾਰ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਉਕਤ ਇਮਾਰਤ ਦੇ ਮਾਲਕ ਨੂੰ ਨੋਟਿਸ ਭੇਜੇ ਗਏ ਸਨ, ਪਰ ਉਨ੍ਹਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਿਸ ਕਾਰਨ ਬਿਲਡਿੰਗ ਬ੍ਰਾਂਚ ਦੀ ਟੀਮ ਵਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।