11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਫ਼ਿਲਮ ਨਿਰਦੇਸ਼ਕ ਆਰ. ਮਲਕਾਣਾ ਪੁੱਜੇ ਆਪਣੇ ਪੁਰਾਣੇ ਸਕੂਲ, ਵਿਦਿਆਰਥੀਆਂ ਨੂੰ ਦੱਸੇ ਤਰੱਕੀ ਦੇ ਗੁਰ

ਤਲਵੰਡੀ ਸਾਬੋ, ਰਾਮਾ ਮੰਡੀ 10 ਨਵੰਬਰ (ਰਣਜੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ ਅਰੋੜਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਜੰਮਪਲ ਅਤੇ ਪੰਜਾਬੀ ਫ਼ਿਲਮ ਉਦਯੋਗ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਫ਼ਿਲਮ ਨਿਰਦੇਸ਼ਕ ਆਰ. ਮਲਕਾਣਾ ਆਪਣੀ ਫ਼ਿਲਮ ‘ਮਿੱਟੀ ਦੇ ਪੁੱਤ’ ਦੇ ਜਾਰੀ ਹੋਣ ਤੋਂ ਬਾਅਦ ਅੱਜ ਆਪਣੇ ਜੱਦੀ ਪਿੰਡ ਮਲਕਾਣਾ ਪੁੱਜੇ ਤੇ ਉਹ ਆਪਣੇ ਉਸ ਪੁਰਾਣੇ ਸਕੂਲ ਵੀ ਪਹੁੰਚੇ ਜਿੱਥੋਂ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ।

Ad Position 21
No active advertisement
ਸਕੂਲ ਪਹੁੰਚਣ ‘ਤੇ ਫ਼ਿਲਮ ਨਿਰਦੇਸ਼ਕ ਆਰ.ਮਲਕਾਣਾ ਦਾ ਸਵਾਗਤ ਕਰਦਾ ਗੁਰੂ ਕਾਸ਼ੀ ਪਬਲਿਕ ਸਕੂਲ ਦਾ ਸਟਾਫ਼। 11-11-2026
ਤਲਵੰਡੀ ਸਾਬੋ, ਰਾਮਾ ਮੰਡੀ 10 ਨਵੰਬਰ (ਰਣਜੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ ਅਰੋੜਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਜੰਮਪਲ ਅਤੇ ਪੰਜਾਬੀ ਫ਼ਿਲਮ ਉਦਯੋਗ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਫ਼ਿਲਮ ਨਿਰਦੇਸ਼ਕ ਆਰ.ਮਲਕਾਣਾ ਆਪਣੀ ਫ਼ਿਲਮ ‘ਮਿੱਟੀ ਦੇ ਪੁੱਤ’ ਦੇ ਜਾਰੀ ਹੋਣ ਤੋਂ ਬਾਅਦ ਅੱਜ ਆਪਣੇ ਜੱਦੀ ਪਿੰਡ ਮਲਕਾਣਾ ਪੁੱਜੇ ਤੇ ਉਹ ਆਪਣੇ ਉਸ ਪੁਰਾਣੇ ਸਕੂਲ ਵੀ ਪਹੁੰਚੇ ਜਿੱਥੋਂ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਆਰ.ਮਲਕਾਣਾ ਨੇ ਇੱਕ ਆਮ ਕਿਸਾਨੀ ਪਰਿਵਾਰ ਵਿਚੋਂ ਉੱਠ ਕੇ ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬੀ ਫ਼ਿਲਮ ਉਦਯੋਗ ਵਿਚ ਆਪਣਾ ਇੱਕ ਅਲੱਗ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਨੇ ਭਾਵੇਂ ਕਈ ਫ਼ਿਲਮਾਂ ਅਤੇ ਗੀਤਾਂ ਨੂੰ ਨਿਰਦੇਸ਼ਿਤ ਕੀਤਾ ਉੱਥੇ ਉਨ੍ਹਾਂ ਦੀ ਪਛਾਣ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਦੇ ਨਿਰਦੇਸ਼ਕ ਵਜੋਂ ਹੋਈ ਤੇ ਹੁਣ ਅਦਾਕਾਰ ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦੇ ਨਿਰਦੇਸ਼ਨ ਉਪਰੰਤ ਉਨ੍ਹਾਂ ਦੀ ਪਛਾਣ ਜਨਤਕ ਰੂਪ ‘ਚ ਉੱਭਰ ਕੇ ਸਾਹਮਣੇ ਆਈ ਹੈ। ਆਪਣੇ ਜੱਦੀ ਪਿੰਡ ਮਲਕਾਣਾ ਪੁੱਜੇ ਆਰ.ਮਲਕਾਣਾ ਨੇ ਅੱਜ ਆਪਣੇ ਮੁੱਢਲੇ ਵਿੱਦਿਅਕ ਅਦਾਰੇ ਗੁਰੂ ਕਾਸ਼ੀ ਪਬਲਿਕ ਸਕੂਲ ਦਾ ਵੀ ਦੌਰਾ ਕੀਤਾ ਜਿੱਥੇ ਪਹੁੰਚਣ ‘ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ ਗਿਆ। ਸਕੂਲੀ ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਆਰ. ਮਲਕਾਣਾ ਨੇ ਆਪਣੇ ਬਚਪਨ ਅਤੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਮਨ ਵਿਚ ਕਿਸੇ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਟੀਚਾ ਧਾਰ ਲਿਆ ਜਾਵੇ ਤਾਂ ਉਸ ਨੂੰ ਸੱਚੀ ਲਗਨ ਤੇ ਮਿਹਨਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦ੍ਰਿੜ੍ਹ ਇਰਾਦੇ ਵਾਲਾ ਹੋਵੇ ਤਾਂ ਕੋਈ ਵੀ ਮੁਕਾਮ ਉਸ ਦੀ ਪਹੁੰਚ ਤੋਂ ਦੂਰ ਨਹੀ ਹੋ ਸਕਦਾ।ਇਸ ਮੌਕੇ ਸਕੂਲੀ ਬੱਚਿਆਂ ਨੇ ਦੱਸਿਆ ਕਿ ਆਰ.ਮਲਕਾਣਾ ਦੀ ਸਕੂਲ ਫੇਰੀ ਨੇ ਸਾਡੇ ਵਿਚ ਨਵਾਂ ਉਤਸ਼ਾਹ ਅਤੇ ਅੱਗੇ ਵਧਣ ਦੀ ਪ੍ਰੇਰਨਾ ਪੈਦਾ ਕੀਤੀ ਹੈ ਅਤੇ ਇਹ ਵੀ ਸਮਝ ਆਈ ਹੈ ਕਿ ਪਿੰਡ ਦੀ ਮਿੱਟੀ ਨਾਲ ਜੁੜਿਆ ਇਨਸਾਨ ਜਦੋਂ ਮਿਹਨਤ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਛੂੰਹਦਾ ਹੈ ਤਾਂ ਉਸ ਦੀ ਕਾਮਯਾਬੀ ਪੂਰੇ ਇਲਾਕੇ ਲਈ ਮਾਣ ਬਣ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਬਿਲਡਿੰਗ ਬਰਾਂਚ ਟੀਮ ਵਲੋਂ ਨਵੀਂ ਉਸਾਰੀ ਅਧੀਨ ਇਮਾਰਤ ’ਤੇ ਚਲਾਇਆ ਪੀਲਾ ਪੰਜਾ ਅਗਲੀ ਖ਼ਬਰ ਕੌਂਸਲਰ ਦੇ ਪਤੀ ਨਾਲ ਝਗੜਾ ਕਰਨ ਵਾਲੇ ਨੌਜਵਾਨਾਂ ’ਤੇ ਮੁਕੱਦਮਾ ਦਰਜ ਨਸ਼ਾ ਸੰਵੇਦਨਸ਼ੀਲ ਮੁੱਦਾ, ਜਾਣਬੁੱਝ ਕੇ ਸਨਸਨੀ ਨਾ ਬਣ...
Ad Position 24