ਘਰ ’ਚੋਂ ਸਾਮਾਨ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਰਾਮਪੁਰਾ ਫੂਲ, 9 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੁੱਤਰ ਸੀਤਾ ਰਾਮ ਵਾਸੀ ਨਿਊ ਭਗਤ ਸਿੰਘ ਕਲੋਨੀ ਰਾਮਪੁਰਾ ਮੰਡੀ ਨੇ ਥਾਣਾ ਸਿਟੀ ਰਾਮਪੁਰਾ ਵਿਖੇ ਆਪਣੇ ਬਿਆਨਾ ’ਚ ਦੱਸਿਆ ਕਿ 6 ਅਤੇ 7 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿਚੋਂ ਇੱਕ ਲੇਡੀਜ਼ ਛਾਪ, ਇੱਕ ਜੈਂਟਸ ਛਾਪ, ਲੇਡੀਜ਼ ਪੰਜੇਬਾਂ ਚਾਂਦੀ ਵਜ਼ਨੀ ਕਰੀਬ 400 ਗ੍ਰਾਮ ਅਤੇ 57 ਹਜ਼ਾਰ ਰੁਪਏ ਅਲਮਾਰੀ ਦੇ ਲੋਕਰ ਵਿਚੋਂ ਗ਼ਾਇਬ ਸਨ ਅਤੇ ਘਰ ਨੂੰ ਚੈਕ ਕਰਨ ’ਤੇ ਕਮਰੇ ਵਿਚੋਂ ਇੱਕ ਐਲ. ਸੀ.
ਰਾਮਪੁਰਾ ਫੂਲ, 9 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੁੱਤਰ ਸੀਤਾ ਰਾਮ ਵਾਸੀ ਨਿਊ ਭਗਤ ਸਿੰਘ ਕਲੋਨੀ ਰਾਮਪੁਰਾ ਮੰਡੀ ਨੇ ਥਾਣਾ ਸਿਟੀ ਰਾਮਪੁਰਾ ਵਿਖੇ ਆਪਣੇ ਬਿਆਨਾ ’ਚ ਦੱਸਿਆ ਕਿ 6 ਅਤੇ 7 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿਚੋਂ ਇੱਕ ਲੇਡੀਜ਼ ਛਾਪ, ਇੱਕ ਜੈਂਟਸ ਛਾਪ, ਲੇਡੀਜ਼ ਪੰਜੇਬਾਂ ਚਾਂਦੀ ਵਜ਼ਨੀ ਕਰੀਬ 400 ਗ੍ਰਾਮ ਅਤੇ 57 ਹਜ਼ਾਰ ਰੁਪਏ ਅਲਮਾਰੀ ਦੇ ਲੋਕਰ ਵਿਚੋਂ ਗ਼ਾਇਬ ਸਨ ਅਤੇ ਘਰ ਨੂੰ ਚੈਕ ਕਰਨ ’ਤੇ ਕਮਰੇ ਵਿਚੋਂ ਇੱਕ ਐਲ.ਸੀ.ਡੀ, ਕੰਪਨੀ ਟੀ.ਸੀ.ਐਲ ਮੌਜੂਦ ਨਹੀ ਸੀ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਸਾਰਾ ਸਾਮਾਨ ਕੁਲਦੀਪ ਸਿੰਘ ਵਾਸੀ ਮੰਡੀ ਕਲਾਂ ਨੇ ਚੋਰੀ ਕੀਤਾ ਹੈ। ਜਿਸ ਨੂੰ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ।