ਟਰੱਕ ਨਾਲ ਟੱਕਰ ਕਾਰਨ ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਦੀ ਮੌਤ
ਬਠਿੰਡਾ , 9 ਨਵੰਬਰ ( ਪੱਤਰ ਪ੍ਰੇਰਕ ):- ਲੰਘੀ ਦੇਰ ਰਾਤ ਬਠਿੰਡਾ - ਮਲੋਟ ਸੜਕ ’ ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਸਤਿੰਦਰਪਾਲ ਸਿੰਘ (34) ਪੁੱਤਰ ਸ਼ਿਵਰਾਜ ਸਿੰਘ ਵਾਸੀ ਮਲੋਟ ਰੋਡ , ਬਠਿੰਡਾ ਵਜੋਂ ਹੋਈ ਹੈ ।
ਬਠਿੰਡਾ , 9 ਨਵੰਬਰ ( ਪੱਤਰ ਪ੍ਰੇਰਕ ):- ਲੰਘੀ ਦੇਰ ਰਾਤ ਬਠਿੰਡਾ - ਮਲੋਟ ਸੜਕ ’ ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਸਤਿੰਦਰਪਾਲ ਸਿੰਘ (34) ਪੁੱਤਰ ਸ਼ਿਵਰਾਜ ਸਿੰਘ ਵਾਸੀ ਮਲੋਟ ਰੋਡ , ਬਠਿੰਡਾ ਵਜੋਂ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਤਿੰਦਰਪਾਲ ਸਿੰਘ ਇੱਥੇ ਇਕ ਪੈਟਰੋਲ ਪੰਪ ’ ਤੇ ਮੈਨੇਜਰ ਵਜੋਂ ਕੰਮ ਕਰਦਾ ਸੀ , ਜੋ ਕੰਮ ਖ਼ਤਮ ਹੋਣ ਮਗਰੋਂ ਆਪਣੇ ਮੋਟਰਸਾਈਕਲ ਨੰ . ਪੀਬੀ -03 ਕਿਊ -3552 ’ ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਕਿ ਇਸੇ ਦੌਰਾਨ ਮਲੋਟ ਰੋਡ ’ ਤੇ ਸੀਮੈਂਟ ਫ਼ੈਕਟਰੀ ਦੇ ਗੇਟ ਨੰ . 1 ਨੇੜੇ ਉਸਦਾ ਮੋਟਰ ਸਾਈਕਲ ਅੱਗੇ ਜਾ ਰਹੇ ਟਰੱਕ ਦੇ ਨਾਲ ਟਕਰਾ ਗਿਆ , ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ । ਘਟਨਾ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਦੇ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਸਮੇਤ ਮੌਕੇ ’ ਤੇ ਪਹੁੰਚੇ ਅਤੇ ਜ਼ਖ਼ਮੀ ਸਤਿੰਦਰਪਾਲ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ । ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਦੂਜੇ ਪਾਸੇ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ । ਥਾਣਾ ਥਰਮਲ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ ਤੇ ਟਰੱਕ ਚਾਲਕ ਦੀਪਕ ਉਰਫ਼ ਦੀਪੂ ਵਾਸੀ ਪਿੰਡ ਸਾਹੋਵਾਲ , ਜ਼ਿਲ੍ਹਾ ਗੁਰਦਾਸਪੁਰ ਵਿਰੁੱਧ ਧਾਰਾ 106 (1) 281, 324 (2) ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ । ਕੁਲਵਿੰਦਰ ਸਿੰਘ ਮੁਤਾਬਿਕ ਟਰੱਕ ਚਾਲਕ ਨੇ ਸੜਕ ’ ਤੇ ਜਾਂਦੇ ਸਮੇਂ ਲਾਪਰਵਾਹੀ ਨਾਲ ਕੱਟ ਮਾਰਿਆ , ਜਿਸ ਕਾਰਨ ਸਤਿੰਦਰਪਾਲ ਦੇ ਕਾਫ਼ੀ ਸੱਟਾਂ ਵੱਜੀਆਂ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ।