ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ‘ਖੰਡਾ ਚੌਕ’ ’ਚ ਲੱਗੇ ਨਾਅਰੇ * ਰੋਸ ਧਰਨੇ ’ਚ ਵਿਸ਼ਾਲ ਇਕੱਠ * ਬਾਜ਼ਾਰ, ਨਿੱਜੀ ਸਕੂਲ ਅਤੇ ਆਵਾਜਾਈ ਮੁਕੰਮਲ ਬੰਦ
ਭਗਤਾ ਭਾਈਕਾ, 15 ਅਕਤੂਬਰ (ਸੁਖਪਾਲ ਸਿੰਘ ਸੋਨੀ)-ਮਾਨਸਾ ਵਿਖੇ ਹੋਏ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਰੋਸ ’ਚ ਅੱਜ ਸਥਾਨਕ ਖੰਡਾ ਚੌਕ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਪੂਰਨ ਅਮਨ ਅਮਾਨ ਨਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਸੰਗਤਾਂ ਵਲੋਂ ਸ਼ਮੂਲੀਅਤ ਕਰਕੇ ਜੈਕਾਰੇ ਲਗਾਏ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਭਗਤਾ ਭਾਈਕਾ, 15 ਅਕਤੂਬਰ (ਸੁਖਪਾਲ ਸਿੰਘ ਸੋਨੀ)-ਮਾਨਸਾ ਵਿਖੇ ਹੋਏ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਰੋਸ ’ਚ ਅੱਜ ਸਥਾਨਕ ਖੰਡਾ ਚੌਕ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਪੂਰਨ ਅਮਨ ਅਮਾਨ ਨਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਸੰਗਤਾਂ ਵਲੋਂ ਸ਼ਮੂਲੀਅਤ ਕਰਕੇ ਜੈਕਾਰੇ ਲਗਾਏ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੱਜ ਬੰਦ ਦੇ ਸੱਦੇ ਤਹਿਤ ਸ਼ਹਿਰ ਦੇ ਸਮੁੱਚੇ ਬਾਜ਼ਾਰ, ਨਿੱਜੀ ਸਕੂਲ ਅਤੇ ਆਵਾਜਾਈ ਵੀ ਮੁਕੰਮਲ ਬੰਦ ਰਹੀ। ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਨ ਦੇ ਦੋਸ਼ ਤਹਿਤ ਧਰਨਾਕਾਰੀਆਂ ਵਲੋਂ 11:20 ਦੇ ਕਰੀਬ ਚੌਕ ਮੁਕੰਮਲ ਜਾਮ ਕਰ ਦਿੱਤਾ ਗਿਆ। ਧਰਨੇ ਦੌਰਾਨ ਅਕਾਲੀ ਦਲ (ਵਾਰਿਸ ਪੰਜਾਬ ਦੇ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਬਹੁਜਨ ਸਮਾਜ ਪਾਰਟੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਖੋਸਾ, ਮੈਡੀਕਲ ਪ੍ਰੈਕਟੀਸ਼ਨ ਯੂਨੀਅਨ ਦੇ ਅਗੂਆਂ ਅਤੇ ਸਮੱਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਕੱਠ ਦੌਰਾਨ ਦਸਤਾਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਪਰਗਟ ਸਿੰਘ ਭੋਡੀਪੁਰਾ, ਕਾਂਗਰਸ ਦੇ ਆਗੂ ਮਨਜੀਤ ਸਿੰਘ ਬਿੱਟੀ, ਬਲਵਿੰਦਰ ਸਿੰਘ ਰੋਡੇ, ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ, ਨਛੱਤਰ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਜਲਾਲ, ਗਗਨ ਸਿੱਧੂ ਭਗਤਾ, ਅਵਤਾਰ ਸਿੰਘ ਤਾਰੀ, ਹਰਪਾਲ ਸਿੰਘ ਮਲੂਕਾ, ਡਾ: ਨਿਰਭੈ ਸਿੰਘ ਭਗਤਾ, ਸੁਖਚੈਨ ਸਿੰਘ ਖਾਲਸਾ, ਸ਼ਵਰਨਜੀਤ ਸਿੰਘ ਸ਼ੰਮੀ, ਕਰਮਜੀਤ ਸਿੰਘ ਜੇ ਈ, ਗੁਰਪ੍ਰੀਤ ਸਿੰਘ ਹਾਕਮ ਸਿੰਘ ਵਾਲਾ, ਕਰਮ ਸਿੰਘ ਰਾਜਗੜ੍ਹ, ਐਡਵੋਕੇਟ ਹੈਰੀ ਕੇਸਰ ਸਿੰਘ ਵਾਲਾ, ਅਜਾਇਬ ਸਿੰਘ ਹਮੀਰਗੜ੍ਹ, ਸੁਖਵਿੰਦਰ ਚੀਦਾ, ਦਿਲਬਾਗ ਸਿੰਘ ਬੁਰਜ ਥਰੋੜ ਆਦਿ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਗਿਆ। ਬੁਲਾਰਿਆਂ ਨੇ ਇਲਾਕੇ ਦੇ ਮੈਡੀਕਲ ਸਟੋਰ ਵਾਲਿਆਂ ਨੂੰ ਨਸ਼ੀਲੇ ਪਦਾਰਥ ਅਤੇ ਨਸ਼ਾ ਤਸਕਰਾਂ ਨੂੰ ਵੀ ਨਸ਼ੇ ਨਾ ਵੇਚਣ ਦੀ ਤਾੜਨਾ ਕੀਤੀ। ਬੁਲਾਰਿਆਂ ਨੇ ਕਿ ਹਾ ਕਿ ਨਸ਼ੇ ਅਤੇ ਗੁੰਡਾਗਰਦੀ ਦੇ ਮਾਮਲੇ ’ਚ ਲੋਕਾਂ ਵਲੋਂ ਬੜੀਆਂ ਉਮੀਦਾਂ ਨਾਲ ਚੁਣੇ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਧਰਨਾਕਾਰੀਆਂ ਵਲੋਂ ਮਾਨਸਾ ਵਿਖੇ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦਾ ਇਨਸਾਫ ਦਿਵਾਉਣ ਅਤੇ ਸ਼ਹਿਰ ਦੇ ਕੁਝ ਮੈਡੀਕਲ ਸਟੋਰਾਂ ਉਪਰ ਵਿਕ ਰਹੇ ਨਸ਼ੇ ਦੀ ਰੋਕਥਾਮ ਲਈ ਨਾਇਬ ਤਹਿਸੀਲਦਾਰ ਭਗਤਾ ਭਾਈਕਾ ਅਤੇ ਡੀ ਐਸ ਪੀ ਨੂੰ ਮੰਗ ਪੱਤਰ ਦਿੱਤਾ ਗਿਆ। ਯੂਥ ਆਗੂ ਗਗਨ ਸਿੱਧੂ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੂਟਾ ਸਿੰਘ ਸਿੱਧੂ, ਤਰਸੇਮ ਸਿੰਘ ਮੈਨੇਜਰ ਐਸਜੀਪੀਸੀ ਭਗਤਾ, ਅੰਗਰੇਜ ਸਿੰਘ ਸਿਰੀਏਵਾਲਾ, ਪਰਮਿੰਦਰ ਸਿੰਘ ਜਲਾਲ, ਮਨਕੀਰਤ ਸਿੰਘ ਖਾਲਸਾ, ਕੋਨੀ ਬਰਾੜ, ਹਰਜਿੰਦਰ ਸਿੰਘ ਸਿਰੀਏਵਾਲਾ, ਜਸਕਰਨ ਸਿੰਘ ਮਲੂਕਾ, ਜੀਤ ਸਿੰਘ ਖੂਹ ਵਾਲਾ, ਇੰਦਰਜੀਤ ਸਿੰਘ ਖਾਲਸਾ, ਜਸਪ੍ਰੀਤ ਸਿੰਘ ਬੂਟਾ, ਕੇਵਲ ਸਿੰਘ ਗਿੱਲ, ਲੱਕੀ ਜਲਾਲ, ਮੇਲਾ ਕੋਠਾ ਗੁਰੂ, ਗੋਪੀ ਭਗਤਾ, ਕੌਰੀ ਕੋਠਾ, ਰਮਨ ਗਿੱਲ, ਬੱਗਾ ਕੋਠਾ ਸਮੇਤ ਵੱਡੀ ਤਦਾਦ ਵਿਚ ਨੌਜਵਾਨ ਅਤੇ ਬੀਬੀਆਂ ਹਾਜ਼ਰ ਸਨ।