08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਮਾਧ ਬਾਬਾ ਸਰਬੰਗੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਰਾਮਾਂ ਮੰਡੀ, 8 ਅਕਤੂਬਰ (ਤਰਸੇਮ ਸਿੰਗਲਾ)-ਸਮਾਧ ਬਾਬਾ ਸਰਬੰਗੀ ਪ੍ਰਬੰਧਕ ਕਮੇਟੀ ਪਿੰਡ ਰਾਮਾਂ ਦੀ ਮੀਟਿੰਗ ਸਮਾਧ ਦੇ ਦਫ਼ਤਰ ਵਿਖੇ ਡਾ: ਸੋਹਨ ਲਾਲ ਕਲਿਆਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਮਾਧ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ।

Ad Position 21
No active advertisement
ਅਜੀਤ ਡੈਸਕ 09-10-2026
ਰਾਮਾਂ ਮੰਡੀ, 8 ਅਕਤੂਬਰ (ਤਰਸੇਮ ਸਿੰਗਲਾ)-ਸਮਾਧ ਬਾਬਾ ਸਰਬੰਗੀ ਪ੍ਰਬੰਧਕ ਕਮੇਟੀ ਪਿੰਡ ਰਾਮਾਂ ਦੀ ਮੀਟਿੰਗ ਸਮਾਧ ਦੇ ਦਫ਼ਤਰ ਵਿਖੇ ਡਾ: ਸੋਹਨ ਲਾਲ ਕਲਿਆਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਮਾਧ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ। ਜਿਸ ਵਿਚ ਪਵਨ ਕੁਮਾਰ ਗੁਪਤਾ ਨੂੰ ਪ੍ਰਧਾਨ, ਡਾ : ਸੋਹਨ ਲਾਲ ਕਲਿਆਣੀ ਮੀਤ ਪ੍ਰਧਾਨ, ਵੈਦ ਭੋਲਾ ਗੋਧਿਆਂਨ ਜਨਰਲ ਸਕੱਤਰ, ਦਰਸ਼ਨ ਸਿੰਘ ਸਿੱਧੂ ਸਕੱਤਰ, ਡਾ: ਗੁਰਚਰਨ ਸਿੰਘ ਗੁਪਤਾ ਖ਼ਜ਼ਾਨਚੀ ਅਤੇ ਜਗਸੀਰ ਸਿੰਘ ਗਿੱਲ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਡਾ: ਦਲੀਪ ਸਚਦੇਵਾ, ਗੁਰਜੰਟ ਸਿੰਘ ਉਪਲ, ਗੁਰਦਾਸ ਸਿੰਘ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਅਤੇ ਕ੍ਰਿਸ਼ਨ ਕੁਮਾਰ ਮਿੱਤਲ ਨੂੰ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਚੋਣ ਉਪਰੰਤ ਹਾਜ਼ਰ ਸਮੂਹ ਮੈਂਬਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਸਮਾਧ ਬਾਬਾ ਸਰਬੰਗੀ ਲਗਭਗ 500 ਸਾਲ ਪੁਰਾਣੀ ਅਤੇ ਲੋਕਾਂ ਦੀ ਆਸਥਾ ਦਾ ਧਾਰਮਿਕ ਸਥਾਨ ਹੈ। ਇੱਥੇ ਹਰ ਮੰਗਲਵਾਰ ਸ਼ਰਧਾਲੂਆਂ ਦਾ ਮੇਲਾ ਲੱਗਦਾ ਹੈ । ਮੀਟਿੰਗ ਵਿਚ ਪਵਨ ਕੁਮਾਰ ਗੁਪਤਾ, ਵੈਦ ਭੋਲਾ ਸਿੰਘ, ਡਾ: ਗੁਰਚਰਨ ਸਿੰਘ ਗੁਪਤਾ, ਦਰਸ਼ਨ ਸਿੰਘ ਸਿੱਧੂ, ਗੁਰਚਰਨ ਸਿੰਘ ਉੱਪਲ, ਸੁਖਦੇਵ ਸਹਾਰਨ, ਜਗਸੀਰ ਸਿੰਘ ਗਿੱਲ, ਡਾ: ਦਲੀਪ ਸਚਦੇਵਾ, ਗੁਰਦਾਸ ਸਿੰਘ ਅਤੇ ਡਾ. ਸੋਹਨ ਲਾਲ ਕਲਿਆਣੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ 2027 ਤਹਿਤ ‘ਆਪ’ ਵਲੋਂ ਘਰ-ਘਰ ਪੈਂਫ਼ਲਿਟ ਵੰਡਣ ਦੀ ਮੁਹਿੰਮ ਜਾਰੀ ਅਗਲੀ ਖ਼ਬਰ ‘ਵਿੱਕੀ ਮਿੱਡੂਖੇੜਾ ਫਾਊਂਡੇਸ਼ਨ’ ਨੇ ਨਸ਼ਿਆਂ ਖ਼ਿਲਾਫ਼ ਬਠਿੰਡਾ ’ਚ ਕੱਢਿਆ ਜਾਗਰੂਕਤਾ ਮਾਰਚ
Ad Position 24