08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਏਸ਼ੀਅਨ ਖੇਡਾਂ ’ਚ ਦੋ ਤਗਮੇ ਜਿੱਤਣ ਵਾਲੀ ਪਰੀਨਾਜ਼ ਕੌਰ ਧਾਲੀਵਾਲ ਦਾ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਸਨਮਾਨ

ਤਲਵੰਡੀ ਸਾਬੋ, 8 ਅਕਤੂਬਰ (ਰਣਜੀਤ ਸਿੰਘ ਰਾਜੂ)- ਏਸ਼ੀਅਨ ਖੇਡਾਂ ਵਿਚ ਨਿਸ਼ਾਨੇਬਾਜ਼ੀ (ਸਕੀਟ) ਮੁਕਾਬਲਿਆਂ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਖਿਡਾਰਨ ਪਰੀਨਾਜ਼ ਕੌਰ ਧਾਲੀਵਾਲ ਦਾ ਅੱਜ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਉਪਰੰਤ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵਲੋਂ ਸਨਮਾਨ ਕੀਤਾ ਗਿਆ। ਨਿਸ਼ਾਨੇਬਾਜ਼ੀ ਦੀਆਂ ਦੋ ਸ਼੍ਰੇਣੀਆਂ ‘ਚ ਕਾਂਸੇ ਦੇ ਤਗਮੇ ਹਾਸਲ ਕਰਨ ਉਪਰੰਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੀ ਖਿਡਾਰਨ ਪਰੀਨਾਜ਼ ਕੌਰ ਧਾਲੀਵਾਲ ਨੇ ਤਖਤ ਸਾਹਿਬ ਮੱਥਾ ਟੇਕਦਿਆਂ ਸ਼ੁਕਰਾਨੇ ਦੀ ਅਰਦਾਸ ਕਰਵਾਈ।

Ad Position 21
No active advertisement
ਅਜੀਤ ਡੈਸਕ 09-10-2026
ਤਲਵੰਡੀ ਸਾਬੋ, 8 ਅਕਤੂਬਰ (ਰਣਜੀਤ ਸਿੰਘ ਰਾਜੂ)- ਏਸ਼ੀਅਨ ਖੇਡਾਂ ਵਿਚ ਨਿਸ਼ਾਨੇਬਾਜ਼ੀ (ਸਕੀਟ) ਮੁਕਾਬਲਿਆਂ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਖਿਡਾਰਨ ਪਰੀਨਾਜ਼ ਕੌਰ ਧਾਲੀਵਾਲ ਦਾ ਅੱਜ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਉਪਰੰਤ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵਲੋਂ ਸਨਮਾਨ ਕੀਤਾ ਗਿਆ। ਨਿਸ਼ਾਨੇਬਾਜ਼ੀ ਦੀਆਂ ਦੋ ਸ਼੍ਰੇਣੀਆਂ ‘ਚ ਕਾਂਸੇ ਦੇ ਤਗਮੇ ਹਾਸਲ ਕਰਨ ਉਪਰੰਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੀ ਖਿਡਾਰਨ ਪਰੀਨਾਜ਼ ਕੌਰ ਧਾਲੀਵਾਲ ਨੇ ਤਖਤ ਸਾਹਿਬ ਮੱਥਾ ਟੇਕਦਿਆਂ ਸ਼ੁਕਰਾਨੇ ਦੀ ਅਰਦਾਸ ਕਰਵਾਈ। ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਪਰੀਨਾਜ਼ ਧਾਲੀਵਾਲ ਨੇ ਤਖਤ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਪਿਛਲੇ ਦਿਨੀਂ ਤਗਮੇ ਜਿੱਤਣ ਮੌਕੇ ਉਸ ਨੂੰ ਮੁਬਾਰਕਬਾਦ ਭੇਜੀ ਸੀ। ਖਿਡਾਰਨ ਦਾ ਸਨਮਾਨ ਕਰਦਿਆਂ ਜਥੇਦਾਰ ਬਾਬਾ ਟੇਕ ਸਿੰਘ ਨੇ ਕਿਹਾ ਕਿ “ਇਹ ਸਾਡੇ ਲਈ ਬਹੁਤ ਵੱਡੇ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਖ਼ਿੱਤੇ ਦੀ ਹੋਣਹਾਰ ਧੀ ਪਰੀਨਾਜ਼ ਕੌਰ ਨੇ ਏਸ਼ੀਅਨ ਖੇਡਾਂ ਵਰਗੇ ਵੱਡੇ ਮੰਚ ‘ਤੇ ਦੋ-ਦੋ ਮੈਡਲ ਜਿੱਤ ਕੇ ਜਿੱਥੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ । ਸਿੰਘ ਸਾਹਿਬ ਨੇ ਇਸ ਪ੍ਰਾਪਤੀ ਲਈ ਪਰੀਨਾਜ਼ ਧਾਲੀਵਾਲ,ਉਨ੍ਹਾਂ ਦੇ ਪਰਿਵਾਰ ਅਤੇ ਕੋਚ ਨੂੰ ਵਧਾਈਆਂ ਦਿੱਤੀਆਂ। ਪਰੀਨਾਜ਼ ਕੌਰ ਨੂੰ ਸਨਮਾਨਿਤ ਕਰਨ ਦੌਰਾਨ ਸਿੰਘ ਸਾਹਿਬ ਨੇ ਭਵਿੱਖ ਲਈ ਵੀ ਸ਼ੁੱਭਕਾਮਨਾਵਾਂ ਭੇਟ ਕੀਤੀਆਂ । ਸਨਮਾਨ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਉੱਪ ਦਫ਼ਤਰ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ ਤੋਂ ਇਲਾਵਾ ਖਿਡਾਰਨ ਦਾ ਪਰਿਵਾਰ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ‘ਵਿੱਕੀ ਮਿੱਡੂਖੇੜਾ ਫਾਊਂਡੇਸ਼ਨ’ ਨੇ ਨਸ਼ਿਆਂ ਖ਼ਿਲਾਫ਼ ਬਠਿੰਡਾ ’ਚ ਕੱਢਿਆ ਜਾਗਰੂਕਤਾ ਮਾਰਚ ਅਗਲੀ ਖ਼ਬਰ ਡੀ. ਏ. ਵੀ. ਕਾਲਜ ਬਠਿੰਡਾ ਦੇ ਬੀ. ਬੀ. ਏ. ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ
Ad Position 24