07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰਾਮਾਂ ਮੰਡੀ ਦੇ ਬਾਥਰੂਮਾਂ ਦੀ ਸਾਂਭ-ਸੰਭਾਲ ਤੇ ਨਵੇਂ ਬਾਥਰੂਮ ਲਈ ਮਤਾ ਪਾਸ

ਰਾਮਾਂ ਮੰਡੀ , 7 ਅਕਤੂਬਰ ( ਤਰਸੇਮ ਸਿੰਗਲਾ )- ਪੰਜਾਬ ਟ੍ਰੇਡ ਕਮਿਸ਼ਨ ਦੀ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਆਯੋਜਿਤ ਮੀਟਿੰਗ ਵਿਚ ਹਲਕਾ ਤਲਵੰਡੀ ਸਾਬੋ ਤੋਂ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਵਿਕਰਾਂਤ ਗੋਇਲ ਨੇ ਸ਼ਿਰਕਤ ਕੀਤੀ । ਮੀਟਿੰਗ ਦੌਰਾਨ ਹਲਕਾ ਤਲਵੰਡੀ ਸਾਬੋ ਦੀ ਪ੍ਰਮੁੱਖ ਵਪਾਰਕ ਮੰਡੀ ਰਾਮਾਂ ਵਿਚ ਲੋਕਾਂ ਦੀ ਸਹੂਲਤ ਲਈ ਸਭ ਤੋਂ ਵੱਡੀ ਸਮੱਸਿਆ ਬਾਥਰੂਮਾਂ ਨਾਲ ਸਬੰਧਿਤ ਵੱਖ - ਵੱਖ ਮੁੱਦਿਆਂ ‘ ਤੇ ਵਿਚਾਰ - ਵਟਾਂਦਰਾ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 08-10-2026
ਰਾਮਾਂ ਮੰਡੀ , 7 ਅਕਤੂਬਰ ( ਤਰਸੇਮ ਸਿੰਗਲਾ )- ਪੰਜਾਬ ਟ੍ਰੇਡ ਕਮਿਸ਼ਨ ਦੀ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਆਯੋਜਿਤ ਮੀਟਿੰਗ ਵਿਚ ਹਲਕਾ ਤਲਵੰਡੀ ਸਾਬੋ ਤੋਂ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਵਿਕਰਾਂਤ ਗੋਇਲ ਨੇ ਸ਼ਿਰਕਤ ਕੀਤੀ । ਮੀਟਿੰਗ ਦੌਰਾਨ ਹਲਕਾ ਤਲਵੰਡੀ ਸਾਬੋ ਦੀ ਪ੍ਰਮੁੱਖ ਵਪਾਰਕ ਮੰਡੀ ਰਾਮਾਂ ਵਿਚ ਲੋਕਾਂ ਦੀ ਸਹੂਲਤ ਲਈ ਸਭ ਤੋਂ ਵੱਡੀ ਸਮੱਸਿਆ ਬਾਥਰੂਮਾਂ ਨਾਲ ਸਬੰਧਿਤ ਵੱਖ - ਵੱਖ ਮੁੱਦਿਆਂ ‘ ਤੇ ਵਿਚਾਰ - ਵਟਾਂਦਰਾ ਕੀਤਾ ਗਿਆ । ਇਸ ਮੌਕੇ ਰਾਮਾਂ ਮੰਡੀ ਵਿਚ ਪਹਿਲਾਂ ਹੀ ਬਣੇ ਹੋਏ ਦੋ ਬਾਥਰੂਮਾਂ ਦੀ ਸਾਂਭ - ਸੰਭਾਲ ਅਤੇ ਲੋੜੀਂਦੀ ਮੁਰੰਮਤ ਕਰਵਾਉਣ ‘ ਤੇ ਸਹਿਮਤੀ ਬਣੀ । ਇਸ ਤੋਂ ਇਲਾਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਇੱਕ ਨਵਾਂ ਬਾਥਰੂਮ ਬਣਾਉਣ ਲਈ ਵੀ ਮਤਾ ਪਾਸ ਕੀਤਾ ਗਿਆ । ਐਡਵੋਕੇਟ ਵਿਕਰਾਂਤ ਗੋਇਲ ਨੇ ਕਿਹਾ ਕਿ ਵਪਾਰਕ ਮੰਡੀ ਵਿਚ ਆਉਣ ਵਾਲੇ ਦੁਕਾਨਦਾਰਾਂ , ਖ਼ਰੀਦਦਾਰਾਂ ਅਤੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਬਾਥਰੂਮਾਂ ਦੀ ਹਾਲਤ ਸੁਧਾਰਨ ਦੇ ਨਾਲ ਨਵੀਂ ਸਹੂਲਤ ਉਪਲਬਧ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਤੇ ਮੇਅਰ ਨੇ ਬਠਿੰਡਾ ’ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਪਿੰਡ ਬੁਰਜਲੱਧਾ ਵਿਖੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ
Ad Position 24