‘ਪੰਜਾਬ ਬਚਾਓ ਪੰਥ ਬਚਾਓ, ਅਕਾਲੀ ਦਲ (ਵਾਰਿਸ ਪੰਜਾਬ ਦੇ) ਲਿਆਓ’- ਜਸਪ੍ਰੀਤ ਸਿੰਘ ਖ਼ਾਲਸਾ
ਲਹਿਰਾ ਮੁਹੱਬਤ, 05 ਅਕਤੂਬਰ (ਚਰਨਜੀਤ ਸਿੰਘ)- ਲਹਿਰਾ ਮੁਹੱਬਤ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੱਤੀ ਬਲੀਕਰਨ ਦੀ ਧਰਮਸ਼ਾਲਾ ਵਿਖੇ ਪਾਰਟੀ ਮੀਟਿੰਗ ਰੱਖੀ ਗਈ। ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ ਨੇ ਸੰਬੋਧਨ ਕੀਤਾ।
ਲਹਿਰਾ ਮੁਹੱਬਤ, 05 ਅਕਤੂਬਰ (ਚਰਨਜੀਤ ਸਿੰਘ)- ਲਹਿਰਾ ਮੁਹੱਬਤ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੱਤੀ ਬਲੀਕਰਨ ਦੀ ਧਰਮਸ਼ਾਲਾ ਵਿਖੇ ਪਾਰਟੀ ਮੀਟਿੰਗ ਰੱਖੀ ਗਈ। ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ ਨੇ ਸੰਬੋਧਨ ਕੀਤਾ। ਭੁੱਚੋ ਸਰਕਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਖ਼ਾਲਸਾ ਲਹਿਰਾ ਮੁਹੱਬਤ ਨੇ ਦੱਸਿਆ ਕਿ ਮੀਟਿੰਗ ਪੰਜਾਬ ਦੇ ਮੁੱਦਿਆਂ ਨੂੰ ਕੇਂਦਰਿਤ ਸੀ। ਆਗੂਆਂ ਵਲੋਂ ਇਸ ਦੌਰਾਨ ਪੰਜਾਬ ਵਿਚੋਂ ਚਿੱਟੇ ਨੂੰ ਖ਼ਤਮ ਕਰਨ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਤਕਰੀਰਾਂ ਕੀਤੀਆਂ ਗਈਆਂ। ‘ਪੰਜਾਬ ਬਚਾਓ ਪੰਥ ਬਚਾਓ, ਅਕਾਲੀ ਦਲ ਵਾਰਿਸ ਪੰਜਾਬ ਦੇ ਲਿਆਓ’ ਦਾ ਨਾਅਰਾ ਬੁਲੰਦ ਕਰਦਿਆਂ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹਰਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਜੀਤ ਸਿੰਘ, ਹਰਦੀਪ ਸਿੰਘ, ਰਾਜ ਸਿੰਘ, ਹੈਪੀ ਸਿੰਘ, ਗੁਰਜੀਤ ਸਿੰਘ, ਸੇਵਾ ਸਿੰਘ, ਹਾਕਮ ਸਿੰਘ, ਰਾਮ ਸਿੰਘ, ਕਾਲਾ ਸਿੰਘ, ਗਗਨਦੀਪ ਸਿੰਘ, ਅਰਮਾਨ ਸਿੰਘ ਤੋਂ ਇਲਾਵਾ ਪਿੰਡ ਵਾਸੀ ਤੇ ਨੌਜਵਾਨ ਹਾਜ਼ਰ ਸਨ।