ਹਨੂੰਮਾਨ ਦੇ ਆਗਮਨ ’ਤੇ ਜੈਕਾਰਿਆਂ ਨਾਲ ਨਾਲ ਗੂੰਜੀ ਰਾਮ-ਲੀਲ੍ਹਾ ਦੀ ਸੱਤਵੀਂ ਰਾਤ
ਰਾਮਾਂ ਮੰਡੀ, 5 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਾਂ ਮੰਡੀ ਵਿਖੇ ਆਯੋਜਿਤ ਰਾਮ-ਲੀਲ੍ਹਾ ਦੀ ਸੱਤਵੀਂ ਰਾਤ ਸ੍ਰੀ ਹਨੂੰਮਾਨ ਦਾ ਮੰਚ ’ਤੇ ਆਗਮਨ ਹਨੂੰਮਾਨ ਚਾਲੀਸਾ ਪਾਠ ਅਤੇ ਫੁੱਲਾਂ ਦੀ ਵਰਖਾ ਨਾਲ ਹੋਇਆ। ਮੰਚ ‘ਤੇ ਸੁੰਦਰ ਆਗਮਨ ਮੌਕੇ ਦਰਸ਼ਕਾਂ ਵਲੋਂ ‘ਜੈਕਾਰਾ ਵੀਰ ਬਜਰੰਗੇ’ ਅਤੇ ‘ ਹਰ ਹਰ ਮਹਾਦੇਵ’ ਦੇ ਜੈਕਾਰੇ ਲਗਾਏ ਗਏ।
ਰ
ਰੀਬਨ ਕੱਟਣ ਦੀ ਰਸਮ ਅਦਾ ਕਰਦੇ ਹੋਏ ਮੁੱਖ ਮਹਿਮਾਨ।
06-10-2026
ਰਾਮਾਂ ਮੰਡੀ, 5 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਾਂ ਮੰਡੀ ਵਿਖੇ ਆਯੋਜਿਤ ਰਾਮ-ਲੀਲ੍ਹਾ ਦੀ ਸੱਤਵੀਂ ਰਾਤ ਸ੍ਰੀ ਹਨੂੰਮਾਨ ਦਾ ਮੰਚ ’ਤੇ ਆਗਮਨ ਹਨੂੰਮਾਨ ਚਾਲੀਸਾ ਪਾਠ ਅਤੇ ਫੁੱਲਾਂ ਦੀ ਵਰਖਾ ਨਾਲ ਹੋਇਆ। ਮੰਚ ‘ਤੇ ਸੁੰਦਰ ਆਗਮਨ ਮੌਕੇ ਦਰਸ਼ਕਾਂ ਵਲੋਂ ‘ਜੈਕਾਰਾ ਵੀਰ ਬਜਰੰਗੇ’ ਅਤੇ ‘ ਹਰ ਹਰ ਮਹਾਦੇਵ’ ਦੇ ਜੈਕਾਰੇ ਲਗਾਏ ਗਏ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਵੀਪ੍ਰੀਤ ਸਿੰਘ ਨੇ ਆਪਣੇ ਵਰਕਰਾਂ ਦੀ ਟੀਮ ਦੇ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਬਨ ਕੱਟਣ ਦੀ ਰਸਮ ਅਦਾ ਕਰਨ ਉਪਰੰਤ ਭਗਵਾਨ ਸ੍ਰੀ ਰਾਮ ਦੀ ਆਰਤੀ ਉਤਾਰੀ। ਇਸ ਮੌਕੇ ਮੁੱਖ ਮਹਿਮਾਨ ਦੇ ਨਾਲ ਪਾਰਟੀ ਵਰਕਰ ਪੀ.ਏ. ਹਰਤਾਵਲ ਸਿੰਘ ਸੁੱਖੀ, ਦਵਿੰਦਰ ਸਰਾਂ ਕੋਟਬਖਤੂ ਹਲਕਾ ਆਬਜ਼ਰਵਰ,ਗੁਰਪ੍ਰੀਤ ਸਿੰਘ ਮਾਨਸ਼ਾਹੀਆ ਤਲਵੰਡੀ ਸਾਬੋ, ਨਿੱਕਾ ਸਰਦਾਰ ਤਲਵੰਡੀ ਸਾਬੋ, ਭੂਸ਼ਣ ਲਹਿਰੀ ਪ੍ਰਧਾਨ ਲਾਈਨਜ਼ ਕਲੱਬ ਹੋਪ ਰਾਮਾਂ, ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਨਿਰਮਲ ਓਸਵਾਲ,, ਰਾਜਕਰਨ ਰਾਜ, ਬ੍ਰਿਜ ਲਾਲ ਸਾਬਕਾ ਮੈਨੇਜਰ, ਅੰਤਰਜਾਮੀ, ਪੱਪੂ ਧਾਲੀਵਾਲ, ਅਜੀਤ ਸਿੰਘ ਪੱਪੂ, ਸੰਜੀਵ ਪੱਪੂ ਸਾਬਕਾ ਮੀਤ ਪ੍ਰਧਾਨ, ਅਮਨਦੀਪ ਟਾਂਡੀਆਂ ਮੌਜੂਦ ਰਹੇ।