06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਨਗਰ ਪੰਚਾਇਤ ਮਹਿਰਾਜ ਵਲੋਂ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼

ਮਹਿਰਾਜ, 5 ਅਕਤੂਬਰ (ਸੁਖਪਾਲ ਮਹਿਰਾਜ): ਪੀ. ਐਮ.

Ad Position 21
No active advertisement
ਅਜੀਤ ਡੈਸਕ 06-10-2026
ਮਹਿਰਾਜ, 5 ਅਕਤੂਬਰ (ਸੁਖਪਾਲ ਮਹਿਰਾਜ): ਪੀ.ਐਮ.ਆਈ.ਡੀ.ਸੀ. ਦੀਆਂ ਹਦਾਇਤਾਂ ਅਨੁਸਾਰ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਨਗਰ ਪੰਚਾਇਤ ਮਹਿਰਾਜ ਵਲੋਂ ਪ੍ਰਧਾਨ ਰਣਯੋਧ ਸਿੰਘ ਯੋਧਾ ਅਤੇ ਸਮੂਹ ਐਮ.ਸੀ. ਸਾਹਿਬਾਨ ਦੀ ਅਗਵਾਈ ਹੇਠ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਬਲਜਿੰਦਰ ਸਿੰਘ, ਸੀ.ਐਫ. ਰਾਜਵੀਰ ਕੌਰ, ਕਲਰਕ ਸੰਨੀ ਕੁਮਾਰ, ਜੇ.ਈ. ਕਿਰਨਦੀਪ ਕੌਰ, ਨਵਦੀਪ ਸਿੰਘ ਨੀਟਾ, ਮੋਟੀਵੇਟਰ ਹਰਪ੍ਰੀਤ ਅਤੇ ਕਮਲਜੀਤ ਹਾਜ਼ਰ ਸਨ। ਨਗਰ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੀ.ਐਫ. ਰਾਜਵੀਰ ਕੌਰ ਨੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ, ਚਾਰ ਡਸਟਬਿਨਾਂ ਦੀ ਵਰਤੋਂ ਅਤੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਵੱਛ ਭਾਰਤ ਮੁਹਿੰਮ ਦੀ ਟੀਮ ਵੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਜਾਣ ਤੇ ਸਿੱਧੂ ਦੀ ਅਗਵਾਈ ’ਚ ਵਰਕਰਾਂ ਨੇ ਲੱਡੂ ਵੰਡੇ ਅਗਲੀ ਖ਼ਬਰ ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਦੀ ਕੁੱਟਮਾਰ ਦੇ ਦੋਸ਼ ਪੇਕੇ ਘਰ ਦਾ ਗੇਟ ਤੋੜ ਕੇ ਦਾਖ਼ਲ ਹੋਣ ਦਾ ਵੀ ਇਲਜ਼ਾਮ
Ad Position 24