04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੀਵਰੇਜ ਓਵਰਫਲੋ ਕਾਰਨ ਵਾਰਡ ਨੰ:9 ਦੀ ਹਾਲਤ ਦਾ ਸਾਬਕਾ ਵਿਧਾਇਕ ਸਿੱਧੂ ਨੇ ਲਿਆ ਜਾਇਜ਼ਾ

ਮੌੜ ਮੰਡੀ , 4 ਅਕਤੂਬਰ ( ਗੁਰਜੀਤ ਸਿੰਘ ਕਮਾਲੂ )- ਸੀਵਰੇਜ ਦਾ ਓਵਰਫਲੋ ਮੌੜ ਮੰਡੀ ਸ਼ਹਿਰ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਹੈ ਤੇ ਇਸੇ ਲੜੀ ‘ ਚ ਨਗਰ ਦੇ ਵਾਰਡ ਨੰ :9 ਦੀ ਹਾਲਤ ਨਰਕਮਈ ਬਣੀ ਹੋਈ ਹੈ ਜਿਸ ਦੇ ਮੱਦੇਨਜ਼ਰ ਹਲਕੇ ਅੰਦਰ ਕਾਂਗਰਸ ਦੀ ਅਗਵਾਈ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਅੱਜ ਵਾਰਡ ਦਾ ਦੌਰਾ ਕਰਦਿਆਂ ਸਮੁੱਚੀ ਸਥਿੱਤੀ ਦੀ ਜਾਣਕਾਰੀ ਹਾਸਲ ਕੀਤੀ । ਦੌਰੇ ਦੌਰਾਨ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮਾਮਲਾ ਧਿਆਨ ‘ ਚ ਲਿਆਉਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀ ਨਿਕਲਿਆ ਜਦੋਂਕਿ ਸੀਵਰੇਜ ਦੇ ਗੰਦੇ ਪਾਣੀ ਦੇ ਜਮ੍ਹਾਂ ਹੋਣ ਕਾਰਣ ਜਿੱਥੇ ਉਨ੍ਹਾਂ ਨੂੰ ਬਦਬੂ ਭਰੇ ਗੰਦੇ ਵਾਤਾਵਰਨ ‘ ਚ ਸਾਹ ਲੈਣਾ ਪੈ ਰਿਹੈ ਉੱਥੇ ਵਾਰਡ ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ ।

Ad Position 21
No active advertisement
ਅਜੀਤ ਡੈਸਕ 05-10-2026
ਮੌੜ ਮੰਡੀ , 4 ਅਕਤੂਬਰ ( ਗੁਰਜੀਤ ਸਿੰਘ ਕਮਾਲੂ )- ਸੀਵਰੇਜ ਦਾ ਓਵਰਫਲੋ ਮੌੜ ਮੰਡੀ ਸ਼ਹਿਰ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਹੈ ਤੇ ਇਸੇ ਲੜੀ ‘ ਚ ਨਗਰ ਦੇ ਵਾਰਡ ਨੰ :9 ਦੀ ਹਾਲਤ ਨਰਕਮਈ ਬਣੀ ਹੋਈ ਹੈ ਜਿਸ ਦੇ ਮੱਦੇਨਜ਼ਰ ਹਲਕੇ ਅੰਦਰ ਕਾਂਗਰਸ ਦੀ ਅਗਵਾਈ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਅੱਜ ਵਾਰਡ ਦਾ ਦੌਰਾ ਕਰਦਿਆਂ ਸਮੁੱਚੀ ਸਥਿੱਤੀ ਦੀ ਜਾਣਕਾਰੀ ਹਾਸਲ ਕੀਤੀ । ਦੌਰੇ ਦੌਰਾਨ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮਾਮਲਾ ਧਿਆਨ ‘ ਚ ਲਿਆਉਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀ ਨਿਕਲਿਆ ਜਦੋਂਕਿ ਸੀਵਰੇਜ ਦੇ ਗੰਦੇ ਪਾਣੀ ਦੇ ਜਮ੍ਹਾਂ ਹੋਣ ਕਾਰਣ ਜਿੱਥੇ ਉਨ੍ਹਾਂ ਨੂੰ ਬਦਬੂ ਭਰੇ ਗੰਦੇ ਵਾਤਾਵਰਨ ‘ ਚ ਸਾਹ ਲੈਣਾ ਪੈ ਰਿਹੈ ਉੱਥੇ ਵਾਰਡ ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ । ਸਾਬਕਾ ਵਿਧਾਇਕ ਸਿੱਧੂ ਨੇ ਲੋਕਾਂ ਦੀ ਮੁਸ਼ਕਿਲ ਸੁਣਦਿਆਂ ਮੌਕੇ ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫ਼ੋਨ ‘ ਤੇ ਸੰਪਰਕ ਕਰਦਿਆਂ ਉਨ੍ਹਾਂ ਨੂੰ ਇਸ ਦਾ ਜਲਦ ਹੱਲ ਕਰਨ ਲਈ ਕਿਹਾ । ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਵਿਕਾਸ ਸਿਰਫ਼ ਤੇ ਸਿਰਫ਼ ਕਾਗ਼ਜ਼ਾਂ ਤੱਕ ਸੀਮਿਤ ਰਿਹੈ ਤੇ ਪੌਣੇ ਪੰਜ ਸਾਲਾਂ ਚ ਸਰਕਾਰ ਨੇ ਵਿਕਾਸ ਦੇ ਨਾਂ ਤੇ ਦੁਆਨੀ ਵੀ ਖ਼ਰਚ ਨਹੀ ਕੀਤੀ ਉੱਪਰੋਂ ਸਰਕਾਰ ਇਸ ਸ਼ਹਿਰ ਦੀ ਨਗਰ ਕੌਂਸਲ ਦੇ ਗਠਨ ਨੂੰ ਵੀ ਗੈਰ ਲੋਕਤਾਂਤਰਿਕ ਤਰੀਕੇ ਨਾਲ ਰੋਕੀ ਬੈਠੀ ਹੈ ਜਿਸ ਕਾਰਣ ਵਿਕਾਸ ਦੇ ਸਾਰੇ ਕੰਮ ਠੱਪ ਪਏ ਹਨ । ਉਨ੍ਹਾਂ ਕਿਹਾ ਕਿ ਉਹ ਲਗਾਤਾਰ ਵਾਰਡਾਂ ਦਾ ਦੌਰਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਵਾਈਆਂ ਜਾ ਸਕਣ । ਉਨ੍ਹਾਂ ਨਾਲ ਇਸ ਮੌਕੇ ਵੱਡੀ ਗਿਣਤੀ ਮੌੜ ਸ਼ਹਿਰ ਦੇ ਤੇ ਵਾਰਡ ਦੇ ਕਾਂਗਰਸੀ ਆਗੂ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ 26 ਮਹੀਨੇ ਪਹਿਲਾਂ ਭੇਜੀ ਸ਼ਿਕਾਇਤ ’ਤੇ ਵੀ ਨਗਰ ਨਿਗਮ ਨੇ ਨਹੀਂ ਹਟਾਏ ਨਾਜਾਇਜ਼ ਕਬਜ਼ੇ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਵਿਚਾਰ-ਚਰਚਾ
Ad Position 24