ਕਣਕ ਦੇ ਭਾਅ ਦੀ ਐਮ.ਐਸ.ਪੀ. ’ਚ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਰਣਬੀਰ ਸ਼ੇਖਪੁਰਾ
ਸੀਂਗੋ ਮੰਡੀ, 4 ਅਕਤੂਬਰ (ਪ੍ਰਿੰਸ ਗਰਗ)- ਕੇਂਦਰ ਸਰਕਾਰ ਵਲੋਂ ਕਣਕ ਦਾ ਭਾਅ ਚ 25 ਪੈਸੇ ਪ੍ਰਤੀ ਕਿਲੋ (25 ਰੁਪਏ ਪ੍ਰਤੀ ਕੁਇੰਟਲ) ਦਾ ਕੀਤਾ ਨਿਗੁਣਾ ਵਾਧਾ ਕਿਸਾਨਾਂ ਦੇ ਨਾਲ ਨਿਰਾ ਕੋਝਾ ਮਜ਼ਾਕ ਹੈ। ਇਹ ਪ੍ਰਗਟਾਵਾ ਕਰਦਿਆ ਰਣਬੀਰ ਸਿੰਘ ਸ਼ੇਖਪੁਰਾ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਬਠਿੰਡਾ ਨੇ ਇਹ ਵਾਧਾ ਨਿਕਾਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਨੂੰ ਉਪਰ ਚੁੱਕਣ ਲਈ ਕਦੇ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਕਿਸਾਨਾਂ ਦੀ ਖੇਤੀ ਘਾਟੇ ਵਿੱਚ ਜਾਂ ਰਹੀ ਹੈ।
ਅਜੀਤ ਡੈਸਕ
05-10-2026