ਸੀਨੀਅਰ ਸਿਟੀਜ਼ਨ ਕੌਂਸਲ ਨੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ
ਮਾਨਸਾ, 4 ਅਕਤੂਬਰ (ਰਾਵਿੰਦਰ ਸਿੰਘ ਰਵੀ)- ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਵਲੋਂ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕੌਂਸਲ ਦੇ ਪ੍ਰਧਾਨ ਠਾਕਰ ਦਾਸ ਨੇ ਕੀਤੀ ਜਦਕਿ ਕਾਂਗਰਸ ਆਗੂ ਅਮਨ ਸਿੰਗਲਾ ਢੈਪਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮ
ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਮਨਾਉਣ ਮੌਕੇ ਮੰਚ ’ਤੇ ਮੌਜੂਦ ਵੱਖ-ਵੱਖ ਸ਼ਖ਼ਸੀਅਤਾਂ। ਅਜੀਤ ਤਸਵੀਰ
05-10-2026
ਮਾਨਸਾ, 4 ਅਕਤੂਬਰ (ਰਾਵਿੰਦਰ ਸਿੰਘ ਰਵੀ)- ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਵਲੋਂ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕੌਂਸਲ ਦੇ ਪ੍ਰਧਾਨ ਠਾਕਰ ਦਾਸ ਨੇ ਕੀਤੀ ਜਦਕਿ ਕਾਂਗਰਸ ਆਗੂ ਅਮਨ ਸਿੰਗਲਾ ਢੈਪਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਸਮਾਜ ਦੀ ਕੀਮਤੀ ਧਰੋਹਰ ਹਨ, ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਸਰਕਾਰਾਂ ਦਾ ਨੈਤਿਕ ਫ਼ਰਜ਼ ਬਣਦਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸੀਨੀਅਰ ਸਿਟੀਜ਼ਨਾਂ ਲਈ ਰੇਲਵੇ ਸਫ਼ਰ ਦੌਰਾਨ ਬੰਦ ਕੀਤੀ ਰੇਲਵੇ ਯਾਤਰਾ ਦੀ ਰਿਆਇਤ ਨੂੰ ਮੁੜ ਬਹਾਲ ਕਰਨ ਦੇ ਨਾਲ ਹੀ ਹਵਾਈ ਸਫ਼ਰ ’ਚ ਵੀ ਵਿਸ਼ੇਸ਼ ਛੋਟ ਦਿੱਤੀ ਜਾਵੇ। ਇਸ ਦੌਰਾਨ ਕੌਂਸਲ ਵਲੋਂ 1955 ’ਚ ਜਨਮੇ 15 ਸੀਨੀਅਰ ਸਿਟੀਜ਼ਨਾਂ ਅੰਮ੍ਰਿਤਪਾਲ ਮਿੱਤਲ, ਸੱਤਪਾਲ ਗੋਇਲ, ਇਸ਼ਵਰ ਗੋਇਲ, ਐਡਵੋਕੇਟ ਚਿਮਨ ਲਾਲ, ਬਾਬਰ ਚੰਦ, ਦੇਸ ਰਾਜ, ਚਿਮਨ ਲਾਲ, ਬਲਵੀਰ ਚੰਦ ਸ਼ਰਮਾ, ਮਹਿੰਦਰ ਸਿੰਘ, ਮੇਜਰ ਸਿੰਘ ਵਾਲੀਆ, ਪਵਨ ਕੁਮਾਰ, ਸ਼ਾਮ ਲਾਲ, ਤਰਸੇਮ ਲਾਲ ਗੋਇਲ, ਵਰਿੰਦਰ ਗੋਇਲ ਅਤੇ ਰਾਜ ਕੁਮਾਰ ਜਿੰਦਲ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਉਪ ਪ੍ਰਧਾਨ ਸ਼ਾਮ ਲਾਲ ਗੋਇਲ, ਮਾ. ਪ੍ਰੇਮ ਕੁਮਾਰ ਜਿੰਦਲ ਅਤੇ ਜਤਿੰਦਰ ਕੁਮਾਰ ਆਗਰਾ ਨੇ ਸਿਹਤ, ਸੰਤੁਲਿਤ ਖ਼ੁਰਾਕ, ਰੋਜ਼ਾਨਾ ਜੀਵਨ-ਸ਼ੈਲੀ ਸੰਬੰਧੀ ਜਾਣਕਾਰੀ ਦਿੰਦਿਆਂ ਵਧਦੀ ਉਮਰ ’ਚ ਸਿਹਤਮੰਦ ਜੀਵਨ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਦੱਸਿਆ। ਇਸ ਮੌਕੇ ਪਾਲਾ ਰਾਮ ਪਰੋਚਾ, ਪ੍ਰੇਮ ਅਗਰਵਾਲ, ਮੋਤੀ ਰਾਮ ਫੱਤਾ, ਬਾਬੂ ਲਾਲ ਸ਼ਰਮਾ, ਤੀਰਥ ਸਿੰਘ ਮਿੱਤਲ, ਅਸ਼ੋਕ ਗਰਗ ਆਦਿ ਹਾਜ਼ਰ ਸਨ।