ਕਰਿਆਨੇ ਵਾਲੀਆਂ ਦੁਕਾਨਾਂ ’ਚ ਚੋਰੀ
ਭੁੱਚੋ ਮੰਡੀ, 4 ਅਕਤੂਬਰ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਲਗਭਗ ਦੋ ਵਜੇ ਦੇ ਕਰੀਬ ਚਿੱਟੇ ਰੰਗ ਦੀ ਆਈ ਟਵੰਟੀ ਕਾਰ ’ਤੇ ਆਏ ਚੋਰਾਂ ਨੇ ਭੁੱਚੋ ਕੈਂਚੀਆਂ ’ਤੇ ਦੋ ਕਰਿਆਨੇ ਵਾਲੀਆਂ ਦੁਕਾਨਾਂ ਦੇ ਜਿੰਦਰੇ ਤੋੜ ਕੇ ਕੁੱਝ ਨਕਦੀ ਅਤੇ ਸਮਾਨ ਚੋਰੀ ਕਰ ਲਿਆ। ਦੁਕਾਨਦਾਰਾਂ ਨੂੰ ਇਸ ਘਟਨਾ ਦਾ ਸਵੇਰੇ ਪਤਾ ਲੱਗਾ।
ਭੁੱਚੋ ਮੰਡੀ, 4 ਅਕਤੂਬਰ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਲਗਭਗ ਦੋ ਵਜੇ ਦੇ ਕਰੀਬ ਚਿੱਟੇ ਰੰਗ ਦੀ ਆਈ ਟਵੰਟੀ ਕਾਰ ’ਤੇ ਆਏ ਚੋਰਾਂ ਨੇ ਭੁੱਚੋ ਕੈਂਚੀਆਂ ’ਤੇ ਦੋ ਕਰਿਆਨੇ ਵਾਲੀਆਂ ਦੁਕਾਨਾਂ ਦੇ ਜਿੰਦਰੇ ਤੋੜ ਕੇ ਕੁੱਝ ਨਕਦੀ ਅਤੇ ਸਮਾਨ ਚੋਰੀ ਕਰ ਲਿਆ। ਦੁਕਾਨਦਾਰਾਂ ਨੂੰ ਇਸ ਘਟਨਾ ਦਾ ਸਵੇਰੇ ਪਤਾ ਲੱਗਾ। ਚੋਰਾਂ ਨੇ ਪਹਿਲਾਂ ਬਿਜਲੀ ਕਰਿਆਨਾ ਸਟੋਰ ਤੇ ਧਾਵਾ ਬੋਲਿਆ ਅਤੇ ਕੁੱਝ ਨਕਦੀ ਅਤੇ ਸਿਰਗਟਾਂ ਚੋਰੀ ਕੀਤੀਆਂ, ਉਸ ਤੋਂ ਬਾਅਦ ਸਹਮਣੇ ਵਾਲੀ ਦੁਕਾਨ ਗੋਰਾ ਕਰਿਆਨਾ ਸਟੋਰ ਦਾ ਸ਼ਟਰ ਤੋੜਿਆ ਤੇ ਉੱਥੋ ਵੀ ਸਿਰਗਟਾਂ ਤੇ ਕੁੱਝ ਨਕਦੀ ਚੋਰੀ ਕਰ ਲਈ। ਚੋਰੀ ਕਰਨ ਤੋਂ ਬਾਅਦ ਜਾਣ ਸਮੇਂ ਉਨ੍ਹਾਂ ਦੀ ਕਾਰ ਵਿੱਚ ਸਵਾਰ ਹੁੰਦਿਆਂ ਦੀ ਵੀਡੀਓ ਨਾਲ ਲਗਦੀ ਦੁਕਾਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਚੋਰੀ ਦੌਰਾਨ ਦੋਨਾਂ ਦੁਕਾਨਦਾਰਾਂ ਦਾ ਲਗਭਗ 10-10 ਹਜ਼ਾਰ ਦਾ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜਮਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।