20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਾਰੀਆਂ ਧਿਰਾਂ ਸਹਿਯੋਗ ਦੇਣ-ਬਲਦੇਵ ਸਿੰਘ ਆਕਲੀਆ

ਭੁੱਚੋ ਮੰਡੀ, 19 ਸਤੰਬਰ (ਬਿੱਕਰ ਸਿੰਘ ਸਿੱਧੂ)-ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਫ਼ਲ ਬਣਾਉਣ ਦੇ ਮਕਸਦ ਨਾਲ ਐਸ ਸੀ ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਬਲਦੇਵ ਸਿੰਘ ਆਕਲੀਆ ਵਲੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਭੁੱਚੋ ਮੰਡੀ, ਲਹਿਰਾ ਮੁਹੱਬਤ ਅਤੇ ਭੁੱਚੋ ਕਲਾਂ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 20-09-2026
ਭੁੱਚੋ ਮੰਡੀ, 19 ਸਤੰਬਰ (ਬਿੱਕਰ ਸਿੰਘ ਸਿੱਧੂ)-ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਫ਼ਲ ਬਣਾਉਣ ਦੇ ਮਕਸਦ ਨਾਲ ਐਸ ਸੀ ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਬਲਦੇਵ ਸਿੰਘ ਆਕਲੀਆ ਵਲੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਭੁੱਚੋ ਮੰਡੀ, ਲਹਿਰਾ ਮੁਹੱਬਤ ਅਤੇ ਭੁੱਚੋ ਕਲਾਂ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹਨ। ਬੀਜੇਪੀ ਵਲੋਂ ਨਸ਼ੇ ਨੂੰ ਖਤਮ ਕਰਨ ਲਈ 18 ਸਤੰਬਰ ਤੋਂ 30 ਸਤੰਬਰ ਤੱਕ ਪੰਜਾਬ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਕੀਤੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੌਜਵਾਨਾਂ ਨੂੰ ਨਸ਼ੇ ’ਚੋਂ ਬਾਹਰ ਕੱਢਣ ਲਈ ਸਾਰਥਕ ਸਿੱਧ ਹੋਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਸ ਯਾਤਰਾ ਵਿਚ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਸ਼ਾਮਿਲ ਹੋਣਾ ਚਾਹੀਦਾ ਹੈ, ਤਾਂ ਕਿ ਪੰਜਾਬ ਨੂੰ ਨਸ਼ੇ ਦੇ ਕੋਹੜ ਤੋਂ ਬਚਾਇਆ ਜਾ ਸਕੇ। ਇਸ ਯਾਤਰਾ ਸਬੰਧੀ ਬਲਦੇਵ ਸਿੰਘ ਆਕਲੀਆ ਨੇ ਦੱਸਿਆ ਕਿ ਇਹ ਯਾਤਰਾ 21 ਸਤੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋ ਕੇ ਹਲਕਾ ਤਲਵੰਡੀ ਸਾਬੋ, ਹਲਕਾ ਮੌੜ ਅਤੇ ਹਲਕਾ ਰਾਮਪੁਰਾ ਫੂਲ ਰਾਹੀਂ ਹੁੰਦੀ ਹੋਈ ਭੁੱਚੋ ਮੰਡੀ, ਪੂਹਲਾ, ਨਥਾਣਾ, ਜੰਡਾਂਵਾਲਾ, ਹਰਰਾਏਪੁਰ, ਗੋਨਿਆਣਾ ਮੰਡੀ, ਨੇਹੀਂਆਂ ਵਾਲਾ, ਹਲਕਾ ਬਠਿੰਡਾ ਦਿਹਾਤੀ ਰਾਹੀਂ ਬਠਿੰਡਾ ਸ਼ਹਿਰ ਵਿਚ ਸਮਾਗਮ ਕਰਕੇ ਅੱਗੇ ਪਟਿਆਲਾ ਨੂੰ ਰਵਾਨਾ ਹੋ ਜਾਵੇਗੀ। ਇਸ ਮੌਕੇ ਵਿਸ਼ਾਲ ਮਹੇਸ਼ਵਰੀ ਸਰਕਲ ਪ੍ਰਧਾਨ, ਰਜੀਵ ਟੀਨੂੰ ਜ਼ਿਲ੍ਹਾ ਮੀਤ ਪ੍ਰਧਾਨ, ਚਰਨਜੀਤ ਸਿੰਘ ਸਰਕਲ ਪ੍ਰਧਾਨ, ਗੁਰਸੇਵਕ ਸਿੰਘ ਜਿਲਾ ਸਕੱਤਰ ਐਸ ਸੀ ਮੋਰਚਾ, ਜਲੌਰ ਸਿੰਘ ਲਹਿਰਾ, ਸੁਰਜੀਤ ਗਰਗ, ਅੰਮ੍ਰਿਤਪਾਲ ਸਿੰਘ ਬਾਬਾ ਮੀਤ ਪ੍ਰਧਾਨ ਐਸ ਸੀ ਮੋਰਚਾ, ਬੂਟਾ ਸਿੰਘ ਲਹਿਰਾ ਸਮੇਤ ਬਹੁਤ ਸਾਰੇ ਕਾਰਜ ਕਰਤਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮਹਿੰਦੀਪੁਰ ਬਾਲਾਜੀ ਯਾਤਰਾ ਸੰਘ ਵਲੋਂ ਤੀਸਰੀ ਝੰਡਾ ਯਾਤਰਾ ਅਗਲੀ ਖ਼ਬਰ ਆਕਸਫੋਰਡ ਦੀਆਂ ਵਿਦਿਆਰਥਣਾਂ ਨੇ ਟੈਕਨੀਕਲ ਪੇਸ਼ਕਾਰੀ ਵਿਚ ਮੱਲਾਂ ਮਾਰੀਆਂ
Ad Position 24