11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਹੋਈ ਚੋਣ, ਐਡਵੋਕੇਟ ਸੰਜੀਵ ਲਹਿਰੀ ਚੁਣੇ ਗਏ ਪ੍ਰਧਾਨ

ਤਲਵੰਡੀ ਸਾਬੋ, 11 ਸਤੰਬਰ (ਰਣਜੀਤ ਸਿੰਘ ਰਾਜੂ): ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਅੱਜ ਨਿਰਵਿਘਨ ਤਰੀਕੇ ਨਾਲ ਸਿਰੇ ਚੜੀ ਜਿਸ ਦੌਰਾਨ ਐਡਵੋਕੇਟ ਸੰਜੀਵ ਲਹਿਰੀ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਬਾਰ ਐਸੋਸੀਏਸ਼ਨ ਦੇ ਕੁੱਲ 159 ਮੈਂਬਰ ਹਨ, ਜਿਸ ਦੌਰਾਨ ਬਾਰ ਐਸੋਸੀਏਸ਼ਨ ਦੀ ਚੋਣ ਲਈ ਐਡਵੋਕੇਟ ਗੁਰਟੇਕ ਸਿੰਘ ਜਟਾਣਾ ਨੂੰ ਚੋਣ ਅਧਿਕਾਰੀ (ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਤਲਵੰਡੀ ਸਾਬੋ, 11 ਸਤੰਬਰ (ਰਣਜੀਤ ਸਿੰਘ ਰਾਜੂ): ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਅੱਜ ਨਿਰਵਿਘਨ ਤਰੀਕੇ ਨਾਲ ਸਿਰੇ ਚੜੀ ਜਿਸ ਦੌਰਾਨ ਐਡਵੋਕੇਟ ਸੰਜੀਵ ਲਹਿਰੀ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਬਾਰ ਐਸੋਸੀਏਸ਼ਨ ਦੇ ਕੁੱਲ 159 ਮੈਂਬਰ ਹਨ, ਜਿਸ ਦੌਰਾਨ ਬਾਰ ਐਸੋਸੀਏਸ਼ਨ ਦੀ ਚੋਣ ਲਈ ਐਡਵੋਕੇਟ ਗੁਰਟੇਕ ਸਿੰਘ ਜਟਾਣਾ ਨੂੰ ਚੋਣ ਅਧਿਕਾਰੀ (ਆਰ.ਓ) ਅਤੇ ਐਡਵੋਕੇਟ ਹਰਦੀਪ ਸਿੰਘ ਸੋਨੀ ਤੇ ਐਡਵੋਕੇਟ ਮੈਡਮ ਉਮਾ ਵਰਮਾ ਨੂੰ ਸਹਾਇਕ ਚੋਣ ਅਧਿਕਾਰੀ (ਏ.ਆਰ.ਓ) ਨਿਯੁਕਤ ਕੀਤਾ ਗਿਆ ਸੀ,ਚੋਣ ਨਤੀਜਿਆਂ ਮੁਤਾਬਿਕ ਐਡਵੋਕੇਟ ਸੰਜੀਵ ਲਹਿਰੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਜਦੋਂਕਿ ਐਡਵੋਕੇਟ ਅਮਰਿੰਦਰ ਸਿੰਘ ਸਿੱਧੂ ਉੱਪ ਪ੍ਰਧਾਨ,ਐਡਵੋਕੇਟ ਸੰਦੀਪ ਕੌਰ ਉੱਪ ਪ੍ਰਧਾਨ,ਐਡਵੋਕੇਟ ਗੁਰਦੀਪ ਸਿੰਘ ਨੂੰ ਸਕੱਤਰ ਚੁਣਿਆ ਗਿਆ ਜਦੋਂ ਕਿ ਐਡਵੋਕੇਟ ਰਣਦੀਪ ਸਿੰਘ ਘਾਰੂ ਖ਼ਜ਼ਾਨਚੀ ਅਤੇ ਐਡਵੋਕੇਟ ਪੂਨਮ ਰਾਣੀ ਸੰਯੁਕਤ ਸਕੱਤਰ ਨੂੰ ਪਹਿਲਾਂ ਹੀ ਸਰਬ ਸੰਮਤੀ ਨਾਲ ਚੁਣ ਲਿਆ ਗਿਆ ਸੀ। ਪ੍ਰਧਾਨ ਸੰਜੀਵ ਲਹਿਰੀ ਅਤੇ ਦੂਜੇ ਨਵ ਨਿਯੁਕਤ ਅਹੁਦੇਦਾਰਾਂ ਨੇ ਸਮੂਹ ਬਾਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਉਹ ਬਾਰ ਐਸੋਸੀਏਸ਼ਨ ਦੀ ਭਲਾਈ ਅਤੇ ਵਕੀਲ ਭਾਈਚਾਰੇ ਦੇ ਹਿਤਾਂ ਲਈ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਜੀਤ, ਜਲੰਧਰ ਖੇਤੀ ਮੋਟਰਾਂ ਦੀ 8 ਘੰਟੇ ਸਪਲਾਈ ਬਹਾਲ ਕਰਵਾਉਣ ਲਈ ਉਗਰਾਹਾਂ ਯੂਨੀਅਨ ਵਲੋਂ ਐਕਸੀਅਨ ਮੌੜ ਦਾ ਘਿਰਾਓ
Ad Position 24