09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐਚ.ਐਮ.ਈ.ਐਲ. ਅਤੇ ਏਮਜ਼ ਬਠਿੰਡਾ ਵਲੋਂ ਪਿੰਡ ਸੇਖੂ ’ਚ ਮੈਗਾ ਹੈਲਥ ਕੈਂਪ ਲਗਾਇਆ

ਰਾਮਾ ਮੰਡੀ, 8 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਪੇਂਡੂ ਖੇਤਰਾਂ ਵਿਚ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਐਚ. ਐਮ.

Ad Position 21
repet_subhas-goyals [Copy P29]
ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ। ਤਸਵੀਰ : ਗੁਰਪ੍ਰੀਤ ਸਿੰਘ ਅਰੋੜਾ 09-09-2026
ਰਾਮਾ ਮੰਡੀ, 8 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਪੇਂਡੂ ਖੇਤਰਾਂ ਵਿਚ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਐਚ.ਐਮ.ਈ.ਐਲ. ਵਲੋਂ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਗੁਰਦੁਆਰਾ ਚਰਨਸਰ ਸਾਹਿਬ, ਪਿੰਡ ਸੇਖੂ ਵਿਖੇ ਮੈਗਾ ਹੈਲਥ ਕੈਂਪ ਲਗਾਇਆ ਗਿਆ। ਇਹ ਸਿਹਤ ਕੈਂਪ ਐਚ.ਐਮ.ਈ.ਐਲ. ਦੇ ਪ੍ਰਮੁੱਖ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ ਵਿਦ ਟੈਲੀਮੈਡੀਸਨ ਪ੍ਰੋਜੈਕਟ ਤਹਿਤ ਕਰਵਾਇਆ ਗਿਆ। ਇਸ ਪ੍ਰੋਜੈਕਟ ਦਾ ਉਦੇਸ਼ ਐਚ.ਐਮ.ਈ.ਐਲ. ਦੇ ਕਾਰਜ ਖੇਤਰ ਦੇ ਆਸ-ਪਾਸ ਰਹਿੰਦੇ ਪੇਂਡੂ ਭਾਈਚਾਰਿਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਗੁਣਵੱਤਾ ਪੂਰਨ ਸਿਹਤ ਸੇਵਾਵਾਂ ਅਤੇ ਮਾਹਿਰ ਡਾਕਟਰੀ ਸਲਾਹ ਉਪਲਬਧ ਕਰਵਾਉਣਾ ਹੈ। ਹੈਲਥ ਕੈਂਪ ਨੂੰ ਪਿੰਡ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕੈਂਪ ਦੌਰਾਨ 230 ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਮਾਹਿਰ ਡਾਕਟਰੀ ਸਲਾਹ, ਸਿਹਤ ਜਾਂਚ, ਬਿਮਾਰੀਆਂ ਦੀ ਪਛਾਣ ਅਤੇ ਜ਼ਰੂਰੀ ਡਾਕਟਰੀ ਸਲਾਹ ਦਾ ਲਾਭ ਲਿਆ। ਏਮਜ਼ ਬਠਿੰਡਾ ਦੇ ਮਾਹਿਰ ਡਾਕਟਰਾਂ ਵਲੋਂ ਵੱਖ-ਵੱਖ ਮੈਡੀਕਲ ਖੇਤਰਾਂ ਵਿਚ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿਚ ਆਰਥੋਪੀਡਿਕਸ, ਨੇਤਰ ਰੋਗ, ਦੰਦਾਂ ਦੀ ਜਾਂਚ, ਦਰਦ ਅਤੇ ਪੈਲੀਏਟਿਵ ਕੇਅਰ, ਗਾਇਨੀਕੋਲੋਜੀ, ਜਨਰਲ ਮੈਡੀਸਨ ਅਤੇ ਟੈਲੀਮੈਡੀਸਨ ਸ਼ਾਮਲ ਸਨ। ਵੱਖ-ਵੱਖ ਮਾਹਿਰ ਸੇਵਾਵਾਂ ਵਿਚੋਂ ਨੇਤਰ ਰੋਗਾਂ ਦੀ ਜਾਂਚ ਲਈ ਸਭ ਤੋਂ ਵੱਧ ਮਰੀਜ਼ ਪਹੁੰਚੇ। ਇਹ ਪੇਂਡੂ ਖੇਤਰਾਂ ਵਿਚ ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ, ਨਿਯਮਿਤ ਅੱਖਾਂ ਦੀ ਜਾਂਚ ਅਤੇ ਆਸਾਨੀ ਨਾਲ ਉਪਲਬਧ ਨੇਤਰ ਸਿਹਤ ਸੇਵਾਵਾਂ ਦੀ ਵੱਧ ਰਹੀ ਲੋੜ ਨੂੰ ਦਰਸਾਉਂਦਾ ਹੈ। ਇਸ ਪ੍ਰੋਜੈਕਟ ਤਹਿਤ 275 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ 15,121 ਮਰੀਜ਼ ਲਾਭਪਾਤਰੀ ਬਣੇ ਹਨ। ਇਸ ਤੋਂ ਇਲਾਵਾ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੇ ਸੰਭਾਵਿਤ ਲਾਭਪਾਤਰੀਆਂ ਨੂੰ ਕੈਂਪ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ, ਭੀੜ ਪ੍ਰਬੰਧਨ, ਕੈਂਪ ਕੋਆਰਡੀਨੇਸ਼ਨ ਅਤੇ ਹੋਰ ਪ੍ਰਬੰਧਕੀ ਗਤੀਵਿਧੀਆਂ ਵਿਚ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕੌਮਾਂਤਰੀ ਸਾਖਰਤਾ ਦਿਵਸ ਮਨਾਇਆ
Ad Position 24