ਬਰੇਟਾ ਵਿਖੇ ਗੈਸ ਏਜੰਸੀ ’ਚੋਂ ਸਿਲੰਡਰ ਚੋਰੀ
ਬਰੇਟਾ, 12 ਨਵੰਬਰ (ਪਾਲ ਸਿੰਘ ਮੰਡੇਰ)- ਬੀਤੀ ਰਾਤ ਅਣਪਛਾਤੇ ਚੋਰਾਂ ਨੇ ਬਰੇਟਾ ਗੈਸ ਏਜੰਸੀ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ਲਗਪਗ 4 ਦਰਜਨ ਦੇ ਕਰੀਬ ਗੈਸ ਸਿਲੰਡਰ ਚੋਰੀ ਕਰ ਲਏ। ਚੋਰ ਗੋਦਾਮ ਦੀ ਪਿਛਲੀ ਕੰਧ ਵਿਚ ਪਾੜ ਲਗਾ ਕੇ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।
ਬ
ਬਰੇਟਾ ਵਿਖੇ ਗੈਸ ਏਜੰਸੀ ਗੋਦਾਮ ਦੀ ਕੰਧ ਨੂੰ ਲਗਾਏ ਗਏ ਪਾੜ ਦੀ ਤਸਵੀਰ। ਤਸਵੀਰ : ਪਾਲ ਸਿੰਘ ਮੰਡੇਰ
13-11-2026
ਬਰੇਟਾ, 12 ਨਵੰਬਰ (ਪਾਲ ਸਿੰਘ ਮੰਡੇਰ)- ਬੀਤੀ ਰਾਤ ਅਣਪਛਾਤੇ ਚੋਰਾਂ ਨੇ ਬਰੇਟਾ ਗੈਸ ਏਜੰਸੀ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ਲਗਪਗ 4 ਦਰਜਨ ਦੇ ਕਰੀਬ ਗੈਸ ਸਿਲੰਡਰ ਚੋਰੀ ਕਰ ਲਏ। ਚੋਰ ਗੋਦਾਮ ਦੀ ਪਿਛਲੀ ਕੰਧ ਵਿਚ ਪਾੜ ਲਗਾ ਕੇ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ ਜਦੋਂ ਏਜੰਸੀ ਦੇ ਕਰਮਚਾਰੀ ਗੋਦਾਮ ਖੋਲ੍ਹਣ ਪਹੁੰਚੇ ਤਾਂ ਪਿਛਲੇ ਪਾਸੇ ਕੰਧ ’ਚ ਵੱਡਾ ਪਾੜ ਵੇਖਿਆ ਅਤੇ ਅੰਦਰ ਜਾ ਕੇ ਗਿਣਤੀ ਕਰਨ ’ਤੇ ਕਰੀਬ 4 ਦਰਜਨ ਦੇ ਕਰੀਬ ਭਰੇ ਹੋਏ ਸਿਲੰਡਰ ਗ਼ਾਇਬ ਪਾਏ ਗਏ। ਇਸ ਦੀ ਸੂਚਨਾ ਤੁਰੰਤ ਏਜੰਸੀ ਦੇ ਮਾਲਕ ਅਤੇ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਵਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੇਖਿਆ ਜਾ ਰਿਹਾ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਏਜੰਸੀ ਮਾਲਕ ਪਵਨ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਿਲੰਡਰ ਬਰਾਮਦ ਕੀਤੇ ਜਾਣ।