08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਬੱਲੋ ਵਿਖੇ ਅੰਡਰ-15 ਸਾਲ ਦੇ ਬੱਚਿਆਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ਚਾਉਕੇ, 7 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਬੱਲ੍ਹੋ ਵਿਖੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵਲੋਂ ਨੌਜਵਾਨਾਂ ਦੇ ਖੇਡਣ ਲਈ ਜੋ ਗਰਾਊਂਡ ਲੀਜ ’ਤੇ ਲੈ ਕੇ ਦਿੱਤਾ ਗਿਆ ਹੈ, ਉਸ ’ਚ ਅੰਡਰ -15 ਸਾਲ ਦੇ ਬੱਚਿਆਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ’ਚ ਵੱਖ ਵੱਖ ਪਿੰਡਾਂ ਤੋਂ 8 ਦੇ ਕਰੀਬ ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ’ਚ ਚਾਉਕੇ, ਅਕਲੀਆ, ਜਿਉਂਦ ਅਤੇ ਬੱਲ੍ਹੋ ਦੀਆਂ ਟੀਮਾਂ ਪਹੁੰਚੀਆਂ ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਚਾਉਕੇ, 7 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਬੱਲ੍ਹੋ ਵਿਖੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵਲੋਂ ਨੌਜਵਾਨਾਂ ਦੇ ਖੇਡਣ ਲਈ ਜੋ ਗਰਾਊਂਡ ਲੀਜ ’ਤੇ ਲੈ ਕੇ ਦਿੱਤਾ ਗਿਆ ਹੈ, ਉਸ ’ਚ ਅੰਡਰ -15 ਸਾਲ ਦੇ ਬੱਚਿਆਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ’ਚ ਵੱਖ ਵੱਖ ਪਿੰਡਾਂ ਤੋਂ 8 ਦੇ ਕਰੀਬ ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ’ਚ ਚਾਉਕੇ, ਅਕਲੀਆ, ਜਿਉਂਦ ਅਤੇ ਬੱਲ੍ਹੋ ਦੀਆਂ ਟੀਮਾਂ ਪਹੁੰਚੀਆਂ । ਫ਼ਾਈਨਲ ਮੁਕਾਬਲਾ ਜਿਉਂਦ ਅਤੇ ਬੱਲ੍ਹੋ ਏ ਵਿਚਕਾਰ ਹੋਇਆ, ਜਿਸ ਵਿਚ ਪਿੰਡ ਜਿਉਂਦ ਦੇ ਬੱਚਿਆਂ ਨੇ ਬੱਲ੍ਹੋ ਏ ਦੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ, ਜਦਕਿ ਬੱਲ੍ਹੋ ਦੀ ਟੀਮ ਨੂੰ ਦੂਜੇ ਸਥਾਨ ’ਤੇ ਸਬਰ ਕਰਨਾ ਪਿਆ। ਟੂਰਨਾਮੈਂਟ ਦਾ ਸਮੁੱਚਾ ਪ੍ਰਬੰਧ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵਲੋਂ ਕੀਤਾ ਗਿਆ, ਜਦਕਿ ਇਕਬਾਲ ਸਿੰਘ ਕੈਨੇਡਾ, ਪ੍ਰਸਿੱਧ ਖਿਡਾਰੀ ਗੋਪਾ ਬੱਲ੍ਹੋ, ਭਗਤ ਰਵਿਦਾਸ ਸਮਾਜ ਭਲਾਈ ਕਲੱਬ ਬੱਲ੍ਹੋ, ਕਿਸਾਨ ਸੰਘਰਸ਼ ਦੇ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਦੇ ਪਰਿਵਾਰ ਅਤੇ ਮਾਨ ਇਲੈਵਨ ਦੇ ਖਿਡਾਰੀਆਂ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਅਖੀਰ ਤੇ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਕਾਲਾ, ਕੈਸ਼ੀਅਰ ਪ੍ਰਮਿੰਦਰ ਸਿੰਘ, ਜਰਨੈਲ ਸਿੰਘ, ਧੀਰਾ ਸਿੰਘ, ਜਗਦੇਵ ਸਿੰਘ ਆਦਿ ਕਮੇਟੀ ਦੇ ਮੈਂਬਰਾਂ ਵਲੋਂ ਸਾਰਿਆਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ । ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਦੇ ਸਰਪ੍ਰਸਤ ਦਵਿੰਦਰ ਸਿੰਘ ਫਰਾਂਸ ਵਲੋਂ ਭਵਿੱਖ ’ਚ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਦਾ ਵਾਅਦਾ ਕੀਤਾ ਗਿਆ। ਇਹ ਸਾਰੀ ਜਾਣਕਾਰੀ ਸੁਸਾਇਟੀ ਦੇ ਸਕੱਤਰ ਗੁਰਲਾਲ ਸਿੰਘ ਖਾਲਸਾ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪੀ. ਐਮ. ਸ੍ਰੀ ਸਰਕਾਰੀ ਸ. ਸ. ਸਕੂਲ ਭੁੱਚੋ ਮੰਡੀ (ਲੜਕੇ) ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿੱਦਿਅਕ ਦੌਰੇ ਅਗਲੀ ਖ਼ਬਰ ਮਾਨਸਾ ਦੇ ਵਕੀਲ ਦੇ ਹੱਕ ’ਚ ਬਠਿੰਡਾ ਦੇ ਵਕੀਲਾਂ ਵਲੋਂ ਕੰਮਕਾਜ ਠੱਪ
Ad Position 24