07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਐੱਸ.ਐੱਸ. ਜੈਨ ਸਭਾ ਨੇ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਬੋਹਾ, 6 ਸਤੰਬਰ (ਰਮੇਸ਼ ਤਾਂਗੜੀ)- ਐੱਸ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬੋਹਾ, 6 ਸਤੰਬਰ (ਰਮੇਸ਼ ਤਾਂਗੜੀ)- ਐੱਸ.ਐੱਸ. ਜੈਨ ਸਭਾ ਵਲੋਂ ਸਥਾਨਕ ਜੈਨ ਸਭਾ ਵਿਖੇ ਅੱਖਾਂ ਦੇ ਰੋਗਾਂ ਸਮੇਤ ਹੋਰ ਵੱਖ-ਵੱਖ ਰੋਗਾਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜੈਨ ਸਮਾਧੀ ਹਸਪਤਾਲ ਟੋਹਾਣਾ ਤੋਂ ਡਾਕਟਰਾਂ ਦੀ ਟੀਮ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕੀਤੀ । ਅੱਖਾਂ ਦੇ ਮਾਹਿਰ ਡਾ. ਮਨੀਸ਼ ਅਤੇ ਐਮ.ਡੀ. ਮੈਡੀਸਨ ਡਾ. ਨਿਸਚਲ ਗਰਗ ਵਲੋਂ 226 ਮਰੀਜ਼ਾਂ ਦੀ ਜਾਂਚ ਕਰ ਕੇ 116 ਨੂੰ ਅੱਖਾਂ ਦੇ ਅਪਰੇਸ਼ਨ ਲਈ ਚੁਣਿਆ ਗਿਆ। ਕੈਂਪ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਸੁਰੇਸ਼ ਕੁਮਾਰ ਵਲੋਂ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਕੈਂਪ ’ਚ ਅਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਲਈ ਲੈਨਜ਼, ਦਵਾਈਆਂ ਸਮੇਤ ਆਉਣ-ਜਾਣ ਦੇ ਸ ਾਧਨਾਂ ਦਾ ਪ੍ਰਬੰਧ ਜੈਨ ਸਭਾ ਵਲੋਂ ਮੁਫ਼ਤ ਕੀਤਾ ਗਿਆ ਹੈ । ਇਸ ਮੌਕੇ ਧੀਰਜ ਸ਼ਰਮਾ, ਸਵਰਨ ਸਿੰਘ, ਗੁਰਦੀਪ ਸਿੰਘ, ਗਿਆਨ ਚੰਦ, ਸੰਜੀਵ ਕੁਮਾਰ, ਨਵੀਨ ਸਿੰਗਲਾ, ਨਿਖਿਲ ਗੋਇਲ, ਸਤੀਸ਼ ਜੈਨ, ਸੁਨੀਲ ਕੁਮਾਰ ਜੈਨ, ਵਿਕਾਸ ਗੋਇਲ, ਰਾਜਪਾਲ, ਭੋਲਾ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਪ ਇੰਸਟੀਚਿਊਟ ਆਫ਼ ਨਰਸਿੰਗ ਲਹਿਰਾ ਮੁਹੱਬਤ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਕੰਪਿਊਟਰ ਅਧਿਆਪਕ ਰਾਜਦੀਪ ਸਿੰਘ ਦਾ ਸਨਮਾਨ
Ad Position 24