ਰਣਜੀਤ ਸਿੰਘ ਫ਼ੌਜੀ ਸੋਨੀਆ ਬ੍ਰਿਗੇਡ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ
ਮਾਨਸਾ, 6 ਸਤੰਬਰ (ਸੱਭਿ. ਪ੍ਰਤੀ)- ਰਣਜੀਤ ਸਿੰਘ ਫ਼ੌਜੀ ਵਾਸੀ ਮੋਹਰ ਸਿੰਘ ਵਾਲਾ ਨੂੰ ਅਖਿਲ ਭਾਰਤੀਯ ਸੋਨੀਆ ਬ੍ਰਿਗੇਡ ਜ਼ਿਲ੍ਹਾ ਮਾਨਸਾ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਮਾਨਸਾ, 6 ਸਤੰਬਰ (ਸੱਭਿ.ਪ੍ਰਤੀ)- ਰਣਜੀਤ ਸਿੰਘ ਫ਼ੌਜੀ ਵਾਸੀ ਮੋਹਰ ਸਿੰਘ ਵਾਲਾ ਨੂੰ ਅਖਿਲ ਭਾਰਤੀਯ ਸੋਨੀਆ ਬ੍ਰਿਗੇਡ ਜ਼ਿਲ੍ਹਾ ਮਾਨਸਾ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਬ੍ਰਿਗੇਡ ਦੇ ਪ੍ਰਦੇਸ਼ ਸੰਗਠਨ ਮੰਤਰੀ ਜਗਦੀਪ ਸਿੰਘ ਬਿੱਟੂ ਧਾਲੀਵਾਲ ਵਲੋਂ ਸ. ਫ਼ੌਜੀ ਦੀਆਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਬਦਲੇ ਕੀਤੀ ਗਈ ਹੈ । ਨਿਯੁਕਤੀ ਪੱਤਰ ਸੌਂਪਦਿਆਂ ਬਿੱਟੂ ਧਾਲੀਵਾਲ ਨੇ ਕਿਹਾ ਕਿ ਬ੍ਰਿਗੇਡ ਦਾ ਪੰਜਾਬ ਭਰ ’ਚ ਵਿਸਥਾਰ ਕੀਤਾ ਜਾ ਰਿਹਾ ਹੈ । ਪੱਤਰ ਸੌਂਪਣ ਮੌਕੇ ਸੰਗਠਨ ਮੰਤਰੀ ਤੋਂ ਇਲਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਸੀਨੀਅਰ ਕਾਂਗਰਸ ਆਗੂ ਬਲਕੌਰ ਸਿੰਘ ਸਿੱਧੂ, ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਉੱਪਲ, ਨਿਰਮਲ ਸਿੰਘ ਤਲਵੰਡੀ, ਸੁਖਦੀਪ ਸਿੰਘ ਸਿੱਧੂ ਨੰਗਲ ਕਲਾਂ ਵੀ ਹਾਜ਼ਰ ਸਨ।