08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਯੂਨੀਵਰਸਿਟੀ ਕਾਲਜ ਬਹਾਦਰਪੁਰ ਵਿਖੇ ਅਧਿਆਪਕ ਦਿਵਸ ਮਨਾਇਆ

ਬਰੇਟਾ , 6 ਸਤੰਬਰ ( ਪਾਲ ਸਿੰਘ ਮੰਡੇਰ )- ਯੂਨੀਵਰਸਿਟੀ ਕਾਲਜ ਬਹਾਦਰਪੁਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰ ਕੇ ਕੀਤੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬਰੇਟਾ , 6 ਸਤੰਬਰ ( ਪਾਲ ਸਿੰਘ ਮੰਡੇਰ )- ਯੂਨੀਵਰਸਿਟੀ ਕਾਲਜ ਬਹਾਦਰਪੁਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰ ਕੇ ਕੀਤੀ ਗਈ । ਵਿਦਿਆਰਥੀਆਂ ਨੇ ਕਵਿਤਾ , ਭਾਸ਼ਣ ਅਤੇ ਗੀਤ ਵਰਗੀਆਂ ਵੰਨਗੀਆਂ ਦੀ ਪੇਸ਼ਕਾਰੀ ਦਿੱਤੀ । ਪ੍ਰਿੰਸੀਪਲ ਡਾ . ਬਲਦੇਵ ਸਿੰਘ ਦੋਦੜਾ ਨੇ ਸੰਬੋਧਨ ਕਰਦਿਆਂ ਵਿਦਿਆਰਥੀ ਜੀਵਨ ’ ਚ ਅਧਿਆਪਕ ਦੀ ਮਹੱਤਤਾ ਅਤੇ ਲੋੜ ਉੱਪਰ ਵਿਚਾਰ ਸਾਂਝੇ ਕੀਤੇ । ਚਰਨਜੀਤ ਸਿੰਘ ਦੇਹਲਾਂ ਅਤੇ ਟੀਮ ਵਲੋਂ ਨਾਟਕ ‘ ਕੱਚਾ ਅਧਿਆਪਕ ’ ਦੀ ਪੇਸ਼ਕਾਰੀ ਕੀਤੀ ਗਈ । ਚਰਨਜੀਤ ਸਿੰਘ ਦੇਹਲਾਂ ਨੇ ਆਪਣੇ ਸੋਲੋ ਨਾਟਕ ਰਾਹੀਂ ਕੱਚੇ ਅਧਿਆਪਕ ਦੀਆਂ ਸਮੱਸਿਆਵਾਂ ਨੂੰ ਵਿਅੰਗਮਈ ਤਰੀਕੇ ਰਾਹੀਂ ਬਾਖ਼ੂਬੀ ਪੇਸ਼ ਕੀਤਾ । ਮੰਚ ਦਾ ਸੰਚਾਲਨ ਪ੍ਰੋ . ਜਤਿੰਦਰ ਸਿੰਘ ਦੁਆਰਾ ਕੀਤਾ ਗਿਆ । ਇਸ ਮੌਕੇ ਪ੍ਰੋ . ਮਨਿੰਦਰ ਕੌਰ , ਸੁਖਵਿੰਦਰ ਸਿੰਘ , ਜਗਦੀਪ ਸਿੰਘ , ਮੁਖਵਿੰਦਰ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ‘ ਪੰਜਾਬ ਯੂਥ ਰਨ’ ਦਾ ਬਠਿੰਡਾ ’ਚ ਆਯੋਜਨ 13 ਸਤੰਬਰ ਨੂੰ- ਅਮਰਜੀਤ ਮਹਿਤਾ ਜੇਤੂਆਂ ਨੂੰ ਮਿਲਣਗੇ ਕੁੱਲ 5.5 ਲੱਖ ਰੁਪਏ ਦ...
Ad Position 24