04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ’ਚ ਲੰਮੇ ਕੱਟਾਂ ਖ਼ਿਲਾਫ਼ ਕਿਸਾਨਾਂ ’ਚ ਰੋਸ

ਭੁੱਚੋ ਮੰਡੀ, 3 ਸਤੰਬਰ (ਪਰਵਿੰਦਰ ਸਿੰਘ ਜੌੜਾ)-ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ’ਚ ਲੱਗ ਰਹੇ ਲੰਬੇ-ਲੰਬੇ ਕੱਟਾਂ ਕਾਰਨ ਕਿਸਾਨਾਂ ’ਚ ਰੋਸ ਵਧਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਾਂਝੇ ਤੌਰ ’ਤੇ ਇਕੱਤਰ ਹੋ ਕੇ ਪਾਵਰਕਾਮ ਉਪ ਮੰਡਲ ਭੁੱਚੋ ਕਲਾਂ ਵਿਖੇ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ।

Ad Position 21
repet_subhas-goyals [Copy P29]
ਖੇਤੀ ਮੋਟਰਾਂ ਲਈ ਬਿਜਲੀ ਕੱਟਾਂ ਖ਼ਿਲਾਫ਼ ਪਾਵਰਕਾਮ ਉਪ ਮੰਡਲ ਭੁੱਚੋ ਕਲਾਂ ਵਿਖੇ ਮੰਗ ਪੱਤਰ ਦਿੰਦੇ ਹੋਏ ਕਿਸਾਨ । ਤਸਵੀਰ: ਪਰਵਿੰਦਰ ਸਿੰਘ ਜੌੜਾ 04-09-2026
ਭੁੱਚੋ ਮੰਡੀ, 3 ਸਤੰਬਰ (ਪਰਵਿੰਦਰ ਸਿੰਘ ਜੌੜਾ)-ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ’ਚ ਲੱਗ ਰਹੇ ਲੰਬੇ-ਲੰਬੇ ਕੱਟਾਂ ਕਾਰਨ ਕਿਸਾਨਾਂ ’ਚ ਰੋਸ ਵਧਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਾਂਝੇ ਤੌਰ ’ਤੇ ਇਕੱਤਰ ਹੋ ਕੇ ਪਾਵਰਕਾਮ ਉਪ ਮੰਡਲ ਭੁੱਚੋ ਕਲਾਂ ਵਿਖੇ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਚੇਤਾਵਨੀ ਦਿੱਤੀ ਗਈ ਕਿ ਜੇਕਰ 2 ਦਿਨਾਂ ਵਿਚ ਮਸਲਾ ਹੱਲ ਨਾ ਹੋਇਆ ਤਾਂ 6 ਸਤੰਬਰ ਨੂੰ ਬਿਜਲੀ ਗਰਿੱਡ ਭੁੱਚੋ ਦਾ ਮੁਕੰਮਲ ਘਿਰਾਓ ਕੀਤਾ ਜਾਵੇਗਾ। ਧਨੇਰ ਜਥੇਬੰਦੀ ਦੇ ਜ਼ਿਲ੍ਹਾ ਆਗੂ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਖੇਤੀ ਮੋਟਰਾਂ ਵਾਲੀ ਬਿਜਲੀ ਦੇ 4 ਤੋਂ 5 ਘੰਟੇ ਬਿਜਲੀ ਕੱਟ ਲੱਗ ਰਹੇ ਹਨ, ਕਾਰਨ ਝੋਨੇ ਦੀ ਫ਼ਸਲ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਬਿਜਲੀ ਦੀ ਕਮੀ ਕਾਰਨ ਪਾਣੀ ਨਾ ਲੱਗਣ ਕਰਕੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵੇ ਮੁਤਾਬਿਕ ਲਗਾਤਾਰ 8 ਘੰਟੇ ਬਿਜਲੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰੀ ਫ਼ੀਡਰਾਂ ਦੀ ਪਿੰਡਾਂ ਵਾਲੀ ਬਿਜਲੀ ਵੀ ਪੂਰੀ ਨਹੀਂ ਮਿਲ ਰਹੀ ਅਤੇ ਰੋਜ਼ਾਨਾ 5 ਤੋਂ 6 ਘੰਟੇ ਕੱਟ ਲੱਗ ਰਹੇ ਹਨ, ਕਾਰਨ ਛੋਟੇ ਕਾਰੋਬਾਰੀ ਵੀ ਪ੍ਰਭਾਵਿਤ ਹੋ ਰਹੇ ਹਨ। ਬਿਜਲੀ ’ਤੇ ਨਿਰਭਰ ਕੰਮ ਕਰਨ ਵਾਲੀਆਂ ਔਰਤਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ 2 ਦਿਨਾਂ ਵਿਚ ਮਸਲਾ ਹੱਲ ਨਾ ਹੋਇਆ ਤਾਂ 6 ਸਤੰਬਰ ਨੂੰ ਭੁੱਚੋ ਬਿਜਲੀ ਗਰਿੱਡ ਦਾ ਮੁਕੰਮਲ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਗਰਾਹਾਂ ਜਥੇਬੰਦੀ ਭੁੱਚੋ ਖ਼ੁਰਦ ਦੇ ਪ੍ਰਧਾਨ ਨਛੱਤਰ ਸਿੰਘ ਭੁੱਲਰ, ਕੌਰਾ ਸਿੰਘ ਮਾਨ ਅਤੇ ਪ੍ਰੇਮੀ ਸੁਖਦੇਵ ਸਿੰਘ, ਡਕੌਂਦਾ ਜਥੇਬੰਦੀ ਦੇ ਸੁਖਮੰਦਰ ਸਿੰਘ ਸਰਾਭਾ, ਲਾਭ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਮਨੀ ਸੰਧੂ, ਮੱਖਣ ਸਿੰਘ ਸੰਧੂ, ਬੱਬੂ ਕੁਲਾਰ, ਟਿੱਕਾ ਕੁਲਾਰ, ਵਿੱਕੀ ਮਾਨ, ਪੰਚ ਜਸਵੀਰ ਸਿੰਘ ਮਾਨ, ਜਗਤਾਰ ਪੱਪੀ, ਜੀਤ ਭਲੇਰੀਆ, ਬਿੱਟੂ ਸੰਧੂ, ਗੁਰਮੀਤ ਜੱਸੀ ਕਾ, ਕਰਮ ਸਿੰਘ ਅਤੇ ਗੁਰਮੀਤ ਸਿੰਘ ਨਾਗਰਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੋਭਾ ਯਾਤਰਾ ਦੌਰਾਨ ਲੁਟੇਰੇ ਔਰਤ ਦੀ ਕੰਨ ਦੀ ਵਾਲੀ ਲਾਹ ਕੇ ਫਰਾਰ ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ-ਦੋ ਜ਼ਖਮੀ
Ad Position 24