04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਿੰਚਾਈ ਲਈ ਲੋੜੀਂਦੀ ਬਿਜਲੀ ਨਾ ਮਿਲਣ ’ਤੇ ਕਿਸਾਨਾਂ ਨੇ ਗਰਿੱਡ ’ਚ ਕੀਤਾ ਪ੍ਰਦਰਸ਼ਨ ਐਸ . ਡੀ . ਓ . ਮੰਨੇ ਕਿ ਬਿਜਲੀ ਦੀ ਘਾਟ

ਤਲਵੰਡੀ ਸਾਬੋ, 3 ਸਤੰਬਰ (ਰਣਜੀਤ ਸਿੰਘ ਰਾਜੂ)- ਖੇਤਾਂ ਦੀਆਂ ਮੋਟਰਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਅਤੇ ਨਰਮੇ ਦੀ ਫ਼ਸਲ ’ਤੇ ਮਾੜੇ ਪ੍ਰਭਾਵ ਪੈਣ ਦੇ ਕਥਿਤ ਦੋਸ਼ ਲਾਉਦਿਆਂ ਅੱਜ ਪਿੰਡਾਂ ਦੇ ਕਿਸਾਨਾਂ ਨੇ ਤਲਵੰਡੀ ਸਾਬੋ ਬਿਜਲੀ ਗਰਿੱਡ ’ਚ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ, ਹਾਲਾਂਕਿ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਮਿਲੇ ਭਰੋਸੇ ਤੇ ਕਿਸਾਨਾਂ ਨੇ ਫ਼ਿਲਹਾਲ ਪ੍ਰਦਰਸ਼ਨ ਖਤਮ ਕਰ ਦਿੱਤਾ । ਪ੍ਰਦਰਸ਼ਨਕਾਰੀ ਕਿਸਾਨਾਂ ’ਚੋਂ ਇਕ ਪ੍ਰਗਟ ਸਿੰਘ ਪਿੰਡ ਸੰਗਤ ਖੁਰਦ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਸਮੇਂ ਤੋਂ ਹੀ ਸੰਗਤ ਫੀਡਰ, ਤਲਵੰਡੀ ਸਾਬੋ ਫੀਡਰ ਅਤੇ ਗਾਟਵਾਲੀ ਫੀਡਰ ਨੂੰ ਖੇਤੀ ਮੋਟਰਾਂ ਲਈ ਨਿਰੰਤਰ ਅੱਠ ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਗਈ, ਸਗੋਂ ਪਿਛਲੇ ਤਿੰਨ ਮਹੀਨਿਆਂ ਤੋਂ ਵੱਖ-ਵੱਖ ਬਹਾਨੇ ਲਾ ਕੇ ਰੋਜ਼ਾਨਾ 4 ਤੋਂ 5 ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਤਲਵੰਡੀ ਸਾਬੋ, 3 ਸਤੰਬਰ (ਰਣਜੀਤ ਸਿੰਘ ਰਾਜੂ)- ਖੇਤਾਂ ਦੀਆਂ ਮੋਟਰਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਅਤੇ ਨਰਮੇ ਦੀ ਫ਼ਸਲ ’ਤੇ ਮਾੜੇ ਪ੍ਰਭਾਵ ਪੈਣ ਦੇ ਕਥਿਤ ਦੋਸ਼ ਲਾਉਦਿਆਂ ਅੱਜ ਪਿੰਡਾਂ ਦੇ ਕਿਸਾਨਾਂ ਨੇ ਤਲਵੰਡੀ ਸਾਬੋ ਬਿਜਲੀ ਗਰਿੱਡ ’ਚ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ, ਹਾਲਾਂਕਿ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਮਿਲੇ ਭਰੋਸੇ ਤੇ ਕਿਸਾਨਾਂ ਨੇ ਫ਼ਿਲਹਾਲ ਪ੍ਰਦਰਸ਼ਨ ਖਤਮ ਕਰ ਦਿੱਤਾ । ਪ੍ਰਦਰਸ਼ਨਕਾਰੀ ਕਿਸਾਨਾਂ ’ਚੋਂ ਇਕ ਪ੍ਰਗਟ ਸਿੰਘ ਪਿੰਡ ਸੰਗਤ ਖੁਰਦ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਸਮੇਂ ਤੋਂ ਹੀ ਸੰਗਤ ਫੀਡਰ, ਤਲਵੰਡੀ ਸਾਬੋ ਫੀਡਰ ਅਤੇ ਗਾਟਵਾਲੀ ਫੀਡਰ ਨੂੰ ਖੇਤੀ ਮੋਟਰਾਂ ਲਈ ਨਿਰੰਤਰ ਅੱਠ ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਗਈ, ਸਗੋਂ ਪਿਛਲੇ ਤਿੰਨ ਮਹੀਨਿਆਂ ਤੋਂ ਵੱਖ-ਵੱਖ ਬਹਾਨੇ ਲਾ ਕੇ ਰੋਜ਼ਾਨਾ 4 ਤੋਂ 5 ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ । ਕਿਸਾਨਾਂ ਨੂੰ ਇਕ ਪਾਸੇ ਕੁਦਰਤ ਦੀ ਮਾਰ ਪਈ ਹੈ ਕਿ ਮੀਂਹ ਘੱਟ ਪਏ ਹਨ ਅਤੇ ਉੱਤੋਂ ਸਰਕਾਰ ਵਲੋਂ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਸਕੀ, ਜਿਸ ਦਾ ਝੋਨੇ ਦੀ ਫ਼ਸਲ ’ਤੇ ਮਾੜਾ ਅਸਰ ਪਿਆ ਹੈ ਤੇ ਝੋਨੇ ਦਾ ਝਾੜ ਇਸ ਵਾਰ ਬਹੁਤ ਘੱਟ ਨਿਕਲਣ ਦੇ ਆਸਾਰ ਬਣ ਗਏ ਹਨ । ਉਨ੍ਹਾਂ ਕਿਹਾ ਕਿ ਮਹਿਕਮੇ ਦੀਆਂ ਸਿਫਾਰਿਸ਼ਾਂ ਮੁਤਾਬਿਕ ਐਂਤਕੀ ਵੱਡੀ ਗਿਣਤੀ ਕਿਸਾਨਾਂ ਨੇ ਨਰਮਾ ਵੀ ਬੀਜਿਆ ਤੇ ਪਾਣੀ ਤਾਂ ਨਰਮੇ ਲਈ ਵੀ ਪੂਰਾ ਨਹੀਂ ਕਰ ਸਕੇ । ਉਧਰ ਐਸ. ਡੀ. ਓ. ਪਾਲ ਸਿੰਘ ਨੇ ਗੱਲਬਾਤ ਦੌਰਾਨ ਮੰਨਿਆ ਕਿ ਬਿਜਲੀ ਦੀ ਘਾਟ ਹੈ ਕਿਉਂਕਿ ਦੋ ਥਰਮਲ ਪਲਾਂਟ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੇ ਜੋ ਕੱਟ ਲਗਾਏ ਜਾ ਰਹੇ ਹਨ, ਉਹ ਲੋੜ ਮੁਤਾਬਿਕ ਹੀ ਲਾਏ ਜਾ ਰਹੇ ਹਨ ਨਾ ਕਿ ਜਾਣਬੁੱਝ ਕੇ । ਅਧਿਕਾਰੀਆਂ ਨਾਲ ਗੱਲਬਾਤ ਉਪਰੰਤ ਕਿਸਾਨਾਂ ਨੇ ਫਿਲਹਾਲ ਧਰਨਾ ਚੁੱਕ ਲਿਆ ਪਰ ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਅਗਰ ਸਪਲਾਈ ਦਾ ਇਹੀ ਹਾਲ ਰਿਹਾ ਤਾਂ ਬਿਜਲੀ ਗਰਿੱਡ ਨੂੰ ਜਿੰਦਾ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਦਾ 5 ਤੋਂ 15 ਸਤੰਬਰ ਤੱਕ ਕੰਮ ਛੋੜ ਹੜਤਾਲ ਦਾ ਐਲਾਨ ਅਗਲੀ ਖ਼ਬਰ 116 ਕਰੋੜ ਦਾ ਅੰਡਰਬ੍ਰਿਜ ਲੋਕਾਂ ਨੂੰ ਸਮਰਪਿਤ-ਅਨਾਜ ਮੰਡੀ ਰੋਡ ਦਾ ਵੀ ਹੋਇਆ ਨਿਰਮਾਣ
Ad Position 24