20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਥਾਣਾ ਵਿਖੇ ਬਾਬਾ ਰਾਜਾ ਰਾਮ ਯਾਦਗਾਰੀ ਮੇਲਾ ਮਨਾਇਆ

ਨਥਾਣਾ, 19 ਅਗਸਤ (ਗੁਰਦਰਸ਼ਨ ਲੁੱਧੜ)-ਨਗਰ ਨਥਾਣਾ ਦੀ ਪੁਰਾਤਨ ਝਿੜੀ ਰਾਜੇਆਣਾ ਵਿਖੇ ਨਗਰ ਨਥਾਣਾ ਦੇ ਬਾਨੀ ਪ੍ਰਸਿੱਧ ਯੋਗੀ ਰਾਜ ਬਾਬਾ ਕਾਲੂ ਨਾਥ ਦੇ ਭਤੀਜੇ ਬਾਬਾ ਰਾਜਾ ਰਾਮ ਯਾਦਗਾਰੀ ਮੇਲਾ ਮਨਾਇਆ ਗਿਆ। ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਰਾਜਾ ਰਾਮ ਦੇ ਸਥਾਨ ’ਤੇ ਨਤਮਸਤਕ ਹੋਈਆਂ।

Ad Position 21
No active advertisement
ਅਜੀਤ ਡੈਸਕ 20-08-2026
ਨਥਾਣਾ, 19 ਅਗਸਤ (ਗੁਰਦਰਸ਼ਨ ਲੁੱਧੜ)-ਨਗਰ ਨਥਾਣਾ ਦੀ ਪੁਰਾਤਨ ਝਿੜੀ ਰਾਜੇਆਣਾ ਵਿਖੇ ਨਗਰ ਨਥਾਣਾ ਦੇ ਬਾਨੀ ਪ੍ਰਸਿੱਧ ਯੋਗੀ ਰਾਜ ਬਾਬਾ ਕਾਲੂ ਨਾਥ ਦੇ ਭਤੀਜੇ ਬਾਬਾ ਰਾਜਾ ਰਾਮ ਯਾਦਗਾਰੀ ਮੇਲਾ ਮਨਾਇਆ ਗਿਆ।ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਰਾਜਾ ਰਾਮ ਦੇ ਸਥਾਨ ’ਤੇ ਨਤਮਸਤਕ ਹੋਈਆਂ। ਜ਼ਿਕਰਯੋਗ ਹੈ ਕਿ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮੁਗਲ ਫੌਜਾਂ ਵਿਰੁੱਧ ਲੜੀ ਮਹਿਰਾਜ ਦੀ ਜੰਗ ਦੌਰਾਨ ਬਾਬਾ ਕਾਲੂ ਨਾਥ ਅਤੇ ਬਾਬਾ ਰਾਜਾ ਰਾਮ ਵੱਲੋਂ ਸਿੱਖ ਫੌਜਾਂ ਲਈ ਦੁੱਧ ਦੇ ਲੰਗਰ ਦੀ ਅਥਾਹ ਸੇਵਾ ਕੀਤੀ ਗਈ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਬਾਬਾ ਕਾਲੂ ਨਾਥ ਅਤੇ ਬਾਬਾ ਰਾਜਾ ਰਾਮ ਦੇ ਪ੍ਰੇਮ ਸਦਕਾ ਨਥਾਣਾ ਪਧਾਰੇ ਸਨ ਅਤੇ ਇਲਾਕੇ ਨੂੰ ਵਰਦਾਨ ਦਿੱਤੇ ਸਨ। ਬਾਬਾ ਰਾਜਾ ਰਾਮ ਯਾਦਗਾਰੀ ਮੇਲੇ ਦੀ ਸ਼ੁਰੂਆਤ ਢੋਲ ਵਜਾ ਕੇ ਕੀਤੀ ਗਈ ਅਤੇ ਪੁਰਾਤਨ ਪਰੰਪਰਾ ਅਨੁਸਾਰ ਗੁੜ ਅਤੇ ਕਣਕ ਦੀਆਂ ਬੱਕਲੀਆਂ ਦਾ ਮਿੱਠਾ ਪ੍ਰਸ਼ਾਦ ਵੰਡਿਆ ਗਿਆ। ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਸ਼ਾਮਿਲ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ (ਵਿੱਕੀ ਢਿੱਲੋਂ) ਕੋਟਫੱਤਾ ਯੂਥ ਅਕਾਲੀ ਦਲ ਸਰਕਲ ਕੋਟਫੱਤਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਪਿੰਡ ਬਾਂਡੀ ਦੇ ਕਿਸਾਨਾਂ ਦੀਆਂ ਇਕੋ ਰਾਤ ਚ 12 ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ
Ad Position 24