ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ’ਚ ਅਜ਼ਾਦੀ ਦਿਵਸ ਮਨਾਇਆ
ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ ਸੰਤ ਬਾਬਾ ਗੰਗਾ ਰਾਮ ਦੀ ਰਹਿਨੁਮਾਈ ਹੇਠ ਇਲਾਕੇ ਦੇ ਸਾਬਕਾ ਸੈਨਿਕਾਂ ਵਲੋਂ ਹਸਪਤਾਲ ਦੇ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ 80ਵਾਂ ਅਜ਼ਾਦੀ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਸਾਬਕਾ ਸੈਨਿਕਾਂ ਵਲੋਂ ਕੌਮੀ ਝੰਡੇ ਨੂੰ ਲਹਿਰਾਕੇ ਸਲਾਮੀ ਦਿੱਤੀ ਗਈ।
ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ ਸੰਤ ਬਾਬਾ ਗੰਗਾ ਰਾਮ ਦੀ ਰਹਿਨੁਮਾਈ ਹੇਠ ਇਲਾਕੇ ਦੇ ਸਾਬਕਾ ਸੈਨਿਕਾਂ ਵਲੋਂ ਹਸਪਤਾਲ ਦੇ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ 80ਵਾਂ ਅਜ਼ਾਦੀ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਸਾਬਕਾ ਸੈਨਿਕਾਂ ਵਲੋਂ ਕੌਮੀ ਝੰਡੇ ਨੂੰ ਲਹਿਰਾਕੇ ਸਲਾਮੀ ਦਿੱਤੀ ਗਈ। ਇਸ ਮੌਕੇ ਮੋਦਨ ਸਿੰਘ ਮੀਤ ਪ੍ਰਧਾਨ ਸਾਬਕਾ ਸੈਨਿਕ ਯੂਨੀਅਨ ਪੰਜਾਬ ਨੇ ਹਸਪਤਾਲ ਦੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਅਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ: ਰਵੀਕਾਂਤ ਬਮੋਤਰਾ, ਡਾ: ਮਿਨਾਕਸ਼ੀ ਸਿੰਧੂ, ਸੂਬੇਦਾਰ ਸੁਖਮਿੰਦਰ ਸਿੰਘ ਪ੍ਰਧਾਨ ਸਾਬਕਾ ਸੈਨਿਕ ਯੂਨੀਅਨ ਬਲਾਕ ਭਗਤਾ, ਜਸਵੀਰ ਸਿੰਘ ਸਾਬਕਾ ਸੈਨਿਕ ਯੂਨੀਅਨ ਦੇ ਅਹੁੱਦੇਦਾਰ ਅਤੇ ਸਮੁੱਚਾ ਸਟਾਫ਼ ਹਾਜ਼ਰ ਰਿਹਾ।