ਆਂਗਣਵਾੜੀ ਸੈਂਟਰ ’ਚ ਅਜ਼ਾਦੀ ਦਿਹਾੜਾ ਮਨਾਇਆ
ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਭਗਤਾ ਭਾਈਕਾ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਸੀ ਡੀ ਪੀ ਓ ਪੰਕਜ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸੁਪਰਵਾਈਜ਼ਰ ਵੀਰਪਾਲ ਕੌਰ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਆਪਣਾ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ।
ਭਗਤਾ ਭਾਈਕਾ, 17 ਅਗਸਤ (ਸੁਖਪਾਲ ਸਿੰਘ ਸੋਨੀ)-ਭਗਤਾ ਭਾਈਕਾ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਸੀ ਡੀ ਪੀ ਓ ਪੰਕਜ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸੁਪਰਵਾਈਜ਼ਰ ਵੀਰਪਾਲ ਕੌਰ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਆਪਣਾ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਆਂਗਣਵਾੜੀ ਵਰਕਰਾਂ ਪਤਵਿੰਦਰ ਕੌਰ ਨੇ ਅਜ਼ਾਦੀ ਦਿਵਸ ਸਬੰਧੀ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਲਈ ਸ਼ਹਾਦਤਾਂ ਦੇਣ ਵੇ ਸੂਰਮਿਆਂ ਦੇ ਮਾਰਗ ਉਪਰ ਚੱਲ ਕੇ ਦੇਸ਼ ਭਗਤੀ ਨਾਲ ਜੁੜਣਾ ਚਾਹੀਦਾ ਹੈ। ਇਸ ਸਮੇਂ ਪਰਮਜੀਤ ਕੌਰ, ਹਰਪਾਲ ਕੌਰ ਅਤੇ ਹੈਲਪਰ ਕ੍ਰਿਸ਼ਨਾ ਦੇਵੀ ਵਲੋਂ ਬੱਚਿਆਂ ਰਾਸ਼ਟਰੀ ਝੰਡੇ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਗਈ।